ਨਵੀਂ ਦਿੱਲੀ-ਪਰਾਲੀ ਸਾੜਨ ਦੀ ਸਮੱਸਿਆ 'ਤੇ ਸੁਪਰੀਮ ਕੋਰਟ ਨੇ ਕੇਂਦਰ ਨੂੰ 'ਤੇ ਝਾੜ ਪਾਈ। ਸੁਪਰੀਮ ਕੋਰਟ ਨੇ ਰਾਜਧਾਨੀ ਦਿੱਲੀ 'ਚ ਪ੍ਰਦੂਸ਼ਣ ਦੀ ਵੱਧ ਰਹੀ ਸਮੱਸਿਆ ਨਾਲ ਜੁੜੇ ਇਸ ਕੇਸ ਦੀ ਸੁਣਵਾਈ ਕਰਦਿਆਂ ਕੇਂਦਰ ਵਲੋਂ ਪਰਾਲੀ ਸਾੜਨ ਸਬੰਧੀ ਬਣਾਈ ਟਾਸਕ ਫੋਰਸ 'ਚ ਕਿਸੇ ਸਿਹਤ ਮਾਹਿਰ ਦੇ ਨਾ ਹੋਣ 'ਤੇ ਵੀ ਸਵਾਲ ਖੜ੍ਹੇ ਕੀਤੇ।
ਅਦਾਲਤ ਨੇ ਲੋਕਾਂ ਦੀ ਸਿਹਤ ਦੇ ਮਾਮਲੇ ਨੂੰ ਤਰਜੀਹੀ ਮੁੱਦਾ ਦੱਸਦਿਆਂ ਕਿਹਾ ਕਿ ਲੋਕਾਂ ਦੀ ਸਿਹਤ ਜ਼ਰੂਰੀ ਹੈ, ਭਾਵੇਂ ਉਹ ਕਿਸੇ ਵੀ ਸੂਬੇ ਦੇ ਹੋਣ।
ਕੇਂਦਰ ਸਰਕਾਰ ਨੇ ਮਾਮਲੇ 'ਚ ਆਪਣਾ ਰੁਖ਼ ਸਪੱਸ਼ਟ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਇਕ ਸਬ ਕਮੇਟੀ ਦਾ ਗਠਨ ਕੀਤਾ ਗਿਆ ਸੀ ਅਤੇ 5 ਜਨਵਰੀ ਨੂੰ ਸਿਹਤ ਮਾਮਲਿਆਂ ਬਾਰੇ ਮਾਹਿਰ ਨੂੰ ਟੀਮ 'ਚ ਰੱਖਿਆ ਗਿਆ ਸੀ।
ਅਦਾਲਤ ਨੇ ਇਸ 'ਤੇ ਤਿੱਖਾ ਪ੍ਰਤੀਕਰਮ ਕਰਦਿਆਂ ਕਿਹਾ ਕਿ 6 ਜਨਵਰੀ ਨੂੰ ਕੇਂਦਰ ਵਲੋਂ ਰਿਪੋਰਟ ਪੇਸ਼ ਵੀ ਕਰ ਦਿੱਤੀ ਗਈ। ਸੁਪਰੀਮ ਕੋਰਟ ਨੇ ਕੇਂਦਰ ਦੇ ਇਸ ਰੁਖ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ ਕੀ ਅੰਤਿਮ ਰਿਪੋਰਟ ਪੇਸ਼ ਕਰਨ ਲਈ 24 ਘੰਟਿਆਂ ਦਾ ਸਮਾਂ ਕਾਫ਼ੀ ਹੈ।