ਨਵੀਂ ਦਿੱਲੀ: ਕਿਸਾਨੀ ਮਸਲਿਆਂ ਉੱਤੇ 19 ਤੋਂ 20 ਫਰਵਰੀ ਨੂੰ ਦਿੱਲੀ ਵਿੱਚ ਕਾਨਫਰੰਸ ਕੀਤਾ ਜਾ ਰਹੀ ਹੈ। ਖਾਸ ਗੱਲ ਇਹ ਹੈ ਕਿ ਕਾਨਫਰੰਸ ਕਿਸਾਨ ਜਥੇਬੰਦੀਆਂ ਨੇ ਨਹੀਂ ਬਲਕਿ ਖੁਦ ਪੀਐਮ ਨਰਿੰਦਰ ਮੋਦੀ ਨੇ ਸੱਦੀ ਹੈ।

ਇਸ ਕਾਨਫਰੰਸ ’ਚ ਸਾਲ 2022 ਤੱਕ ਖੇਤੀ ਖੇਤਰ ਨੂੰ ਪ੍ਰਫੁੱਲਤ ਕਰਨ, ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਟੀਚੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਵਿਚਾਰਾਂ ਕੀਤੀਆਂ ਜਾਣਗੀਆਂ।

ਮੋਦੀ 20 ਫਰਵਰੀ ਨੂੰ ਇਸ ਕਾਨਫਰੰਸ ’ਚ ਸ਼ਾਮਲ ਹੋਣਗੇ। ਖੇਤੀਬਾੜੀ ਮੰਤਰੀ ਰਾਧਾ ਮੋਹਨ ਸਿੰਘ, ਨੀਤੀ ਆਯੋਗ ਦੇ ਅਧਿਕਾਰੀਆਂ ਸਣੇ ਹੋਰ ਪ੍ਰਮੱਖ ਸ਼ਖਸੀਅਤਾਂ, ਕਿਸਾਨ ਜਥੇਬੰਦੀਆਂ ਇਸ ਕੌਮੀ ਕਾਨਫਰੰਸ ’ਚ ਹਿੱਸਾ ਲੈਣਗੀਆਂ।