ਚੰਡੀਗੜ੍ਹ: ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ (ਪੰਜਾਬ) ਨੇ ਇਲਜ਼ਾਮ ਲਾਇਆ ਹੈ ਕਿ ਸ਼ਰਾਬ ਦੇ ਠੇਕੇਦਾਰ ਤੇ ਕਰਿੰਦਿਆਂ ਨੇ 5 ਫਰਵਰੀ ਨੂੰ ਰਾਤ ਕਰੀਬ 8:30 ਵਜੇ ਰਸਤੇ ਵਿੱਚ ਆਉਂਦੇ ਮਜ਼ਦੂਰ ਕਾਲਾ ਸਿੰਘ ਨੂੰ ਅਗਵਾ ਕਰ ਲਿਆ। ਉਸ ਦਾ ਅੱਜ ਤੱਕ ਪਤਾ ਨਹੀਂ ਲੱਗਾ। ਇਸ ਬਾਰੇ ਯੂਨੀਅਨ ਵੱਲੋਂ ਪਿੰਡ ਸ਼ੇਰਖਾ 'ਚ ਮੀਟਿੰਗ ਕੀਤੀ ਗਈ। ਇਸ 'ਚ ਵੱਡੀ ਗਿਣਤੀ ਔਰਤਾਂ ਤੇ ਮਰਦਾ ਨੇ ਹਿੱਸਾ ਲਿਆ।
ਯੂਨੀਅਨ ਨੇ ਦੱਸਿਆ ਕਿ ਸ਼ਰਾਬ ਦੇ ਠੇਕੇਦਾਰ ਤੇ ਕਰਿੰਦਿਆਂ ਨੇ ਕਾਲਾ ਸਿੰਘ ਨੂੰ ਇਹ ਕਹਿ ਕੇ ਅਗਵਾ ਕਰ ਲਿਆ ਕਿ ਉਹ ਸ਼ਰਾਬ ਵੇਚਦਾ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਨੇ ਇਸ ਦੀ ਸ਼ਿਕਾਇਤ ਪੁਲਿਸ ਕੋਲ ਕੀਤੀ। ਪਰਚਾ ਦਰਜ ਹੋਣ ਦੇ ਬਾਵਜੂਦ ਠੇਕੇਦਾਰ ਤੇ ਉਸ ਦੇ ਕਰਿੰਦਿਆਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।
ਅੱਜ ਮਜ਼ਦੂਰ ਜਥੇਬੰਦੀ ਦੇ ਆਗੂ ਜੈਲ ਸਿੰਘ ਨੇ ਇਨਸਾਫ ਦਵਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਠੇਕੇਦਾਰ ਤੇ ਉਸ ਦੇ ਗੁੰਡਿਆਂ ਨੂੰ ਸਲਾਖਾਂ ਪਿੱਛੇ ਬੰਦ ਕਰਵਾਉਣ ਤੱਕ ਸ਼ੰਘਰਸ਼ ਦਾ ਐਲਾਨ ਕੀਤਾ।