ਨਵੀਂ ਦਿੱਲੀ : ਨੋਟਬੰਦੀ ਨੇ ਦੇਸ਼ ਭਰ 'ਚ ਫੈਲੇ ਬੇਹੱਦ ਛੋਟੇ ਕਾਰੋਬਾਰੀਆਂ ਦੇ ਪੂਰੇ ਅਰਥਚਾਰੇ ਨੂੰ ਵਿਗਾੜ ਦਿੱਤਾ ਹੈ। ਨਕਦੀ ਦੀ ਦਿੱਕਤ ਕਾਰਨ ਇਨ੍ਹਾਂ ਕਾਰੋਬਾਰੀਆਂ ਦਾ ਧੰਦਾ ਤਾਂ ਮੰਦਾ ਹੋਇਆ ਹੀ ਹੈ ਬਲਕਿ ਇਨ੍ਹਾਂ ਦਾ ਆਪਣਾ ਅਰਥਚਾਰਾ ਵੀ ਪੂਰੀ ਤਰ੍ਹਾਂ ਚਰਮਰਾ ਗਿਆ ਹੈ।
ਛੋਟੇ-ਛੋਟੇ ਗੈਰਾਜ ਚਲਾ ਰਹੇ ਆਟੋ ਮਕੈਨਿਕ ਅਤੇ ਫੁੱਲਾਂ ਦਾ ਕਾਰੋਬਾਰ ਕਰਨ ਵਾਲੇ ਛੋਟੇ ਕਾਰੋਬਾਰੀਆਂ ਨੂੰ ਸੰਸਥਾਗਤ ਤੌਰ 'ਤੇ ਕਿਸੇ ਤਰ੍ਹਾਂ ਦੀ ਵਿੱਤੀ ਮਦਦ ਨਾ ਮਿਲਣ ਕਾਰਨ ਇਨ੍ਹਾਂ ਕੰਮਕਾਜ ਅੱਠ ਨਵੰਬਰ ਤੋਂ ਪਹਿਲਾਂ ਦੇ ਪੱਧਰ ਦਾ 20-30 ਫ਼ੀਸਦੀ ਰਹਿ ਗਿਆ ਹੈ।


ਕਾਰ, ਮੋਟਰਸਾਈਕਲ,ਸਕੂਟਰ ਆਦਿ ਵਾਹਨਾਂ ਦੀ ਰਿਪੇਅਰ ਗੈਰਾਜ ਚਲਾਉਣ ਵਾਲੇ ਇਨ੍ਹਾਂ ਮਕੈਨਿਕਾਂ ਤੋਂ ਲੈ ਕੇ ਫੁੱਲਾਂ ਦਾ ਕਾਰੋਬਾਰ ਕਰਨ ਵਾਲੇ ਕਾਰੋਬਾਰੀ ਤਕ ਆਮ ਤੌਰ 'ਤੇ ਨਕਦੀ 'ਚ ਹੀ ਕੰਮ ਕਰਦੇ ਹਨ। ਕਿਉਂਕਿ ਇਹ ਸਾਰੇ ਅਸੰਗਠਿਤ ਸਨਅਤ ਦਾ ਹਿੱਸਾ ਹੈ ਇਸ ਲਈ ਇਨ੍ਹਾਂ ਨੂੰ ਆਪਣੇ ਕਾਰੋਬਾਰ ਨੂੰ ਵਿੱਤੀ ਰੂਪ ਨਾਲ ਸਪੋਰਟ ਕਰਨ ਲਈ ਇਨ੍ਹਾਂ ਨੂੰ ਚਾਲੂ ਖਾਤਾ ਜਾਂ ਵਰਕਿੰਗ ਕੈਪੀਟਲ ਵਰਗੀ ਕਿਸੇ ਤਰ੍ਹਾਂ ਦੀ ਬੈਂਕਿੰਗ ਸੇਵਾ ਮੁਹੱਈਆ ਨਹੀਂ ਹੁੰਦੀ।

ਇਸ ਲਈ ਕਲਪੁਰਜ਼ਿਆਂ ਦੀ ਖਰੀਦ ਤੋਂ ਲੈ ਕੇ ਆਪਣੇ ਸਹਾਇਕਾਂ ਦੀ ਤਨਖ਼ਾਹ ਆਦਿ ਦਾ ਭੁਗਤਾਨ ਨਕਦੀ 'ਚ ਕਰਨਾ ਹੁੰਦਾ ਹੈ। ਨੋਟਬੰਦੀ ਨੇ ਇਨ੍ਹਾਂ ਦੇ ਕੰਮਕਾਜ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਨ੍ਹਾਂ ਦਾ ਕੰਮਕਾਜ ਘੱਟਕੇ 20-30 ਫ਼ੀਸਦੀ ਰਹਿ ਗਿਆ ਹੈ। ਕਮਾਈ ਦੇ ਘੱਟ ਰਹਿਣ ਕਾਰਨ ਆਪਣੇ ਖਰਚਿਆਂ ਨੂੰ ਉਸੇ ਹਿਸਾਬ ਨਾਲ ਕਰਨਾ, ਉਨ੍ਹਾਂ ਦੀ ਮਜਬੂਰੀ ਬਣ ਗਈ ਹੈ