ਲੁਧਿਆਣਾ: ਤੁਸੀਂ ਸ਼ਾਇਦ ਮਾਰਕੀਟ 'ਚ ਵੱਖ-ਵੱਖ ਕੰਪਨੀਆਂ ਦੇ ਬਹੁਤ ਸਾਰੇ ਚੌਕਲੇਟ ਦੇਖੇ ਹੋਣਗੇ, ਪਰ ਕੀ ਤੁਸੀਂ ਕਦੇ ਪਸ਼ੂ ਚੌਕਲੇਟ ਦੇਖੇ ਹਨ? ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ (GADVASU) ਲੁਧਿਆਣਾ ਦੇ ਪਸ਼ੂ ਫੀਡ ਵਿਭਾਗ ਨੇ ਪੱਕੇ ਜਾਨਵਰਾਂ ਲਈ ਖਾਸ ਚੌਕਲੇਟ ਬਣਾਈ ਹੈ। ਪੌਸ਼ਟਿਕ ਤੱਤਾਂ ਨਾਲ ਭਰੇ ਇਸ ਚੌਕਲੇਟ ਨਾਲ ਦੁਧਾਰੂ ਪਸ਼ੂਆਂ ਦੀ ਦੁੱਧ ਦੇਣ ਦੀ ਸਮਰੱਥਾ ਵਧੇਗੀ। ਚੌਕਲੇਟ ਦੀ ਕੀਮਤ 120 ਰੁਪਏ ਰੱਖੀ ਗਈ ਹੈ।
ਇਸ ਦੇ ਨਾਲ ਹੀ ਵਿਭਾਗ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਚੌਕਲੇਟ ਨੂੰ ਖਾਣ ਨਾਲ ਜਾਨਵਰਾਂ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ। ਪਸ਼ੂ ਖੁਰਾਕ ਵਿਭਾਗ ਦੇ ਸੀਨੀਅਰ ਪਸ਼ੂ ਵਿਗਿਆਨੀ ਤੇ ਚੌਕਲੇਟ ਯੂਨਿਟ ਦੇ ਕਨਵੀਨਰ ਡਾ. ਉਦੇਬੀਰ ਸਿੰਘ ਦਾ ਕਹਿਣਾ ਹੈ ਕਿ ਇਸ ਚੌਕਲੇਟ ਨੂੰ ‘ਪਸ਼ੂ ਚਾਟ’ ਨਾਂ ਦਿੱਤਾ ਗਿਆ ਹੈ। ਅਸੀਂ ਇਸ ਨੂੰ ਗਊ-ਮੱਝਾਂ ਦੀ ਚੌਕਲੇਟ ਕਹਿੰਦੇ ਹਾਂ।
ਕੀ ਹੈ ਚੌਕਲੇਟ 'ਚ ਖਾਸ:
ਇਹ ਚੌਕਲੇਟ ਪ੍ਰੋਟੀਨ, ਖਣਿਜ ਤੇ ਲੂਣ ਦਾ ਵਧੀਆ ਸਰੋਤ ਹੈ। ਇਸ ਵਿੱਚ 41 ਪ੍ਰਤੀਸ਼ਤ ਕੱਚਾ ਪ੍ਰੋਟੀਨ, 1.4 ਪ੍ਰਤੀਸ਼ਤ ਚਰਬੀ, 11 ਪ੍ਰਤੀਸ਼ਤ ਐਨਡੀਐਫ, 2.0 ਪ੍ਰਤੀਸ਼ਤ ਫਾਈਬਰ ਤੇ 72.4 ਪ੍ਰਤੀਸ਼ਤ ਪਚਣ ਯੋਗ ਤੱਤਾਂ ਸ਼ਾਮਲ ਹਨ। ਇਸ ਨਾਲ ਪਸ਼ੂਆਂ ਦੀ ਭੁੱਖ ਵਧਦੀ ਹੈ ਤੇ ਦੁੱਧ ਵੀ ਵਧਦਾ ਹੈ।
ਜਾਣੋ ਇਸਤੇਮਾਲ ਕਰਨ ਦਾ ਤਰੀਕਾ:
ਡਾ. ਉਦੇਬੀਰ ਸਿੰਘ ਨੇ ਦੱਸਿਆ ਕਿ ਤਿੰਨ ਕਿਲੋਗ੍ਰਾਮ ਚੌਕਲੇਟ ਜਾਨਵਰ ਇੱਕ ਜਾਂ ਦੋ ਦਿਨਾਂ ਵਿੱਚ ਹੌਲੀ-ਹੌਲੀ ਚੱਟ ਕੇ ਖ਼ਤਮ ਕਰਦੇ ਹਨ। ਇੱਕ ਵਾਰ ਜਦੋਂ ਇਹ ਚੌਕਲੇਟ ਦਿੱਤੀ ਜਾਂਦੀ ਹੈ, ਤਾਂ ਜਾਨਵਰ ਨੂੰ ਦੂਜੀ ਵਾਰ ਤਿੰਨ ਜਾਂ ਛੇ ਮਹੀਨਿਆਂ ਬਾਅਦ ਦਿੱਤਾ ਜਾ ਸਕਦਾ ਹੈ। ਇਹ ਜਾਨਵਰਾਂ ਨੂੰ ਸਾਲ ਵਿੱਚ ਦੋ ਤੋਂ ਤਿੰਨ ਵਾਰ ਖੁਆਇਆ ਜਾ ਸਕਦਾ ਹੈ।
ਇਸ ਦੇ ਨਾਲ ਹੀ ਡਾ. ਉਦੇਬੀਰ ਨੇ ਕਿਹਾ ਕਿ ਇਹ ਚੌਕਲੇਟ ਛੇ ਮਹੀਨਿਆਂ ਤੋਂ ਘੱਟ ਉਮਰ ਦੇ ਜਾਨਵਰਾਂ ਨੂੰ ਨਹੀਂ ਦਿੱਤੀ ਜਾਂਦੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਹੁਣ ਪਸ਼ੂ ਵੀ ਖਾਣਗੇ ਚੌਕਲੇਟ, ਵਧੇਗੀ ਦੁੱਧ ਦੀ ਪੈਦਾਵਰ, ਜਾਣੋ ਕਿਵੇਂ
ਏਬੀਪੀ ਸਾਂਝਾ
Updated at:
08 Sep 2020 04:19 PM (IST)
ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਨੇ ਇੱਕ ਖਾਸ ਕਿਸਮ ਦਾ ਚੌਕਲੇਟ ਤਿਆਰ ਕੀਤਾ ਹੈ। ਤਿੰਨ ਕਿੱਲੋ ਭਾਰ ਵਾਲੀ ਇਸ ਚੌਕਲੇਟ ਨਾਲ ਜਾਨਵਰਾਂ ਵਿੱਚ ਦੁੱਧ ਦੀ ਸਮਰੱਥਾ ਵਧੇਗੀ।
- - - - - - - - - Advertisement - - - - - - - - -