ਚੰਡੀਗੜ੍ਹ: ਕੁਦਰਤੀ ਖੇਤੀ ਨੂੰ ਪ੍ਰੋਤਸਾਹਨ ਦੇਣ ਲਈ ਦੋ ਕੁਦਰਤੀ ਖੇਤੀ ਮੰਡੀਆਂ ਖੋਲੀਆਂ ਜਾਣਗੀਆਂ। ਜਿਸ ਦਾ ਐਲਾਨ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੋਰ ਨੇ ਸੈਕਟਰ 26 ਦੇ ਕੌਮੀ ਤਕਨੀਕੀ ਅਧਿਆਪਕ ਸਿਖਲਾਈ ਤੇ ਖੋਜ ਸੰਸਥਾ ਚੰਡੀਗੜ੍ਹ (ਨਿਟਰ) ਵਿੱਚ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਰੱਖੇ ਸੈਮੀਨਾਰ ਵਿੱਚ ਕੀਤਾ। ਜਿਸ ਦੀ ਜਾਣਕਾਰੀ ਖੇਤੀ ਵਿਰਾਸਤ ਮਿਸ਼ਨ ਦੇ ਆਗੂ ਉਪੇਂਦਰ ਦੱਤ ਨੇ ਦਿੱਤੀ।


ਇੰਨਾ ਹੀ ਨਹੀਂ ਉਪੇਂਦਰ ਦੱਤ ਦਾ ਕਹਿਣਾ ਹੈ ਕਿ ਇਸ ਸੈਮੀਨਾਰ ਵਿੱਚ ਰਾਜਪਾਲ ਨੇ ਕਿਹਾ ਕਿ ਚੰਡੀਗੜ੍ਹ ਨੂੰ ਦੇਸ਼ ਦੀ ਪਹਿਲੀ ਸੋਲਰ ਸਿਟੀ ਦੇ ਨਾਲ ਨਾਲ ਦੇਸ਼ ਦੀ ਪਹਿਲੀ ਆਰਗੈਨਿਕ ਸਿਟੀ ਵੀ ਬਣਾਈ ਜਾਵੇਗੀ। ਇਸ ਦੇ ਨਾਲ ਹੀ ਚੰਡੀਗੜ੍ਹ ਦੇ ਸਰਕਾਰੀ ਤੇ ਪ੍ਰਾਈਵੇਟ ਸਿੱਖਿਅਕ ਸੰਸਥਾਵਾਂ ਤੇ ਸਰਕਾਰੀ ਵਿਭਾਗਾਂ ਵਿੱਚ ਕੁਦਰਤੀ ਖੇਤੀ ਬਾਰੇ ਲੋਕਾਂ ਨੂੰ ਜਾਣੂ ਕਰਾਉਣ ਲਈ ਵਿਸ਼ੇਸ਼ ਤੋਰ ਤੇ ਕਨਵੈੱਨਸ਼ਨਾਂ ਤੇ ਸਮਾਰੋਹ ਕਰਵਾਏ ਜਾਣਗੇ।

ਉਪੇਂਦਰ ਦੱਤ ਨੇ ਕਿਹਾ ਕਿ ਜੇਕਰ ਚੰਡੀਗੜ੍ਹ ਨੂੰ ਆਰਗੈਨਿਕ ਸਿਟੀ ਦਾ ਦਰਜਾ ਮਿਲ ਜਾਂਦਾ ਹੈ ਤਾਂ ਇਸ ਦਾ ਸਿੱਧਾ ਫ਼ਾਇਦਾ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਤਾਂ ਹੋਵੇਗਾ ਹੀ ਨਾਲ ਹੀ ਜ਼ਹਿਰ ਮੁਕਤ ਭੋਜਨ ਮਿਲ ਨਾਲ ਲੋਕਾਂ ਨੂੰ ਵੀ ਬੜਾ ਫ਼ਾਇਦਾ ਹੋਵੇਗਾ। ਇਸ ਖ਼ਬਰ ਦੀ ਵੀਡਿਉ ਦੇਖਣ ਲਈ ਹੇਠ ਕਲਿੱਕ ਕਰੋ ਜੀ।

[embed]