ਚੰਡੀਗੜ੍ਹ: ਪੰਜਾਬ ਵਿੱਚ ਅੱਜ ਸਰਕਾਰੀ ਤੌਰ 'ਤੇ ਝੋਨੇ ਦੀ ਲੁਆਈ ਸ਼ੁਰੂ ਹੋ ਗਈ ਹੈ। ਬੇਸ਼ੱਕ ਇਸ ਵਾਰ ਕੁਝ ਇਲਾਕਿਆਂ ਵਿੱਚ ਕਿਸਾਨਾਂ ਨੇ ਪਹਿਲੀ ਜੂਨ ਤੋਂ ਹੀ ਝੋਨੇ ਦੀ ਲੁਆਈ ਸ਼ੁਰੂ ਕਰ ਦਿੱਤੀ ਸੀ ਪਰ ਸਰਕਾਰ ਨੇ 13 ਜੂਨ ਤੋਂ ਹੀ ਲੁਆਈ ਦੀ ਖੁੱਲ੍ਹ ਦਿੱਤੀ ਹੈ। ਇਸ ਲਈ ਖੇਤੀ ਮੋਟਰਾਂ ਲਈ ਅੱਠ ਅੰਟੇ ਬਿਜਲੀ ਸਪਲਾਈ ਵੀ ਅੱਜ ਤੋਂ ਹੀ ਸ਼ੁਰੂ ਕੀਤੀ ਗਈ ਹੈ।
ਕਿਸਾਨਾਂ ਲਈ ਖੁਸ਼ੀ ਦੀ ਗੱਲ਼ ਹੈ ਕਿ ਝੋਨੇ ਦੀ ਲੁਆਈ ਸ਼ੁਰੂ ਹੁੰਦਿਆਂ ਹੀ ਕਈ ਇਲਾਕਿਆਂ ਵਿੱਚ ਬਾਰਸ਼ ਹੋਈ ਹੈ। ਇਸ ਨਾਲ ਸੀਜ਼ਨ ਦੀ ਸ਼ੁਰੂਆਤ ਨੂੰ ਵੱਡਾ ਹੁਲਾਰਾ ਮਿਲੇਗਾ। ਉਂਝ ਇਸ ਨਾਲ ਲੇਬਰ ਦੀ ਕਿੱਲਤ ਹੋ ਸਕਦੀ ਹੈ। ਉਧਰ, ਪਾਵਰਕੌਮ ਦਾ ਦਾਅਵਾ ਹੈ ਕਿ ਖੇਤੀ ਖਪਤਕਾਰਾਂ ਨੂੰ ਰੋਜ਼ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਈ ਜਾਵੇਗੀ, ਕੋਈ ਨੁਕਸ ਪੈਣ ’ਤੇ ਭਰਪਾਈ ਅਗਲੇ ਦਿਨ ਯਕੀਨੀ ਬਣਾਏ ਜਾਣ ਦਾ ਵੀ ਐਲਾਨ ਕੀਤਾ ਗਿਆ ਹੈ।
ਝੋਨੇ ਦੇ ਸੀਜਨ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਜਿੱਥੇ ਪਾਵਰਕੌਮ ਵੱਲੋਂ ਕਈ ਮਹੀਨਿਆਂ ਤੋਂ ਆਪਣੇ ਦੋਵੇਂ ਬੰਦ ਪਏ ਰੋਪੜ ਤੇ ਲਹਿਰਾ ਮੁਹੱਬਤ ਥਰਮਲ ਪਲਾਂਟਾਂ ਨੂੰ ਭਖਾਇਆ ਗਿਆ, ਉੱਥੇ ਪ੍ਰਾਈਵੇਟ ਖੇਤਰ ਦਾ ਗੋਇੰਦਵਾਲ ਪਲਾਂਟ ਵੀ ਸ਼ੁਰੂ ਹੋ ਗਿਆ ਹੈ। ਪਾਵਰਕੌਮ ਦੇ ਸੀਐਮਡੀ ਇੰਜੀ ਬਲਦੇਵ ਸਿੰਘ ਸਰਾਂ ਨੇ ਦੱਸਿਆ ਕਿ 14 ਹਜ਼ਾਰ ਮੈਗਵਾਟ ਦੀ ਮੰਗ ਤੱਕ ਨਜਿੱਠਣ ਲਈ ਪਾਵਰਕੌਮ ਪੂਰੀ ਤਿਆਰੀ ’ਚ ਹੈ। ਉਂਜ ਸੰਭਾਵਨਾ ਇਹ ਮੰਗ 13,500 ਮੈਗਾਵਾਟ ਦੇ ਅੰਕੜੇ ਤੱਕ ਹੀ ਸੀਮਤ ਰਹਿਣ ਦੀ ਹੈ।
ਉਨ੍ਹਾਂ ਬਿਜਲੀ ਪ੍ਰਬੰਧਾਂ ਬਾਰੇ ਦੱਸਿਆ ਕਿ 1000 ਹਜ਼ਾਰ ਮੈਗਾਵਾਟ ਦੀ ਪੈਦਾਵਾਰ ਪਣ ਬਿਜਲੀ ਘਰਾਂ ਤੋਂ ਹੋਵੇਗੀ, ਜਦੋਂਕਿ 1760 ਮੈਗਾਵਾਟ ਆਪਣੇ ਥਰਮਲਾਂ ਤੋਂ, 4580 ਮੈਗਾਵਾਟ ਸੈਂਟਰਲ ਸੈਕਟਰ ਸਮੇਤ ਐਮਬੀਬੀਐਸ ਦੇ ਸੂਬਾਈ ਸ਼ੇਅਰ’, 3372 ਮੈਗਾਵਾਟ ਪੰਜਾਬ ਅੰਦਰ ਸਥਾਪਿਤ ਤਿੰਨੇ ਨਿੱਜੀ ਥਰਮਲਾਂ ਤੋਂ, 819 ਮੈਗਾਵਾਟ ਐਨਆਰਐਸਈ ਪਾਸੋਂ ਤੇ 2570 ਮੈਗਾਵਾਟ ਬੈਕਿੰਗ ਪ੍ਰਬੰਧਾਂ ਪਾਸੋਂ ਹੋਵੇਗੀ।
ਪੰਜਾਬ 'ਚ ਝੋਨੇ ਦੀ ਲੁਆਈ ਸ਼ੁਰੂ, ਬਿਜਲੀ ਦੀ ਨਹੀਂ ਰਹੇਗੀ ਕੋਈ ਤੋਟ
ਏਬੀਪੀ ਸਾਂਝਾ
Updated at:
13 Jun 2019 11:37 AM (IST)
ਪੰਜਾਬ ਵਿੱਚ ਅੱਜ ਸਰਕਾਰੀ ਤੌਰ 'ਤੇ ਝੋਨੇ ਦੀ ਲੁਆਈ ਸ਼ੁਰੂ ਹੋ ਗਈ ਹੈ। ਬੇਸ਼ੱਕ ਇਸ ਵਾਰ ਕੁਝ ਇਲਾਕਿਆਂ ਵਿੱਚ ਕਿਸਾਨਾਂ ਨੇ ਪਹਿਲੀ ਜੂਨ ਤੋਂ ਹੀ ਝੋਨੇ ਦੀ ਲੁਆਈ ਸ਼ੁਰੂ ਕਰ ਦਿੱਤੀ ਸੀ ਪਰ ਸਰਕਾਰ ਨੇ 13 ਜੂਨ ਤੋਂ ਹੀ ਲੁਆਈ ਦੀ ਖੁੱਲ੍ਹ ਦਿੱਤੀ ਹੈ। ਇਸ ਲਈ ਖੇਤੀ ਮੋਟਰਾਂ ਲਈ ਅੱਠ ਅੰਟੇ ਬਿਜਲੀ ਸਪਲਾਈ ਵੀ ਅੱਜ ਤੋਂ ਹੀ ਸ਼ੁਰੂ ਕੀਤੀ ਗਈ ਹੈ।
- - - - - - - - - Advertisement - - - - - - - - -