ਮੈਨੂੰ ਵੋਟਾਂ ਪਾਕੇ ਮੇਰੀ 10 ਸਾਲ ਉਮਰ ਵਧਾਉ: ਬਾਦਲ
ਏਬੀਪੀ ਸਾਂਝਾ | 10 Oct 2016 12:19 PM (IST)
ਚੰਡੀਗੜ੍ਹ: ਲੰਬੀ ਹਲਕੇ ਵਿੱਚ ਸੰਗਤ ਦਰਸ਼ਨ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੋਕਾਂ ਤੋਂ ਆਪਣੀ ਉਮਰ ਦੀ ਦੁਹਾਈ ਦੇ ਕੇ ਚੋਣਾਂ ਲਈ ਸਮਰਥਨ ਮੰਗਦਿਆਂ ਕਿਹਾ, ‘ਜੇਕਰ ਤੁਸੀਂ ਐਤਕੀਂ ਵੀ ਭਰਵਾਂ ਸਹਿਯੋਗ ਦੇ ਦਿਓਂ ਤਾਂ ਮੇਰੀ ਉਮਰ 10 ਸਾਲ ਹੋਰ ਵਧ ਜਾਣੀ ਐ।’ ਮੁੱਖ ਮੰਤਰੀ ਦੇ ਸੱਜਰੇ ਕਥਨਾਂ ਬਾਰੇ ਚਰਚਾ ਹੈ ਕਿ ਪੰਜ ਸਾਲ ਪਹਿਲਾਂ ਵੀ ਉਨ੍ਹਾਂ ਨੇ ਆਪਣੀ ਅਖ਼ੀਰਲੀ ਚੋਣ ਦੱਸ ਕੇ ਵੋਟਰਾਂ ਦਾ ਸਹਿਯੋਗ ਹਾਸਲ ਕੀਤਾ ਸੀ। ਇਸ ਵਾਰ ਉਹ ਆਪਣੀ ਉਮਰ 10 ਸਾਲ ਹੋਰ ਵਧਾਉਣ ਦਾ ਕਹਿ ਕੇ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਦਾ ਯਤਨ ਕਰ ਰਹੇ ਹਨ। ਉਹ ਅੱਜਕੱਲ੍ਹ ਸੰਗਤ ਦਰਸ਼ਨ ਲੋਕਾਂ ਨੂੰ ਖਾਸ ਤੌਰ ’ਤੇ ਸਭ ਤੋਂ ਵੱਧ ਲੋੜੀਂਦੀ ਮੰਗ ਬਾਰੇ ਪੁੱਛਦੇ ਹਨ ਅਤੇ ਫਿਰ ਗੱਫ਼ਾ ਦਿੰਦੇ ਹਨ। ਮੁੱਖ ਮੰਤਰੀ ਨੇ ਪਿੰਡ ਕਰਮਗੜ੍ਹ, ਕਬਰਵਾਲਾ, ਪੱਕੀ ਟਿੱਬੀ, ਗੁਰੂਸਰ ਜੋਧਾਂ, ਸ਼ਾਮਖੇੜਾ ਅਤੇ ਡੱਬਵਾਲੀ ਢਾਬ ਵਿੱਚ ਸੰਗਤ ਦਰਸ਼ਨ ਕੀਤੇ।