ਚੰਡੀਗੜ੍ਹ : ਹੁਣ ਪੰਜਾਬ ਦੀਆਂ ਅਨਾਜ ਮੰਡੀਆਂ ਵਿਚ ਖੜ੍ਹਦੇ ਬੇਲੋੜੇ ਟਰੱਕਾਂ ਆਦਿ ਤੋਂ ਪਾਰਕਿੰਗ ਫ਼ੀਸ ਵਸੂਲੀ ਜਾਵੇਗੀ। ਆਮ ਤੋਰ 'ਤੇ ਵੱਡੀ ਗਿਣਤੀ ਟਰੱਕ ਆਪ੍ਰੇਟਰਾਂ ਵਲੋਂ ਬਗੈਰ ਕਿਸੇ ਇਜਾਜ਼ਤ ਤੋਂ ਮੰਡੀਆਂ ਦੇ ਸ਼ੈੱਡਾਂ ਹੇਠ ਆਪਣੇ ਟਰੱਕ ਖੜ੍ਹਾ ਦਿੱਤੇ ਜਾਂਦੇ ਹਨ। ਅਜਿਹਾ ਕਰਕੇ ਉਹ ਮੰਡੀਕਰਨ ਬੋਰਡ ਦੀਆਂ ਜਾਇਦਾਦਾਂ ਦੀ ਬਗੈਰ ਕੋਈ ਫ਼ੀਸ ਦਿੱਤਿਆਂ ਵਰਤੋਂ ਕਰਦੇ ਹਨ।
ਮਾਰਕੀਟ ਕਮੇਟੀ ਸੰਗਰੂਰ ਦੇ ਸਕੱਤਰ ਜਸਪਾਲ ਸਿੰਘ ਘੁਮਾਣ ਨੇ ਦੱਸਿਆ ਹੈ ਕਿ ਸ਼ੈੱਡ ਹੇਠ ਖੜ੍ਹੇ ਟਰੱਕ ਦਾ 24 ਘੰਟੇ ਦਾ ਕਿਰਾਇਆ 200 ਰੁਪਏ ਤੇ ਖੁੱਲ੍ਹੇ ਵਿਚ ਖੜ੍ਹੇ ਦਾ ਕਿਰਾਇਆ 150 ਰੁਪਏ ਹੋਵੇਗਾ। ਹੋਰ ਵਹੀਕਲ ਦੇ ਸ਼ੈੱਡ ਹੇਠ ਖੜ੍ਹਨ ਦਾ ਕਰਾਇਆ ਪ੍ਰਤੀ ਦਿਨ 60 ਰੁਪਏ ਤੇ ਖੁੱਲ੍ਹੇ ਵਿਚ ਖੜ੍ਹਨ ਦਾ 30 ਰੁਪਏ ਹੋਵੇਗਾ। ਇਸ ਲਈ ਜਲਦ ਹੀ ਠੇਕੇ 'ਤੇ ਦੇਣ ਲਈ ਬੋਲੀ ਕੀਤੀ ਜਾ ਰਹੀ ਹੈ