ਨਵੀਂ ਦਿੱਲੀ: ਹੁਣ ਪਾਣੀ ਤੋਂ ਵੀ ਈਂਧਨ ਬਣੇਗਾ। ਜੀ ਹਾਂ! ਇਹ ਮਜ਼ਾਕ ਨਹੀਂ, ਇਹ ਬਿਲਕੁੱਲ ਸੱਚ ਹੈ। ਵੱਡੀ ਗੱਲ ਹੈ ਕਿ ਇਹ ਕਾਰਨਾਮਾ ਵਿਦੇਸ਼ੀ ਨਹੀਂ ਭਾਰਤੀ ਵਿਗਿਆਨੀਆਂ ਨੇ ਕਰ ਦਿਖਾਇਆ ਹੈ। ਭਾਰਤੀ ਵਿਗਿਆਨੀਆਂ ਨੂੰ ਬਣਾਉਟੀ ਪੱਤੀ ਨਾਲ ਹਾਈਡ੍ਰੋਜਨ ਈਂਧਨ ਬਣਾਉਣ 'ਚ ਵੱਡੀ ਕਾਮਯਾਬੀ ਮਿਲੀ ਹੈ। ਇਹ ਪੱਤੀ ਸੂਰਜ ਦੇ ਪ੍ਰਕਾਸ਼ ਨੂੰ ਸੋਖ ਕੇ ਪਾਣੀ ਤੋਂ ਹਾਈਡ੍ਰੋਜਨ ਈਂਧਨ ਪੈਦਾ ਕਰਦੀ ਹੈ। ਇਸ ਤੋਂ ਆਉਣ ਵਾਲੇ ਸਮੇਂ ਵਾਤਾਵਰਨ ਦੇ ਅਨੁਕੂਲ ਕਾਰਾਂ ਲਈ ਸਵੱਛ ਈਂਧਨ ਮੁਹੱਈਆ ਕਰਾਉਣ ਦਾ ਰਸਤਾ ਲੱਭ ਸਕਦਾ ਹੈ।

ਖੋਜਕਰਤਾਵਾਂ ਮੁਤਾਬਕ ਪੱਤੀਆਂ ਜਿਵੇਂ ਇਹ ਬੇਹੱਦ ਬਾਰੀਕ ਵਾਇਰਲੈੱਸ ਡਿਵਾਈਸ ਹੈ ਜੋ ਪਾਣੀ ਤੇ ਸੂਰਜ ਦੇ ਪ੍ਰਕਾਸ਼ ਦੀ ਵਰਤੋਂ ਨਾਲ ਈਂਧਨ ਬਣਾਉਂਦੀ ਹੈ। ਪੁਣੇ ਸਥਿਤ ਵਿਗਿਆਨਕ ਤੇ ਉਦਯੋਗਿਕ ਖੋਜ ਪ੍ਰੀਸ਼ਦ (ਸੀਐਸਆਈਆਰ) ਦੀ ਕੌਮੀ ਰਸਾਇਣਕ ਪ੍ਰਯੋਗਸ਼ਾਲਾ ਦੇ ਸੀਨੀਅਰ ਮੁੱਖ ਵਿਗਿਆਨਕ ਸੀਐਸ ਗੋਪੀਨਾਥ ਨੇ ਕਿਹਾ ਕਿ ਇਹ ਪਤਾ ਹੈ ਕਿ ਅਕਸ਼ੈ ਊਰਜਾ ਦੇ ਸਾਧਨਾਂ ਨਾਲ ਹਾਈਡ੍ਰੋਜਨ ਦੀ ਉਤਪਤੀ ਨਾਲ ਹੀ ਸਾਡੀ ਊਰਜਾ ਤੇ ਵਾਤਾਵਰਨ ਦੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ।
ਗੋਪੀਨਾਥ ਮੁਤਾਬਕ ਉਨ੍ਹਾਂ ਦੀ ਟੀਮ ਤਕਰੀਬਨ ਦਹਾਕੇ ਤੋਂ ਪਾਣੀ ਨੂੰ ਵੰਡ ਕੇ ਹਾਈਡ੍ਰੋਜਨ ਬਣਾਉਣ 'ਤੇ ਕੰਮ ਕਰ ਰਹੀ ਸੀ। ਇਹ ਖੋਜ ਆਪਣੇ ਦੇਸ਼ ਲਈ ਬੇਹੱਦ ਪ੍ਰਸੰਗਕ ਹੈ। ਭਾਰਤ 'ਚ ਪੂਰੇ ਸਾਲ ਸੂਰਜ ਦੀ ਰੋਸ਼ਨੀ ਭਰਪੂਰ ਰਹਿੰਦੀ ਹੈ ਪਰ ਇਸ ਤੋਂ ਵਰਣਨਯੋਗ ਮਾਤਰਾ 'ਚ ਊਰਜਾ ਜਾਂ ਹਾਈਡ੍ਰੋਜਨ ਨਹੀਂ ਬਣਾਈ ਜਾਂਦੀ। ਸਵੱਛ ਊਰਜਾ ਤੇ ਵਾਤਾਵਰਨ ਦੇ ਨਜ਼ਰੀਏ ਨਾਲ ਪ੍ਰਿਯਤਕ ਸਾਧਨਾਂ ਜਿਵੇਂ ਸੂਰਜ ਦੀ ਰੋਸ਼ਨੀ ਤੇ ਪਾਣੀ ਤੋਂ ਹਾਈਡ੍ਰੋਜਨ ਦੀ ਉਤਪਤੀ ਮਹੱਤਵਪੂਰਨ ਕਦਮ ਹੈ। ਗੋਪੀਨਾਥ ਨੇ ਕਿਹਾ ਕਿ ਅਸੀਂ ਸੋਲਰ ਹਾਈਡ੍ਰੋਜਨ ਬਣਾਉਣ ਦਾ ਯਤਨ ਕੀਤਾ ਹੈ। ਇਸ ਨੂੰ ਬਣਾਉਣ ਦੀ ਵਿਧੀ ਆਸਾਨ ਤੇ ਵਿਵਹਾਰਕ ਹੈ।
ਡਿਵਾਈਸ ਇਸ ਤਰ੍ਹਾਂ ਕਰਦੀ ਕੰਮ:

ਡਿਵਾਈਸ ਦੀ ਸੰਰਚਨਾ ਵੀ ਪ੍ਰਿਯਤਕ ਪੱਤੀਆਂ ਵਰਗੀ ਹੈ। ਇਸ 'ਚ ਸੈਮੀ ਕੰਡਕਟਰ ਲeਏ ਗਏ ਹਨ। ਇਨ੍ਹਾਂ 'ਤੇ ਸੂਰਜ ਦੀ ਰੋਸ਼ਨੀ ਪੈਣ 'ਤੇ ਇਲੈਕਟ੍ਰਾਨ ਇੱਕ ਦਿਸ਼ਾ 'ਚ ਗਤੀ ਕਰਦੇ ਹਨ ਤੇ ਬਿਜਲੀ ਪ੍ਰਵਾਹ ਹੋਣ ਲੱਗਦਾ ਹੈ। ਇਸ ਪ੍ਰਵਾਹ ਨਾਲ ਪਾਣੀ ਹਾਈਡ੍ਰੋਜਨ 'ਚ ਵੰਡ ਜਾਂਦਾ ਹੈ। ਖੋਜਕਰਤਾ ਇਸ ਨੂੰ ਈਂਧਨ ਦਾ ਸਵੱਛ ਪ੍ਰਕਾਰ ਮੰਨਦੇ ਹਨ।

ਇੱਕ ਘੰਟੇ 'ਚ ਛੇ ਲੀਟਰ ਈਂਧਨ-
ਗੋਪੀਨਾਥ ਨੇ ਦੱਸਿਆ ਕਿ ਇਸ ਡਿਵਾਈਸ ਦਾ ਆਕਾਰ 23 ਵਰਗ ਸੈਂਟੀਮੀਟਰ ਹੈ। ਇਹ ਹਰ ਘੰਟੇ ਛੇ ਲੀਟਰ ਹਾਈਡ੍ਰੋਜਨ ਈਂਧਨ ਪੈਦਾ ਕਰ ਸਕਦੀ ਹੈ। ਫਿਲਹਾਲ ਇਸ ਨੂੰ ਅਜੇ ਪ੍ਰਯੋਗਸ਼ਾਲਾ 'ਚ ਹੀ ਅਜ਼ਮਾਇਆ ਗਿਆ ਹੈ। ਇਸ 'ਤੇ ਅਜੇ ਹੋਰ ਕੰਮ ਕਰਨ ਦੀ ਲੋੜ ਹੈ।
ਪਹਿਲਾਂ ਦਾ ਤਰੀਕਾ-
ਮੌਜੂਦਾ ਸਮੇਂ 'ਚ ਜੀਵਾਸ਼ਮ ਈਂਧਨ ਤੋਂ ਹਾਈਡ੍ਰੋਜਨ ਪੈਦਾ ਕੀਤਾ ਜਾਂਦਾ ਹੈ। ਇਸ ਪ੍ਰਿਯਆ 'ਚ ਵੱਡੀ ਮਾਤਰਾ 'ਚ ਕਾਰਬਨ ਡਾਈਆਕਸਾਈਡ ਪੈਦਾ ਹੁੰਦੀ ਹੈ। ਇਹ ਇਕ ਗ੍ਰੀਨ ਹਾਊਸ ਗੈਸ ਹੈ ਜੋ ਗਲੋਬਲ ਵਾਰਮਿੰਗ ਨੂੰ ਵਧਾਉਂਦੀ ਹੈ।