ਚੰਡੀਗੜ੍ਹ: ਪੰਜਾਬ ਦਾ ਜਲਵਾਯੂ ਪੱਧਰ ਹੁਣ ਸੁਧਰਨਾ ਸ਼ੁਰੂ ਹੋ ਗਿਆ ਹੈ। ਅੰਮ੍ਰਿਤਸਰ ਅਤੇ ਬਠਿੰਡਾ ਵਿੱਚ ਏਅਰ ਕੁਆਲਿਟੀ ਇੰਡੈਕਸ (AQI) ਦਾ ਪੱਧਰ ਓਰੇਂਜ ਤੋਂ ਯੈਲੋ ਜ਼ੋਨ ਤੱਕ ਸੁਧਰਿਆ ਹੈ। ਲੁਧਿਆਣਾ ਅਤੇ ਜਲੰਧਰ ਵਿੱਚ ਹਾਲਾਤ ਹਾਲੇ ਵੀ ਆਮ ਵਾਂਗ ਨਹੀਂ ਹੋਏ ਹਨ। ਇਸ ਸਮੇਂ ਔਸਤ AQI ਪੱਧਰ 200 ਤੋਂ 220 ਤੱਕ ਬਣਿਆ ਹੋਇਆ ਹੈ।
ਹੁਣ ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਜਲਦੀ ਹੀ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ ਸੂਬੇ ਦੇ ਹੋਰ ਜ਼ਿਲ੍ਹਿਆਂ ਵਿੱਚ AQI ਦੇ ਪੱਧਰ ਵਿੱਚ ਸੁਧਾਰ ਹੋਵੇਗਾ। ਕੁਝ ਦਿਨ ਪਹਿਲਾਂ, ਅੰਮ੍ਰਿਤਸਰ ਅਤੇ ਸੂਬੇ ਦੇ ਹੋਰ ਜ਼ਿਲ੍ਹਿਆਂ ਵਿੱਚ AQI ਦਾ ਪੱਧਰ ਬਹੁਤ ਮਾੜਾ ਸੀ। ਇਸ ਦੌਰਾਨ ਪਰਾਲੀ ਸਾੜਨ ਦੀਆਂ ਘਟਨਾਵਾਂ ਵਧਦੀਆਂ ਨਜ਼ਰ ਆਈਆਂ। ਹੁਣ ਜਦੋਂ ਸੂਬੇ 'ਚ ਪਰਾਲੀ ਸਾੜਨ ਦੀਆਂ ਘਟਨਾਵਾਂ 'ਤੇ ਪੂਰੀ ਤਰ੍ਹਾਂ ਰੋਕ ਲੱਗ ਗਈ ਹੈ ਤਾਂ ਸ਼ਹਿਰਾਂ 'ਚ ਹਵਾ ਪ੍ਰਦੂਸ਼ਣ ਦੀ ਸਥਿਤੀ 'ਚ ਸੁਧਾਰ ਹੋਣਾ ਸ਼ੁਰੂ ਹੋ ਗਿਆ ਹੈ।
ਇਸ ਦੇ ਨਾਲ ਹੀ ਦੱਸ ਦਈਏ ਤਿ ਸ਼ੁੱਕਰਵਾਰ ਨੂੰ ਬਠਿੰਡਾ ਦਾ AQI ਪੱਧਰ 170 ਅਤੇ ਅੰਮ੍ਰਿਤਸਰ ਦਾ 141 ਦਰਜ ਕੀਤਾ ਗਿਆ। ਇਹ ਯੈਲੋ ਜ਼ੋਨ ਵਿੱਚ ਆਉਂਦਾ ਹੈ। ਇਸ ਦੇ ਨਾਲ ਹੀ ਜਲੰਧਰ, ਲੁਧਿਆਣਾ ਅਤੇ ਪਟਿਆਲਾ ਵਿੱਚ ਵੀ ਹਾਲਾਤ ਆਮ ਵਾਂਗ ਨਹੀਂ ਹੋਏ ਹਨ। ਜਲੰਧਰ ਵਿੱਚ 210, ਲੁਧਿਆਣਾ ਅਤੇ ਪਟਿਆਲਾ ਵਿੱਚ 220 ਹਵਾ ਗੁਣਵੱਤਾ ਸੂਚਕ ਅੰਕ ਦਰਜ ਕੀਤੇ ਗਏ। ਇਹ ਪੱਧਰ ਓਰੇਂਜ ਜ਼ੋਨ ਵਿੱਚ ਆਉਂਦਾ ਹੈ। ਪ੍ਰਦੂਸ਼ਣ ਦੇ ਇਸ ਪੱਧਰ ਵਿੱਚ ਲੋਕਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋ ਸਕਦੀ ਹੈ।
ਇਹ ਵੀ ਪੜ੍ਹੋ: Coronavirus: ਦੱਖਣੀ ਅਫਰੀਕਾ ਤੋਂ ਪਰਤੀ ਔਰਤ ਨੇ ਚੰਡੀਗੜ੍ਹ 'ਚ ਤੋੜਿਆ ਕੁਆਰੰਟੀਨ ਨਿਯਮ, ਹੋਵੇਗੀ ਸਖ਼ਤ ਕਾਰਵਾਈ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/