ਚੰਡੀਗੜ੍ਹ: ਹੁਣ ਤੱਕ ਦੇਸੀ ਜਾਂ ਬਾਕੀ ਕਿਸਮਾਂ ਦੇ ਟਮਾਟਰ ਦਾ ਪੌਦਾ ਜ਼ਿਆਦਾ ਤੋਂ ਜ਼ਿਆਦਾ 5 ਕਿੱਲੋ ਟਮਾਟਰ ਹੀ ਪੈਦਾ ਕਰਦਾ ਹੈ ਪਰ
IIAR ਦੇ ਖੇਤੀ ਵਿਗਿਆਨੀਆਂ ਨੇ 'ਤਕਸ਼ਣ ਰਕਸ਼ਕ' ਨਾਮ ਦੀ ਅਜਿਹੀ ਕਿਸਮ ਤਿਆਰ ਕੀਤੀ ਹੈ ਜਿਹੜੀ ਹੈਰਾਨੀਜਨਕ ਉਤਪਾਦਨ ਦਿੰਦੀ ਹੈ। ਇਸ ਦੇ ਨਾਲ ਹੀ ਇਸ ਤੋਂ ਕਮਾਈ ਵੀ ਬਹੁਤ ਹੁੰਦੀ ਹੈ। ਵਿਗਿਆਨੀਆਂ ਦੀ ਇਸ ਨਵੀਂ ਕਿਸਮ ਨੂੰ ਬੰਗਲੁਰੂ ਦੇ ਇੱਕ ਕਿਸਾਨ ਨੇ ਆਪਣੇ ਖੇਤ ਵਿੱਚ ਲਾਇਆ ਤਾਂ ਹੈਰਾਨ ਕਰਨ ਵਾਲੇ ਸਿੱਟੇ ਮਿਲੇ।


ਇੱਕ ਪੌਦੇ ਦੀ ਲਾਗਤ ਆਈ ਸਿਰਫ਼ ਤਿੰਨ ਰੁਪਏ ਪਰ ਤਕਸ਼ਣ ਰਕਸ਼ਕ ਕਿਸਮ ਦਾ ਇਹ ਪੌਦਾ ਸਰਦੀ ਵਿੱਚ ਉਤਪਾਦਨ ਦਿੰਦਾ ਹੈ 20 ਕਿੱਲੋ ਟਮਾਟਰ। ਭਾਵ ਦੇਸੀ ਟਮਾਟਰ ਨਾਲੋਂ ਚਾਰ ਗੁਣਾ ਵਧੇਰੇ ਉਤਪਾਦਨ। ਇਸੇ ਤਰ੍ਹਾਂ ਜੇਕਰ ਗਰਮੀ ਜਾ ਤੇਜ਼ ਹਵਾ ਵਾਲਾ ਮੌਸਮ ਹੋਵੇ ਤਾਂ ਵੀ ਇਹ ਦੇਸੀ ਸਮੇਤ ਬਾਕੀ ਕਿਸਮਾਂ ਉੱਤੇ ਭਾਰੀ ਪੈਂਦਾ ਹੈ। ਗਰਮੀ ਵਿੱਚ ਇਹ 9 ਤੋਂ 15 ਕਿੱਲੋ ਦਾ ਉਤਪਾਦਨ ਦਿੰਦਾ ਹੈ। ਭਾਵ ਦੇਸੀ ਕਿਸਮ ਦੇ ਮੁਕਾਬਲੇ ਕਰੀਬ ਤਿੰਨ ਤੋਂ ਚਾਰ ਗੁਣਾ ਜ਼ਿਆਦਾ ਉਤਪਾਦਨ ਦਿੰਦਾ।

ਬੰਗਲੁਰੂ ਦੇ ਕਿਸਾਨ ਨੇ 5 ਏਕੜ ਵਿੱਚ ਤਕਸ਼ਣ ਰਕਸ਼ਕ ਕਿਸਮ ਦਾ ਟਮਾਟਰ ਲਾਇਆ ਜਿਸ ਵਿੱਚ ਕਰੀਬ 10 ਲੱਖ ਦੀ ਲਾਗਤ ਆਈ। ਜਦੋਂ ਇਸੇ ਕਲਕੱਤਾ, ਅੰਡੇਮਾਨ ਨਿਕੋਬਾਰ, ਦਿੱਲੀ ਤੇ ਅਹਿਮਦਾਬਾਦ ਭੇਜਿਆ ਗਿਆ ਤਾਂ ਕਰੀਬ ਇੱਕ ਕਰੋੜ ਦੀ ਕਮਾਈ ਹੋਈ। ਭਾਵ ਲਾਗਤ ਦੀ ਕਰੀਬ 10 ਗੁਣਾ ਜ਼ਿਆਦਾ। ਚੰਗੀ ਗੱਲ ਇਹ ਹੈ ਕਿ ਸਰਦੀ ਦੇ ਮੌਸਮ ਵਿੱਚ ਇਸ ਕਿਸਮ ਨੂੰ ਦੇਸ਼ ਵਿੱਚ ਕਿਤੇ ਵੀ ਲਾਇਆ ਜਾ ਸਕਦਾ ਹੈ।

ਵੀਡੀਉ ਦੇਖਣ ਲਈ ਹੇਠ ਕਲਿਕ ਕਰੋ ।

[embed]