ਪ੍ਰਗਟ ਸਿੰਘ ਨੇ ਕਿਹਾ,
ਇਲਾਕੇ ਵਿੱਚ ਮੇਰਾ ਕੋਈ ਮੁਕਾਬਲਾ ਕਰਨ ਵਾਲਾ ਨਹੀਂ ਹੈ, ਇਸ ਲਈ ਇਹ ਇੱਕ 'ਸ਼ੋਅਮੇਚ' ਵਰਗਾ ਸੀ। ਮੈਂ ਹਰ ਸਾਲ ਵਾਢੀ ਦੇ ਸੀਜ਼ਨ ਵਿੱਚ ਇਹ ਚੁਣੌਤੀ ਲੈਂਦਾ ਹਾਂ ਤੇ ਸਵੇਰ ਤੋਂ ਸ਼ਾਮ ਤੱਕ ਇੱਕ ਏਕੜ ਜ਼ਮੀਨ ਦੀ ਕਟਾਈ ਕਰ ਲੈਂਦਾ ਹਾਂ। ਇਸ ਵਾਰ, ਮੈਂ ਐਤਵਾਰ ਨੂੰ ਸਵੇਰੇ 6 ਵਜੇ ਦੇ ਕਰੀਬ ਵਾਢੀ ਸ਼ੁਰੂ ਕੀਤੀ ਤੇ ਇਸ ਨੂੰ ਸ਼ਾਮ 6:30 ਵਜੇ ਪੂਰਾ ਕੀਤਾ। ਮੈਂ ਖਾਣਾ ਤੇ ਚਾਹ ਲਈ ਰੁੱਕਿਆ ਵੀ ਸੀ। ਇਹ ਕਾਫ਼ੀ ਔਖਾ ਹੈ, ਪਰ ਮੈਨੂੰ ਇਹ ਕਰਨਾ ਪਸੰਦ ਹੈ। ਇਹ ਮੇਰਾ ਸ਼ੌਕ ਹੈ।-
ਪਰਗਟ ਸਿੰਘ ਦੀ ਇੱਕ ਵੀਡੀਓ, ਜੋ ਪਿੰਡ ਦੇ ਗੁਰਦੁਆਰੇ ਦੀ ਗ੍ਰੰਥੀ ਵਲੋਂ ਰਿਕਾਰਡ ਕੀਤੀ ਗਈ ਸੀ, ਵਾਇਰਲ ਹੋ ਗਈ। ਜਿਸ ਵਿੱਚ ਉਹ ਸ਼ਾਮ ਨੂੰ ਆਪਣੀ ਚੁਣੌਤੀ ਪੂਰੀ ਕਰਨ ਵਾਲਾ ਸੀ। ਪਰਗਟ ਸਿੰਘ ਨੂੰ ਪ੍ਰੇਰਿਤ ਕਰਨ ਲਈ ਕਈ ਪਿੰਡ ਵਾਸੀ ਮੌਜੂਦ ਸਨ।
ਉਸ ਨੇ ਕਿਹਾ।
ਜਦੋਂ ਮੈਂ ਆਪਣਾ ਕੰਮ ਪੂਰਾ ਕੀਤਾ ਤਾਂ ਲੋਕਾਂ ਨੇ ਸਖਤ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਮੈਨੂੰ ਕੁਝ ਪੈਸਾ ਵੀ ਦਿੱਤੇ। ਇਹ ਉਨ੍ਹਾਂ ਲਈ ਇੱਕ ਕਿਸਮ ਦਾ ਮਨੋਰੰਜਨ ਹੈ। ਨਹੀਂ ਤਾਂ ਇਹ ਦਿਨ ਵਿੱਚ ਚਾਰ ਤੋਂ ਪੰਜ ਵਿਅਕਤੀਆਂ ਦਾ ਕੰਮ ਹੈ। ਅੱਜ ਦੀ ਨੌਜਵਾਨ ਪੀੜ੍ਹੀ ਇਕੱਲੇ ਅਜਿਹਾ ਕਰਨ ਦੀ ਕਲਪਨਾ ਵੀ ਨਹੀਂ ਕਰ ਸਕਦੀ-
ਆਪਣੀ ਜਵਾਨੀ ਦੇ ਦਿਨਾਂ 'ਚ ਪਰਗਟ ਸਿੰਘ ਲਗਭਗ ਹਰ ਸਾਲ ਇਸ ਚੁਣੌਤੀ ਨੂੰ ਸਵੀਕਾਰ ਕਰਦੇ ਸਨ। ਉਸਨੇ ਕਿਹਾ
ਮੈਂ ਇਸ ਦੀ ਸ਼ੁਰੂਆਤ ਛੋਟੀ ਉਮਰ ਤੋਂ ਕੀਤੀ ਸੀ। ਮੈਂ ਪਿਛਲੇ ਸੱਤ ਸਾਲਾਂ ਵਿੱਚ ਇਹ ਚੁਣੌਤੀ ਨਹੀਂ ਲਈ ਸੀ। ਇੰਨੇ ਸਾਲਾਂ ਤੱਕ ਕਿਸੇ ਨੇ ਮੈਨੂੰ ਤਾਕਤ ਦਿਖਾਉਣ ਲਈ ਨਹੀਂ ਕਿਹਾ ਸੀ। ਇਸ ਵਾਰ, ਮੇਰੇ ਪਿੰਡ ਦੇ ਕੁਝ ਸਾਥੀ ਮਜ਼ਦੂਰਾਂ ਨੇ ਕਹਿਣਾ ਸ਼ੁਰੂ ਕੀਤਾ ਕਿ ਮੈਂ ਹੁਣ ਸਿਆਣੀ ਉਮਰ ਦਾ ਕਰਕੇ ਅਜਿਹਾ ਨਹੀਂ ਕਰ ਸਕਾਂਗਾ। ਮੈਂ ਹੱਸ ਪਿਆ ਤੇ ਚੁਣੌਤੀ ਨੂੰ ਫਿਰ ਤੋਂ ਲਿਆ। ਮੈਂ ਪਿਛਲੇ ਕੁਝ ਮਹੀਨਿਆਂ ਵਿੱਚ 5 ਕਿੱਲੋ ਦੇਸੀ ਘਿਓ ਖਪਤ ਕੀਤਾ ਤੇ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਮੈਂ ਇੱਕ ਰਿਕਾਰਡ ਸਮੇਂ ਵਿੱਚ ਇਹ ਕਰ ਦਿੱਤਾ।-
(ਧੰਨਵਾਦ ਸਹਿਤ ਦ ਟ੍ਰਿਬਿਊਨ 'ਚੋਂ)
ਇਹ ਵੀ ਪੜ੍ਹੋ: ਨਵਜੋਤ ਸਿੱਧੂ ਨੇ ਫਿਰ ਕੀਤਾ ਧਮਾਕਾ, ਉਠਾਏ ਵੱਡੇ ਸਵਾਲ