ਚੰਡੀਗੜ੍ਹ: ਕਣਕ ਦੇ ਭਾਅ ਵਿੱਚ ਸਿਰਫ 85 ਰੁਪਏ ਦਾ ਵਾਧਾ ਕਰਨ ਦੀ ਸਿਫਾਰਸ਼ ਤੋਂ ਕਿਸਾਨ ਔਖੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਨਾਲ ਤਾਂ ਲਾਗਤ ਵੀ ਪੂਰੀ ਨਹੀਂ ਹੁੰਦੀ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਖੇਤੀਬਾੜੀ ਯੂਨੀਵਰਸਿਟੀਆਂ ਦੀਆਂ ਸਿਫਾਰਸ਼ਾਂ ਅਨੁਸਾਰ ਭਾਅ ਤੈਅ ਕੀਤਾ ਜਾਵੇ ਕਿਉਂਕਿ ਮੌਜੂਦਾ ਭਾਅ ਨਾਲ ਕਿਸਾਨਾਂ ਦੇ ਲਾਗਤ ਖਰਚੇ ਪੂਰੇ ਨਹੀਂ ਹੁੰਦੇ।
ਦਰਅਸਲ ਕੀਮਤ ਤੇ ਲਾਗਤ ਕਮਿਸ਼ਨ ਨੇ ਕਣਕ ਦੀ ਅਗਲੀ ਫਸਲ ਲਈ ਘੱਟੋ-ਘੱਟ ਭਾਅ 1925 ਰੁਪਏ ਕੁਇੰਟਲ ਮਿਥਣ ਦੀ ਸਿਫਾਰਸ਼ ਕੇਂਦਰ ਸਰਕਾਰ ਨੂੰ ਕੀਤੀ ਹੈ। ਕਮਿਸ਼ਨ ਨੇ ਪਿਛਲੇ ਸਾਲ ਦੇ 1840 ਰੁਪਏ ਪ੍ਰਤੀ ਕੁਇੰਟਲ ਭਾਅ ਵਿੱਚ 85 ਰੁਪਏ ਦਾ ਵਾਧਾ ਕਰਨ ਦੀ ਸਿਫਾਰਸ਼ ਕੀਤੀ ਹੈ।
ਕੇਂਦਰ ਸਰਕਾਰ ਆਮ ਤੌਰ ’ਤੇ ਕਮਿਸ਼ਨ ਦੀ ਸਿਫਾਰਸ਼ ਨੂੰ ਪ੍ਰਵਾਨ ਕਰ ਲੈਂਦੀ ਹੈ। ਇਸ ਵਾਧੇ ਨਾਲ ਕਣਕ ਦਾ ਭਾਅ 1925 ਰੁਪਏ ਕੁਇੰਟਲ ਬਣਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਧੇ ਨਾਲ ਉਨ੍ਹਾਂ ਦੀ ਲਾਗਤ ਵੀ ਪੂਰੀ ਨਹੀਂ ਆਉਂਦੀ ਕਿਉਂਕਿ ਮਹਿੰਗਾਈ ਕਰਕੇ ਹਰ ਚੀਜ਼ ਦਾ ਭਾਅ ਅਸਮਾਨੀ ਚੜ੍ਹਿਆ ਹੋਇਆ ਹੈ।
ਕਣਕ ਦੇ ਭਾਅ 'ਚ ਸਿਰਫ 85 ਰੁਪਏ ਦਾ ਵਾਧਾ ! ਕਿਸਾਨਾਂ ਨੂੰ ਨਾ-ਮਨਜ਼ੂਰ
ਏਬੀਪੀ ਸਾਂਝਾ
Updated at:
07 Oct 2019 11:31 AM (IST)
ਕਣਕ ਦੇ ਭਾਅ ਵਿੱਚ ਸਿਰਫ 85 ਰੁਪਏ ਦਾ ਵਾਧਾ ਕਰਨ ਦੀ ਸਿਫਾਰਸ਼ ਤੋਂ ਕਿਸਾਨ ਔਖੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਨਾਲ ਤਾਂ ਲਾਗਤ ਵੀ ਪੂਰੀ ਨਹੀਂ ਹੁੰਦੀ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਖੇਤੀਬਾੜੀ ਯੂਨੀਵਰਸਿਟੀਆਂ ਦੀਆਂ ਸਿਫਾਰਸ਼ਾਂ ਅਨੁਸਾਰ ਭਾਅ ਤੈਅ ਕੀਤਾ ਜਾਵੇ ਕਿਉਂਕਿ ਮੌਜੂਦਾ ਭਾਅ ਨਾਲ ਕਿਸਾਨਾਂ ਦੇ ਲਾਗਤ ਖਰਚੇ ਪੂਰੇ ਨਹੀਂ ਹੁੰਦੇ।
- - - - - - - - - Advertisement - - - - - - - - -