ਸੰਗਰੂਰ: ਕਿਸਾਨ ਕਰਜ਼ ਮੁਆਫ਼ੀ ਦੇ ਚੌਥੇ ਸੂਬਾ ਪੱਧਰੀ ਸਮਾਗਮ ਵਿੱਚ ਕੈਪਟਨ ਅਮਰਿੰਦਰ ਸਿੰਘ ਤਾਂ ਨਹੀਂ ਪਹੁੰਚ ਸਕੇ, ਫਿਰ ਉਨ੍ਹਾਂ ਦੀ ਥਾਂ ਪਾਰਟੀ ਦੇ ਸੂਬਾ ਪ੍ਰਧਾਨ ਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਨੀਲ ਜਾਖੜ ਨੇ ਕਿਸਾਨਾਂ ਨੂੰ ਕਰਜ਼ ਮੁਕਤੀ ਸਰਟੀਫ਼ਿਕੇਟ ਵੰਡੇ।

 

ਅੱਜ ਦੀ ਕਰਜ਼ ਮੁਆਫ਼ੀ ਦੇ ਸਮਾਗਮ ਵਿੱਚ ਕੈਪਟਨ ਸਰਕਾਰ ਨੇ 6 ਜ਼ਿਲ੍ਹਿਆਂ (ਬਰਨਾਲਾ, ਸੰਗਰੂਰ, ਪਟਿਆਲਾ, ਫ਼ਤਿਹਗੜ੍ਹ ਸਾਹਿਬ, ਐਸ.ਏ.ਐਸ. ਨਗਰ ਮੋਹਾਲੀ ਤੇ ਰੂਪਨਗਰ) ਦੇ 73,748 ਕਿਸਾਨਾਂ ਦਾ 485.69 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕਰਨ ਦਾ ਦਾਅਵਾ ਕੀਤਾ ਹੈ। ਕੈਪਟਨ ਸਰਕਾਰ ਚਾਰ ਕਿਸ਼ਤਾਂ 'ਚ ਕੁੱਲ 1,76,938 ਕਿਸਾਨਾਂ ਦਾ ਸਹਿਕਾਰੀ ਬੈਂਕਾਂ ਦਾ ਕਰਜ਼ਾ ਮੁਆਫ਼ ਕਰਨ ਦਾ ਦਾਅਵਾ ਕਰ ਚੁੱਕੀ ਹੈ।

ਸਮਾਗਮ ਵਿੱਚ ਕਿਸਾਨ ਕਰਜ਼ਾ ਮੁਆਫ਼ੀ ਦੇ ਚੌਥੇ ਸਮਾਗਮ 'ਚ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਹਾਜ਼ਰ ਕੈਪਟਨ ਦੀ ਕੁਰਸੀ ਖਾਲੀ ਰਹੀ। ਹੈਲੀਕਾਪਟਰ ਖਰਾਬ ਹੋਣ ਕਾਰਨ ਪ੍ਰੋਗਰਾਮ ਵਿੱਚ ਪਹੁੰਚੇ ਹੀ ਨਹੀਂ।

ਇਸ ਸਮੇਂ ਮੁੱਖ ਮੰਤਰੀ ਤੇ ਸੁਨੀਲ ਜਾਖੜ ਵਿਚਕਾਰ ਕਥਿਤ ਨਾਰਾਜ਼ਗੀ ਦਾ ਮੁੱਦਾ ਭਖ਼ਿਆ ਹੋਇਆ ਹੈ। ਪਰ ਸੂਬਾ ਪ੍ਰਧਾਨ ਨੇ ਇਸ ਦਾ ਖੰਡਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇੱਥੇ ਕੈਪਟਨ ਨੇ ਭੇਜਿਆ ਹੈ। ਦਰਅਸਲ, ਬੁੱਧਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨ ਚੰਡੀਗੜ੍ਹ ਪਹੁੰਚੇ ਸੁਨੀਲ ਜਾਖੜ ਦਾ ਮੀਟਿੰਗ ਰੂਮ ਦੇ ਬਾਹਰ ਮੋਬਾਈਲ ਲੈ ਲਿਆ ਗਿਆ ਸੀ, ਜਿਸ ਤੋਂ ਸੁਨੀਲ ਜਾਖੜ ਨਰਾਜ਼ ਦੱਸੇ ਜਾ ਰਹੇ ਸਨ।