ਚੰਡੀਗੜ੍ਹ: ਲੁਧਿਆਣਾ ਦੇ ਸਮਰਾਰਾ ਵਿੱਚ ਘੀਏ ਦੀ ਇੱਕ ਕਿਸਮ ਬਹੁਤ ਮਸ਼ਹੂਹ ਹੋ ਰਰੀ ਹੈ ਜਿਸਨੂੰ ਹਰ ਕੋਈ ਖਾਣਾ ਪੰਸਦ ਕਰਦਾ ਹੈ। ਇੰਨਾਂ ਹੀ ਨਹੀਂ ਇਸ ਕਿਸਮ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਵੀ ਕਾਫੀ ਫਾਇਦ ਹੋ ਰਿਹਾ ਹੈ। ਜੀ ਹਾਂ ਇਹ ਕੋਈ ਆਣ ਕਿਸਮ ਨਹੀਂ ਬਲਕਿ ਇਹ ਤਾਇਵਾਨ ਘੀਆ ਹੈ। ਜਿਹੜਾ ਖਾਣ ਵਿੱਚ ਸੁਆਦ ਤਾਂ ਹੈ ਇਹ ਬਣਨ ਵਿੱਚ ਘੱਟ ਸਮਾਂ ਲੈਂਦਾ ਹੈ।


ਘੀਏ ਦੀ ਸਬਜ਼ੀ ਤੋਂ ਮੂੰਹ ਮੋੜਨ ਵਾਲੇ ਵਿਅਕਤੀ ਤਾਇਵਾਨ ਦੇ ਘੀਏ ਨੂੰ ਪਸੰਦ ਕਰ ਰਹੇ ਹਨ ਅਤੇ ਸਮਰਾਲਾ ਦੀਆਂ ਕੁਝ ਸਬਜ਼ੀ ਵਾਲੀਆਂ ਦੁਕਾਨਾਂ ’ਤੇ ਇਹ ਘੀਆ ਵਿਕ ਰਿਹਾ ਹੈ। ਪੰਜਾਬ ਦੇ ਘੀਏ ਨਾਲੋਂ ਇਹ ਜਲਦੀ ਰਿੱਝਦਾ ਹੈ ਅਤੇ ਖਾਣ ਵਿੱਚ ਬਹੁਤ ਸਵਾਦ ਹੁੰਦਾ ਹੈ। ਇਹ 30 ਤੋਂ 40 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਇਸ ਦੀ ਚੰਡੀਗੜ੍ਹ ਦੀ ਸਬਜ਼ੀ ਮੰਡੀ ਵਿੱਚ ਮੰਗ ਬਹੁਤ ਜ਼ਿਆਦਾ ਹੈ।

ਸਮਰਾਲਾ ਤੇ ਹੇਡੋਂ ਵਿੱਚ ਇਸ ਨੂੰ ਬੀਜਿਆ ਜਾ ਰਿਹਾ ਹੈ। ਹੇਡੋਂ ਦੇ ਕਿਸਾਨ ਇਸ ਨੂੰ ਚੰਡੀਗੜ੍ਹ ਦੀ ਮੰਡੀ ਵਿੱਚ ਵੇਚ ਰਹੇ ਹਨ ਜਦੋਂ ਕਿ ਸਮਰਾਲੇ ਵਿੱਚ ਬੀਜਿਆ ਗਿਆ ਘੀਆ ਸਮਰਾਲਾ ਵਿੱਚ ਵੀ ਵਿਕ ਰਿਹਾ ਹੈ। ਜ਼ਿਆਦਾਤਰ ਡਾਕਟਰ ਕਿਡਨੀ ਦੇ ਰੋਗਾਂ ਵਾਲੇ ਮਰੀਜ਼ਾਂ ਨੂੰ ਘੀਏ ਦੀ ਵਰਤੋਂ ਦੀ ਸਲਾਹ ਦਿੰਦੇ ਹਨ।

ਸਮਰਾਲਾ ਵਿੱਚ ਤਾਇਵਾਨੀ ਘੀਏ ਦੀ ਕਾਸ਼ਤ ਕਰਨ ਵਾਲੇ ਸੰਜੀਵ ਗੁਪਤਾ ਨੇ ਕਿਹਾ ਕਿ ਉਸ ਨੇ ਬੀਜ ਤਾਇਵਾਨ ਦੀ ਕੰਪਨੀ ਤੋਂ ਖਰੀਦਿਆ ਸੀ। ਇਸ ਬੀਜ ਨੂੰ ਲਗਾਉਣ ਸਮੇਂ ਉਸ ਨੂੰ ਡਰ ਸੀ ਕਿ ਪਤਾ ਨਹੀਂ ਗਾਹਕ ਇਸ ਨੂੰ ਪਸੰਦ ਕਰੇਗਾ ਵੀ ਜਾਂ ਨਹੀਂ। ਹੁਣ ਜਦੋਂ ਉਹ ਇਹ ਘੀਆ ਮੰਡੀ ਵਿੱਚ ਵੇਚਣ ਗਿਆ ਤਾਂ ਇਹ ਹੱਥੋਂ-ਹੱਥ ਵਿਕ ਗਿਆ।

ਹੇਡੋਂ ਪਿੰਡ ਦੇ ਕਿਸਾਨ ਸੁਭਾਸ਼ ਸਿੰਘ ਨੇ ਕਿਹਾ ਕਿ ਉਹ ਵੀ ਇਸ ਦੀ ਕਾਸ਼ਤ ਕਰਦਾ ਹੈ ਅਤੇ ਗਾਹਕ ਇਸ ਨੂੰ ਪਸੰਦ ਕਰਦੇ ਹਨ। ਉਹ ਇਸ ਨੂੰ ਚੰਡੀਗੜ੍ਹ ਸਬਜ਼ੀ ਮੰਡੀ ਵਿੱਚ ਜ਼ਿਆਦਾ ਵੇਚਦੇ ਹਨ। ਤਾਇਵਾਨੀ ਘੀਆ ਖਰੀਦਣ ਵਾਲੇ ਸ਼ੇਰ ਜੰਗ ਸਿੰਘ ਚਾਹਲ ਨੇ ਦੱਸਿਆ ਕਿ ਇਹ ਘੀਆ ਖਾਣ ਵਿੱਚ ਸਵਾਦ ਹੈ ਅਤੇ ਬਣਨ ਵਿੱਚ ਵੀ ਘੱਟ ਸਮਾਂ ਲੈਂਦਾ ਹੈ। ਹਫ਼ਤੇ ਵਿੱਚ ਤਕਰੀਬਨ ਤਿੰਨ ਦਿਨ ਉਹ ਇਸ ਦਾ ਪ੍ਰਯੋਗ ਕਰਦੇ ਹਨ ਅਤੇ ਇਸ ਦਾ ਰੇਟ ਵੀ ਪੰਜਾਬ ਦੇ ਘੀਏ ਬਰਾਬਰ ਹੈ।