ਚਾਰ ਲੱਖ ਦਾ ਕਰਜ਼ ਹੋਇਆ ਅੱਠ ਲੱਖ, ਦੁਖ਼ੀ ਕਿਸਾਨ ਨੇ ਪੀਤਾ ਜ਼ਹਿਰ
ਏਬੀਪੀ ਸਾਂਝਾ | 01 May 2019 02:27 PM (IST)
ਤਰਨ ਤਾਰਨ: ਪੁਲਿਸ ਥਾਣਾ ਸਦਰ ਪੱਟੀ ਅਧੀਨ ਪੈਂਦੇ ਪਿੰਡ ਸਭਰਾ ਵਿੱਚ ਕਰਜ਼ੇ ਤੋ ਦੁਖ਼ੀ ਕਿਸਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਜਰਨੈਲ ਸਿੰਘ (40) ਨੇ 8 ਲੱਖ ਰੁਪਏ ਦਾ ਕਰਜ਼ਾ ਮੋੜਨਾ ਸੀ।
ਤਰਨ ਤਾਰਨ: ਪੁਲਿਸ ਥਾਣਾ ਸਦਰ ਪੱਟੀ ਅਧੀਨ ਪੈਂਦੇ ਪਿੰਡ ਸਭਰਾ ਵਿੱਚ ਕਰਜ਼ੇ ਤੋ ਦੁਖ਼ੀ ਕਿਸਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਜਰਨੈਲ ਸਿੰਘ (40) ਨੇ 8 ਲੱਖ ਰੁਪਏ ਦਾ ਕਰਜ਼ਾ ਮੋੜਨਾ ਸੀ। ਇਸ ਸਬੰਧੀ ਮੁੱਖਣ ਦੇ ਚਾਚੇ ਸੋਹਣ ਸਿੰਘ ਨੇ ਦੱਸਿਆ ਕਿ 10 ਸਾਲ ਪਹਿਲਾਂ ਉਨ੍ਹਾਂ ਦੇ ਭਜੀਤੇ ਮੁੱਖਣ ਨੇ ਲੈਂਡਮਾਰਗੇਜ਼ ਬੈਂਕ ਤੋ 4 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਜੋ ਹੁਣ 8 ਲੱਖ ਰੁਪਏ ਹੋ ਚੁੱਕਾ ਹੈ। ਬੈਂਕ ਅਧਿਕਾਰੀ ਕਰਜ਼ਾ ਵਾਪਸ ਕਰਨ ਲਈ ਉਨ੍ਹਾਂ ਦੇ ਘਰ ਆਉਂਦੇ ਸੀ। ਇਸੇ ਤੋਂ ਦੁਖ਼ੀ ਹੋ ਕੇ ਮੱਖਣ ਨੇ ਬੁੱਧਵਾਰ ਸਵੇਰੇ ਕਰੀਬ 9 ਵਜੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਜਰਨੈਲ ਸਿੰਘ ਆਪਣੇ ਪਿੱਛੇ ਪਤਨੀ ਤੇ ਇੱਕ ਲੜਕੀ ਛੱਡ ਗਏ ਹਨ। ਘਟਨਾ ਦੀ ਸੂਚਨਾ ਸਦਰ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਚੌਂਕੀ ਇੰਚਾਜ ਚਰਨ ਸਿੰਘ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।