ਆ ਗਿਆ ਹਾਥੀ ਜਿੱਡਾ ਟੈਰਟਕਰ, ਫਾਇਦੇ ਸੁਣਕੇ ਹੋ ਜਾਵੋਗੇ ਹੈਰਾਨ
ਏਬੀਪੀ ਸਾਂਝਾ | 24 Nov 2016 06:00 PM (IST)
ਚੰਡੀਗੜ੍ਹ : ਟਰੈਕਟਰ ਤਾਂ ਹਰ ਕਿਸੇ ਨੇ ਦੇਖਿਆ ਹੋਵੇਗਾ ਪਰ ਕਿ ਤੁਸੀਂ ਕਦੇ ਹਾਥੀ ਜਿੱਡਾ ਟਰੈਕਟਰ ਦੇਖਿਆ ਹੈ। ਜੀਂ ਹਾਂ ਚੰਡੀਗੜ ਚ ਲੱਗੇ ਕੋਮਾਂਤਰੀ ਐਗਰੋਟੇਕ ਮੇਲੇ ਵਿੱਚ ਇਹ ਟਰੈਕਟਰ ਹਰ ਕਿਸੇ ਦਾ ਖਿੱਚ ਦਾ ਕੇਂਦਰ ਸੀ। ਹਰ ਕੋਈ ਇਸ ਨਾਲ ਸੈਲਫੀ ਲੈ ਰਿਹਾ ਸੀ। ਹਰ ਕੋਈ ਇਸ ਬਾਰੇ ਜਾਣਨ ਦੀ ਇੱਛਾ ਸੀ ਰੱਖਦਾ ਸੀ। ਇਹ ਟਰੈਕਟਰ ਸੋਨਾਲੀਕਾ ਨੇ ਬਣਾਇਆ ਹੈ। ਇਸ ਕੰਪਨੀ ਦੇ ਨੁਮਾਇੰਦੇ ਅਮਨਜੀਤ ਸਿੰਘ ਨੇ ਕਿਹਾ ਇਹ ਟਰੈਕਟਰ ਕੰਪਨੀ ਨੇ ਵਿਦੇਸ਼ੀ ਮਾਰਕਿਟ ਨੂੰ ਧਿਆਨ ਵਿੱਚ ਰੱਖਕੇ ਬਣਾਇਆ ਹੈ। ਐਗਰੋਟੈਂਕ ਮੇਲੇ ਵਿੱਚ ਗਲੋਬਲ ਗਾਹਕ ਆਉਂਦਾ ਹੈ ਇਸਲਈ ਇਸਨੂੰ ਇਸਦੀ ਪ੍ਰਦਰਸ਼ਨੀ ਲਾਈ ਗਈ ਹੈ। ਇਹ ਵੱਡੇ ਟਰੈਕਟਰ ਵਿਦੇਸ਼ਾਂ ਵਿੱਚ ਚੱਲਦੇ ਹਨ ਤੇ ਇੱਕ ਵਾਰੀ ਵਿੱਚ ਹੀ ਸੈਂਕੜੇ ਏਕੜ ਦੀ ਵਾਹੀ ਕਰ ਦਿੰਦੇ ਹਨ। ਅਮਨਜੀਤ ਸਿੰਘ ਨੇ ਕਿਹਾ ਕਿ ਇਹ 6 ਸਿਲੰਡਰ ਵਾਲਾ ਟਰੈਕਟਰ ਪੂਰੀ ਤਰ੍ਹਾਂ ਆਟੋਮੈਟਿਕ ਹੈ। ਇਸਦਾ ਹਰ ਪਾਰਟ ਆਮ ਟਰੈਕਟਰ ਨਾਲੋਂ ਕਾਫੀ ਵੱਡਾ ਹੈ। ਭਾਰਤ ਵਿੱਚ ਛੋਟੀਆਂ ਜੋਤਾਂ ਵਿੱਚ ਖੇਤੀ ਹੁੰਦੀ ਹੈ ਇਸਲਈ ਇੱਥੇ ਇਹ ਚਲਾਉਣਾ ਫਿਲਹਾਲ ਸੰਭਵ ਨਹੀਂ ਹੈ ਪਰ ਵੱਡੇ ਅਕਾਰ ਦੀ ਖੇਤੀ ਲਈ ਇਹ ਬੜਾ ਫਾਇਦੇਮੰਦ ਹੈ।