ਜੈਵ ਕੀਟ ਪ੍ਰਬੰਧਨ : ਇਹ ਤਰੀਕਾ ਕੁਦਰਤ ਦੀ ਅਨਮੋਲ ਦੇਣ ਹੈ। ਕੁਦਰਤ ਨੇ ਇੱਕ ਭੋਜਨ ਲੜੀ ਦੀ ਵਿਵਸਥਾ ਕੀਤੀ ਹੋਈ ਹੈ, ਜਿਸ ਅਧੀਨ ਇੱਕ ਜੀਵ ਦੂਸਰੇ ਜੀਵ ਨੂੰ ਖਾਂਦਾ ਹੈ। ਕੀਟਨਾਸ਼ਕਾਂ ਦੀ ਵਰਤੋਂ ਨਾਲ ਇਸ ਸਿਸਟਮ ਵਿਚ ਵਿਗਾੜ ਆਉਣ ਕਰਕੇ ਫ਼ਸਲ ਲਈ ਨੁਕਸਾਨਦਾਇਕ ਕੀਟਾਂ ਦੀ ਗਿਣਤੀ ਵਧ ਗਈ ਹੈ। ਜਦੋਂ ਅਸੀਂ ਖੇਤੀ ਲਈ ਕੁਦਰਤੀ ਪ੍ਰਣਾਲੀ ਅਪਣਾ ਲਵਾਂਗੇ ਤਾਂ ਮਿੱਤਰ ਪੰਛੀ ਅਤੇ ਕੀੜੇ ਆਪਣੇ-ਆਪ ਵਧ ਜਾਣਗੇ, ਜਿਸ ਨਾਲ ਇਹ ਲੜੀ ਫਿਰ ਤੋਂ ਸੁਚਾਰੂ ਹੋ ਜਾਵੇਗੀ। ਇਸ ਤੋਂ ਇਲਾਵਾ ਜੈਵ ਕੀਟ ਪ੍ਰਬੰਧਨ ਲਈ ਕੁੱਝ ਬੈਕਟੀਰੀਆ ਅਤੇ ਵਾਇਰਸ ਵੀ ਵਰਤੇ ਜਾਂਦੇ ਹਨ, ਪਰ ਇਨ੍ਹਾਂ ਨੂੰ ਕਿਸਾਨ ਖੇਤ ਪੱਧਰ ‘ਤੇ ਤਿਆਰ ਨਹੀਂ ਕਰ ਸਕਦੇ।
ਨਿੰਮ ਦੀ ਵਰਤੋਂ : 5 ਕਿੱਲੋ ਨਿੰਮ ਦੀਆਂ ਪੱਤੀਆਂ ਨੂੰ 5 ਲੀਟਰ ਗਊ ਦੇ ਪਿਸ਼ਾਬ ਵਿਚ 15 ਦਿਨ ਲਈ ਭਿਉਂ ਦੇਵੋ, 15 ਦਿਨ ਬਾਅਦ ਇਸ ਘੋਲ ਨੂੰ ਪੁਣ ਕੇ 100 ਲੀਟਰ ਪਾਣੀ ਵਿਚ ਮਿਲਾ ਕੇ ਇਸ ਦੀ ਵਰਤੋਂ ਪੱਤਾ ਛੇਦਣ ਅਤੇ ਰਸ ਚੂਸਕ ਕੀੜਿਆਂ ਲਈ ਕਰੋ।
ਕੌੜੇ ਪੱਤਿਆਂ ਦਾ ਪ੍ਰਯੋਗ : 10 ਲੀਟਰ ਗਊ ਦੇ ਪਿਸ਼ਾਬ ਵਿਚ 2 ਕਿੱਲੋ ਅੱਕ ਦੇ ਪੱਤੇ, 2 ਕਿੱਲੋ ਧਤੂਰੇ ਦੇ ਪੱਤੇ, 2 ਕਿੱਲੋ ਕਰੰਜ ਦੇ ਪੱਤੇ, 2 ਕਿੱਲੋ ਨਿੰਮ ਦੇ ਪੱਤੇ (ਕੁੱਟ ਕੇ) ਅਤੇ 500 ਗਰਾਮ ਹਰੀ ਮਿਰਚ ਕੁੱਟ ਕੇ ਪਾਓ। 10 ਦਿਨ ਬਾਅਦ ਅੱਧਾ ਰਹਿਣ ਤੱਕ ਉਬਾਲੋ। ਫਿਰ ਛਾਣ ਕੇ 1 ਲੀਟਰ ਪ੍ਰਤੀ 15 ਲੀਟਰ ਪਾਣੀ ਦੇ ਹਿਸਾਬ ਨਾਲ ਹਰ ਪ੍ਰਕਾਰ ਦੀਆਂ ਸੁੰਡੀਆਂ ਲਈ ਇਸਤੇਮਾਲ ਕਰ ਸਕਦੇ ਹੋ।
ਜੈਵਿਕ ਕੀਟਨਾਸ਼ਕ : ਨਿੰਮ ਦੀ ਪੱਤੀ 3 ਕਿੱਲੋ, ਨਿੰਮ ਦੀ ਨਿਮੋਲ਼ੀ ਦਾ ਪਾਊਡਰ 1 ਕਿੱਲੋ ਅਤੇ 10 ਲੀਟਰ ਗਊ ਦਾ ਪਿਸ਼ਾਬ ਲੈ ਕੇ ਤਾਂਬੇ ਦੇ ਬਰਤਨ ਵਿਚ 10 ਦਿਨਾਂ ਲਈ ਮਿਲਾਕੇ ਰੱਖ ਦਿਓ। 10 ਦਿਨ ਬਾਅਦ ਅੱਧਾ ਰਹਿ ਜਾਣ ਤੱਕ ਉਬਾਲੋ। ਦੂਸਰੇ ਭਾਂਡੇ ਵਿਚ 1 ਲੀਟਰ ਪਾਣੀ ਪਾ ਕੇ ਉਸ ਵਿਚ 250 ਗਰਾਮ ਲਸਣ ਦਾ ਪੇਸਟ ਅਤੇ 250 ਗਰਾਮ ਹਰੀ ਮਿਰਚ ਦਾ ਪੇਸਟ ਪਾ ਕੇ ਇੱਕ ਰਾਤ ਲਈ ਰੱਖ ਦਿਓ। ਫਿਰ ਦੋਵਾਂ ਨੂੰ ਮਿਲਾ ਕੇ 250 ਮਿਲੀਲਿਟਰ ਪ੍ਰਤੀ 15 ਲੀਟਰ ਪਾਣੀ ਦੇ ਹਿਸਾਬ ਛਿੜਕਾਅ ਕਰੋ। ਇਹ ਦਵਾ 200 ਤਰ੍ਹਾਂ ਦੇ ਕੀੜਿਆਂ ਲਈ ਰਾਮ ਬਾਣ ਇਲਾਜ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin