Rice Crop Cutting Machine: ਹਰ ਦੇਸ਼ ਲਈ ਖੇਤੀਬਾੜੀ ਮਹੱਤਵਪੂਰਨ ਹੈ। ਜਦੋਂਕਿ ਖੇਤੀ ਨੂੰ ਭਾਰਤੀ ਅਰਥਚਾਰੇ (Indian Economy) ਦੀ ਰੀੜ੍ਹ ਦੀ ਹੱਡੀ ਕਿਹਾ ਗਿਆ ਹੈ। ਭਾਰਤ ਵਿੱਚ ਖੇਤੀ ਕਰਨ ਦੇ ਸਬੂਤ ਸਿੰਧੂ ਘਾਟੀ (Indus Valley Culture) ਦੇ ਸੱਭਿਆਚਾਰ ਤੋਂ ਪ੍ਰਾਪਤ ਕੀਤੇ ਗਏ ਸਨ। 1960 ਵਿੱਚ ਹਰੀ ਕ੍ਰਾਂਤੀ ਤੋਂ ਬਾਅਦ ਖੇਤੀ ਦਾ ਨਵਾਂ ਦੌਰ ਆਇਆ। ਦੇਸ਼ ਵਿੱਚ ਖੇਤੀਬਾੜੀ ਦੇ ਆਰਥਿਕ ਮਹੱਤਵ ਦੇ ਨਾਲ-ਨਾਲ ਸਮਾਜਿਕ ਮਹੱਤਵ ਵੀ ਹੈ।
ਖੇਤੀਬਾੜੀ ਪੂਰੀ ਤਰ੍ਹਾਂ ਮਾਨਸੂਨ, ਮਿੱਟੀ ਦੀ ਕੁਦਰਤੀ ਉਪਜਾਊ ਸ਼ਕਤੀ ਤੇ ਚੰਗੀ ਫ਼ਸਲ ਲਈ ਲੋੜੀਂਦੇ ਅਨੁਕੂਲ ਵਾਤਾਵਰਨ 'ਤੇ ਨਿਰਭਰ ਕਰਦੀ ਹੈ। ਖੇਤੀ ਦਾ ਵੀ ਓਨਾ ਹੀ ਮਹੱਤਵ ਹੈ ਜਿੰਨਾ ਕਿਸਾਨ ਦਾ। ਦੇਸ਼ ਵਿੱਚ ਜਿੰਨੀ ਮਰਜ਼ੀ ਨਵੀਂ ਤਕਨੀਕ ਆ ਜਾਵੇ ਪਰ ਕਿਸਾਨ ਤੋਂ ਬਿਨਾਂ ਖੇਤੀ ਕਰਨੀ ਸੰਭਵ ਨਹੀਂ।
ਕਿਸਾਨ ਦਿਨ-ਰਾਤ ਪਸੀਨਾ ਵਹਾ ਕੇ ਫ਼ਸਲ ਤਿਆਰ ਕਰਦਾ ਹੈ। ਅੱਜ ਦਾ ਕਿਸਾਨ ਖੇਤੀ ਵਿੱਚ ਵਰਤੀਆਂ ਜਾਣ ਵਾਲੀਆਂ ਵੱਖ-ਵੱਖ ਤਰ੍ਹਾਂ ਦੀਆਂ ਤਕਨੀਕਾਂ ਨੂੰ ਅਪਣਾ ਰਿਹਾ ਹੈ, ਜਿਸ ਕਾਰਨ ਸਮੇਂ ਤੇ ਮਜ਼ਦੂਰੀ ਦੋਵਾਂ ਦੀ ਬੱਚਤ ਹੁੰਦੀ ਹੈ। ਵਾਇਰਲ ਹੋ ਰਹੀ ਅਜਿਹੀ ਹੀ ਇੱਕ ਵੀਡੀਓ ਵਿੱਚ ਝੋਨੇ ਦੀ ਫਸਲ ਕੱਟਣ ਦੀ ਮਸ਼ੀਨ ਦਿਖਾਈ ਗਈ ਹੈ ਜਿਸ ਦੀ ਮਦਦ ਨਾਲ ਕਿਸਾਨ ਆਸਾਨੀ ਨਾਲ ਝੋਨੇ ਦੀ ਕਟਾਈ ਕਰ ਰਿਹਾ ਹੈ।
ਤੁਸੀਂ ਦੇਖਿਆ ਕਿ ਕਿਵੇਂ ਇਹ ਕਿਸਾਨ ਆਪਣੀ ਝੋਨੇ ਦੀ ਫਸਲ ਨੂੰ ਆਸਾਨੀ ਨਾਲ ਘੱਟ ਸਮੇਂ ਵਿੱਚ ਕੱਟ ਰਿਹਾ ਹੈ। ਵੀਡੀਓ ਵਿੱਚ ਇੱਕ ਕਿਸਾਨ ਨੇ ਇੱਕ ਲੰਮਾ ਪਰ ਹੈਂਡੀ ਮਹੀਨ ਫੜਿਆ ਹੋਇਆ ਹੈ, ਜੋ ਸਾਹਮਣੇ ਤੋਂ ਕਾਫੀ ਤਿੱਖਾ ਹੈ। ਜਿਵੇਂ ਹੀ ਉਹ ਇਸ ਨੂੰ ਫਸਲਾਂ 'ਤੇ ਚਲਾਉਂਦਾ ਹੈ, ਉਹ ਇਕ ਵਾਰ ਵਿਚ ਝੋਨੇ ਦੀਆਂ ਕਈ ਬਾਲਿਆਂ ਨੂੰ ਕੱਟ ਦਿੰਦਾ ਹੈ ਤੇ ਉਸ ਮਸ਼ੀਨ ਦੀ ਮਦਦ ਨਾਲ ਉਨ੍ਹਾਂ ਨੂੰ ਇਕ ਪਾਸੇ ਰੱਖਦਾ ਹੈ।
ਯੂਜ਼ਰਸ ਨੂੰ ਵੀਡੀਓ ਆ ਰਹੀ ਕਾਫੀ ਪਸੰਦ
ਝੋਨਾ ਕੱਟਣ ਦੀ ਇਹ ਵੀਡੀਓ ਫੇਸਬੁੱਕ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਫੇਸਬੁੱਕ ਆਈਡੀ "Apostle Chenny GraceMan" ਤੋਂ ਸ਼ੇਅਰ ਕੀਤਾ ਗਿਆ ਹੈ ਜਿਸ ਨੂੰ ਹੁਣ ਤੱਕ 66 ਲੱਖ (6.6 ਮਿਲੀਅਨ) ਤੋਂ ਵੱਧ ਵਿਊਜ਼ ਤੇ 70 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਵੀਡੀਓ ਨੂੰ ਸਾਂਝਾ ਕਰਦੇ ਹੋਏ, ਇਸ ਵੀਡੀਓ ਦਾ ਟਾਈਟਲ ਦਿੱਤਾ ਗਿਆ ਹੈ "Cutting the rice crop too fast"। ਇਸ ਮਸ਼ੀਨ ਦੇ ਕੰਮ ਕਰਨ ਦੇ ਢੰਗ ਦੇ ਆਧਾਰ 'ਤੇ ਵੀਡੀਓ ਦਾ ਕੈਪਸ਼ਨ ਦਿੱਤਾ ਗਿਆ ਹੈ।
ਮਸ਼ੀਨ ਦੀ ਹੋ ਰਹੀ ਡਿਮਾਂਡ
ਯੂਜ਼ਰਸ ਇਸ "Rice Crop Cutting Machine" ਨੂੰ ਬਹੁਤ ਪਸੰਦ ਕਰ ਰਹੇ ਹਨ। ਜਿਸ ਕਾਰਨ ਵੀਡੀਓ 'ਤੇ ਹਜ਼ਾਰਾਂ ਕੁਮੈਂਟਸ 'ਚ ਸਿਰਫ ਇਸ ਮਸ਼ੀਨ ਦੀ ਕੀਮਤ ਅਤੇ ਉਪਲਬਧਤਾ ਬਾਰੇ ਹੀ ਪੁੱਛਿਆ ਜਾ ਰਿਹਾ ਹੈ। ਇਸ ਮਸ਼ੀਨ ਦੀ ਬਹੁਤ ਮੰਗ ਹੈ। ਟੈਕਨਾਲੋਜੀ ਇੰਨੀ ਵਧ ਗਈ ਹੈ ਕਿ ਯਕੀਨਨ ਇਹ ਮਸ਼ੀਨ ਕਈ ਥਾਵਾਂ 'ਤੇ ਵਰਤੀ ਜਾ ਰਹੀ ਹੋਵੇਗੀ।
Watch Video: ਕਿਸਾਨ ਦਾ ਦੇਸੀ ਜੁਗਾੜ! ਹੁਣ ਆਸਾਨੀ ਨਾਲ ਵੱਢੀ ਜਾਵੇਗੀ ਝੋਨੇ ਦੀ ਫਸਲ, ਅਨੋਖੀ ਮਸ਼ੀਨ ਕਰੇਗੀ ਕੰਮ ਆਸਾਨ
abp sanjha
Updated at:
03 Jun 2022 06:58 AM (IST)
Edited By: sanjhadigital
Rice Crop Cutting Machine: ਹਰ ਦੇਸ਼ ਲਈ ਖੇਤੀਬਾੜੀ ਮਹੱਤਵਪੂਰਨ ਹੈ। ਜਦੋਂਕਿ ਖੇਤੀ ਨੂੰ ਭਾਰਤੀ ਅਰਥਚਾਰੇ (Indian Economy) ਦੀ ਰੀੜ੍ਹ ਦੀ ਹੱਡੀ ਕਿਹਾ ਗਿਆ ਹੈ।
ਕਿਸਾਨ ਦਾ ਦੇਸੀ ਜੁਗਾੜ
NEXT
PREV
Published at:
03 Jun 2022 06:58 AM (IST)
- - - - - - - - - Advertisement - - - - - - - - -