ਅਮਰੋਹਾ: ਰਾਸ਼ਟਰੀ ਕਿਸਾਨ ਮਜ਼ਦੂਰ ਸੰਗਠਨ ਦੇ ਕੌਮੀ ਪ੍ਰਧਾਨ ਵੀਐਮ ਸਿੰਘ ਨੇ ਮੁੜ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਗਾਜੀਪੁਰ ਬਾਰਡਰ ਤੋਂ ਅਸੀਂ ਪਛਾਂਹ ਇਸ ਲਈ ਹਟੇ ਹਾਂ ਕਿਉਂਕਿ 21 ਫਰਵਰੀ ਨੂੰ ਸੰਗਠਨ ਦੀ ਲਖਨਾਉ ਮੀਟਿੰਗ ਤੋਂ ਬਾਅਦ, ਨਵੇਂ ਰੂਪ ਵਿੱਚ ਅੰਦੋਲਨ ਦੀ ਰਣਨੀਤੀ ਬਣਾਈ ਜਾਵੇਗੀ। ਵੀਐਮ ਸਿੰਘ ਨੇ ਕਿਹਾ, "ਸਾਡੀ ਜਥੇਬੰਦੀ ਐਮਐਸਪੀ ਦੀ ਗਰੰਟੀ ਵਾਲੇ ਕਾਨੂੰਨ ਚਾਹੁੰਦੀ ਹੈ।"
ਉਨ੍ਹਾਂ ਕਿਹਾ ਕਿ 21 ਫਰਵਰੀ ਨੂੰ ਲਖਨਾਉ ਵਿੱਚ ਰੈਲੀ ਤੋਂ ਬਾਅਦ ਲਹਿਰ ਨੂੰ ਫਿਰ ਨਵੇਂ ਰੂਪ ਵਿੱਚ ਸ਼ੁਰੂ ਕੀਤਾ ਜਾਵੇਗਾ। ਅਸੀਂ ਹਮੇਸ਼ਾਂ ਕਿਸਾਨਾਂ ਦੇ ਨਾਲ ਰਹੇ ਹਾਂ। ਉਨ੍ਹਾਂ ਕਿਹਾ ਕਿ ਜਲਦੀ ਹੀ ਉਹ ਇੱਕ ਕਿਤਾਬ ਲਿਖਣਗੇ ਜਿਸ ਵਿੱਚ ਹੁਣ ਤੱਕ ਕਿਸਾਨਾਂ ਨੂੰ ਮਿਲੇ ਗੰਨੇ ਦੇ ਮੁੱਲ ਤੇ ਲਾਭ ਦੇ ਫਾਇਦਿਆਂ ਦਾ ਜ਼ਿਕਰ ਕੀਤਾ ਜਾਵੇਗਾ।
ਵੀਐਮ ਸਿੰਘ ਨੇ ਗੰਨੇ ਦਾ ਮੁੱਲ ਨਹੀਂ ਵਧਾਏ ਜਾਣ ਤੇ ਰਾਜ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ। ਲਗਾਤਾਰ ਚੌਥੇ ਸਾਲ ਵੀ ਗੁੰਨੇ ਦੀ ਕੀਮਤਾਂ ਨਹੀਂ ਵਧੀਆਂ। ਵੀਐਮ ਸਿੰਘ ਨੇ ਕਿਹਾ ਕਿ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਕਿਸਾਨ ਵਿਰੋਧੀ ਹੈ। ਉਨ੍ਹਾਂ ਇਹ ਗੱਲ ਖਾਦਗੁਜਰ ਪਿੰਡ ਸਥਿਤ ਕਿਸਾਨ ਆਦਰਸ਼ ਇੰਟਰ ਕਾਲਜ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ।
ਸੂਬਾ ਸਰਕਾਰ ਨੂੰ ਗੰਨੇ ਦੇ ਭਾਅ 'ਤੇ ਕਟੌਤੀ ਕਰਨ ਸਬੰਧੀ ਸਵਾਲ ਕਰਦੇ ਹੋਏ ਵੀਐਮ ਸਿੰਘ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ 'ਚ ਗੰਨੇ ਦਾ ਭਾਅ ਨਾ ਵਧਾਉਣਾ ਕੇਂਦਰ ਸਰਕਾਰ ਦੀ ਫਸਲੀ ਲਾਗਤ ਨੂੰ ਡੇਢ ਗੁਣਾ ਦੇਣ ਦੀ ਗੱਲ ਨੂੰ ਖੋਖਲਾ ਸਾਬਤ ਕਰਦਾ ਹੈ।