ਬੋਰ ਦਾ ਪਾਣੀ ਟੈਸਟ ਕਰਾਉਣਾ ਕਿਵੇਂ ਕਰਈਏ? ਜਾਣੋ
ਏਬੀਪੀ ਸਾਂਝਾ | 10 Oct 2016 05:39 PM (IST)

ਚੰਡੀਗੜ੍ਹ: ਪਾਣੀ ਦਾ ਨਮੂਨਾ ਲੈਣ ਲਈ ਬੋਰ ਨੂੰ ਪਹਿਲਾਂ 15 ਮਿੰਟ ਚਲਾਓ। ਉਸ ਤੋਂ ਬਾਅਦ ਬੋਰ ਦੇ ਪਾਣੀ ਨਾਲ ਬੋਤਲ ਨੂੰ ਧੋ ਕੇ ਭਰ ਲਵੋ। ਧਿਆਨ ਰੱਖੋ ਕਿ ਬੋਤਲ ਨੂੰ ਸਾਬਣ ਜਾਂ ਸੋਢੇ ਨਾਲ ਨਹੀਂ ਧੋਣਾ ਚਾਹੀਦਾ। ਬੋਤਲ ਉੱਤੇ ਆਪਣਾ ਨਾਂ ਪਤਾ, ਬੋਰ ਦੀ ਡੂੰਘਾਈ, ਕੈਪਟੀ ਜਾਂ ਫਿਲਟਰ, ਜੇ ਪਾਣੀ ਦਾ ਅਸਰ ਫ਼ਸਲ ’ਤੇ ਮਾੜਾ ਹੈ ਆਦਿ ਦਾ ਵੇਰਵਾ ਜ਼ਰੂਰ ਲਿਖੋ। ਇਹ ਨਮੂਨੇ ਵਾਲੀ ਬੋਤਲ ਨੂੰ ਭੂਮੀ ਪਰਖ ਪ੍ਰਯੋਗਸਾਲਾ, ਪੀਏਯੂ, ਲੁਧਿਆਣਾ ਵਿਖੇ ਭੇਜ ਦਿਓ। ਬੋਰ ਦਾ ਪਾਣੀ ਨਵਾਂ ਬੋਰ ਲਾਉਣ ਵੇਲੇ ਵੀ ਪਰਖ ਕਰਵਾ ਸਕਦੇ ਹੋ। ਬੋਰ ਵਿੱਚ ਬੋਕੀ ਦੇ ਪਾਣੀ ਨੂੰ ਫਿਲਟਰ ਨਾਲ ਸਾਫ਼ ਕਰਕੇ ਪ੍ਰਤੀ 10 ਫੁੱਟ ਦੀ ਡੂੰਘਾਈ ਦੇ ਨਮੂਨੇ ਲੈ ਕੇ ਟੈਸਟ ਕਰਵਾ ਲਵੋ।