ਨਵੀਂ ਦਿੱਲੀ: ਦੀਵਾਲੀ ਮਗਰੋਂ ਸਾਵਧਾਨ ਰਹਿਣ ਦੀ ਲੋੜ ਹੈ। ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ 5-6 ਨਵੰਬਰ ਨੂੰ ਹਵਾ ਬੇਹੱਦ ਖਰਾਬ ਹੋ ਸਕਦੀ ਹੈ ਜਿਸ ਕਰਕੇ ਸਿਹਤ ਦਾ ਖਾਸ ਖਿਆਲ ਰੱਖਣ ਦੀ ਲੋੜ ਹੈ। ਇਸ ਦੌਰਾਨ ਮੌਸਮ ਵਿਭਾਗ ਦੇ ਵਿਗਿਆਨੀ ਵੀਕੇ ਸੋਨੀ ਨੇ ਕਿਹਾ ਹੈ ਕਿ 4 ਨਵੰਬਰ ਤਕ ਹਵਾ ਦੀ ਗੁਣਵੱਤਾ ‘ਖਰਾਬ’ ਕੈਟਾਗਰੀ 'ਚ ਰਹਿਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਉੱਤਰ-ਪੱਛਮੀ ਹਵਾਵਾਂ ਤੇ ਪਟਾਕਿਆਂ ਦੇ ਚੱਲਣ ਕਾਰਨ ਇਹ 5-6 ਨਵੰਬਰ ਨੂੰ 'ਬਹੁਤ ਖ਼ਰਾਬ' ਕੈਟਾਗਰੀ 'ਚ ਰਹਿ ਸਕਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਅਗਲੇ 3 ਦਿਨ ਤਕ ਘੱਟੋ-ਘੱਟ ਤਾਪਮਾਨ 13-15 ਡਿਗਰੀ ਸੈਲਸੀਅਸ ਵਿਚਕਾਰ ਰਹਿਣ ਦੀ ਸੰਭਾਵਨਾ ਹੈ।


ਧਰਤੀ ਵਿਗਿਆਨ ਮੰਤਰਾਲੇ ਦੀ ਹਵਾ ਦੀ ਗੁਣਵੱਤਾ ਦੀ ਭਵਿੱਖਬਾਣੀ ਕਰਨ ਵਾਲੀ ਏਜੰਸੀ SAFAR ਅਨੁਸਾਰ ਦੀਵਾਲੀ ਦੀ ਰਾਤ ਨੂੰ ਦਿੱਲੀ ਦੀ ਹਵਾ ਦੀ ਗੁਣਵੱਤਾ ਦਾ ਪੱਧਰ 'ਬਦਤਰ' ਹੋਵੇਗਾ ਅਤੇ ਪਰਾਲੀ ਸਾੜਨ ਕਾਰਨ ਪ੍ਰਦੂਸ਼ਣ ਦਾ ਹਿੱਸਾ PM2.5 ਹੋਵੇਗਾ। ਦੀਵਾਲੀ ਦੇ ਅਗਲੇ ਦਿਨ ਪਰਾਲੀ ਸਾੜਨ ਨਾਲ ਹੋਣ ਵਾਲੇ ਪ੍ਰਦੂਸ਼ਣ ਕਾਰਨ ‘PM 2.5’ ਦਾ 40 ਫੀਸਦੀ ਤਕ ਪ੍ਰਦੂਸ਼ਣ ਹੋ ਸਕਦਾ ਹੈ। ਪਟਾਕਿਆਂ ਤੋਂ ਨਿਕਲਣ ਵਾਲੀਆਂ ਗੈਸਾਂ ਕਾਰਨ ਦੇ ਨਾਲ ਦਿੱਲੀ 'ਚ 'PM 2.5' ਪ੍ਰਦੂਸ਼ਣ ਦਾ ਪੱਧਰ 4 ਤੋਂ 6 ਨਵੰਬਰ ਦਰਮਿਆਨ 'ਬਹੁਤ ਖ਼ਰਾਬ' ਕੈਟਾਗਰੀ 'ਚ ਰਹਿਣ ਦੀ ਸੰਭਾਵਨਾ ਹੈ।


SAFAR ਦੇ ਸੰਸਥਾਪਕ ਪ੍ਰੋਜੈਕਟ ਡਾਇਰੈਕਟਰ ਗੁਫਰਾਨ ਬੇਗ ਨੇ ਕਿਹਾ ਕਿ ਅਕਤੂਬਰ 'ਚ ਰਿਕਾਰਡ ਮੀਂਹ ਤੇ ਹਵਾ ਦੀ ਅਨੁਕੂਲ ਦਿਸ਼ਾ ਕਾਰਨ ਇਸ ਸੀਜ਼ਨ 'ਚ ਹੁਣ ਤਕ ਦਿੱਲੀ ਦੇ ਹਵਾ ਪ੍ਰਦੂਸ਼ਣ ਵਿੱਚ ਪਰਾਲੀ ਸਾੜਨ ਦਾ ਯੋਗਦਾਨ ਬਹੁਤ ਘੱਟ ਰਿਹਾ ਹੈ। ਹਾਲਾਂਕਿ 5 ਨਵੰਬਰ ਤਕ ਇਸ ਦੇ 40 ਫੀਸਦੀ ਤਕ ਪਹੁੰਚਣ ਦੀ ਉਮੀਦ ਹੈ, ਕਿਉਂਕਿ ਦੀਵਾਲੀ ਤੋਂ ਬਾਅਦ ਹਵਾ ਦੀ ਦਿਸ਼ਾ ਉੱਤਰ-ਪੱਛਮ ਵੱਲ ਬਦਲ ਸਕਦੀ ਹੈ।


ਪੰਜਾਬ ਤੇ ਹਰਿਆਣਾ 'ਚ ਪਰਾਲੀ ਸਾੜਨ ਤੋਂ ਪੈਦਾ ਹੋਣ ਵਾਲਾ ਧੂੰਆਂ ਉੱਤਰ-ਪੱਛਮੀ ਹਵਾਵਾਂ ਕਾਰਨ ਰਾਸ਼ਟਰੀ ਰਾਜਧਾਨੀ ਵੱਲ ਵੱਧ ਰਿਹਾ ਹੈ। ਪਿਛਲੇ ਸਾਲ 5 ਨਵੰਬਰ ਨੂੰ ਦਿੱਲੀ ਦੇ ਪ੍ਰਦੂਸ਼ਣ 'ਚ ਪਰਾਲੀ ਸਾੜਨ ਦਾ ਹਿੱਸਾ 42 ਫੀਸਦੀ ਤਕ ਪਹੁੰਚ ਗਿਆ ਸੀ। 2019 'ਚ 1 ਨਵੰਬਰ ਨੂੰ ਇਹ ਹਿੱਸੇਦਾਰੀ 44 ਫ਼ੀਸਦੀ ਸੀ। 


ਦੱਸ ਦੇਈਏ ਕਿ 0 ਅਤੇ 50 ਦੇ ਵਿਚਕਾਰ AQI ਨੂੰ ਵਧੀਆ, 51 ਤੋਂ 100 ਵਿਚਕਾਰ ਤਸੱਲੀਬਖਸ਼, 101 ਤੋਂ 200 ਵਿਚਕਾਰ ਮੱਧਮ, 201 ਤੋਂ 300 ਵਿਚਕਾਰ ਖ਼ਰਾਬ, 301 ਤੋਂ 400 ਬਹੁਤ ਖ਼ਰਾਬ, ਤੇ 401 ਤੋਂ 500 ਵਿਚਕਾਰ ਗੰਭੀਰ ਮੰਨਿਆ ਜਾਂਦਾ ਹੈ।


ਇਹ ਵੀ ਪੜ੍ਹੋ: Deepotsav 2021: 12 ਲੱਖ ਦੀਵਿਆਂ ਨਾਲ ਜਗ-ਮਗਾਏਗੀ ਰਾਮਨਗਰੀ, ਇਸ ਤਰ੍ਹਾਂ ਬਣੇਗਾ ਨਵਾਂ ਰਿਕਾਰਡ, ਜਾਣੋ ਪੂਰਾ ਪ੍ਰੋਗਰਾਮ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904