ਨਵੀਂ ਦਿੱਲੀ: ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਦੇਸ਼ ਦੇ ਕੁਝ ਹਿੱਸਿਆਂ 'ਚ ਭਾਰੀ ਬਾਰਸ਼ ਦਾ ਅਨੁਮਾਨ ਲਾਇਆ ਹੈ। ਮਾਨਸੂਨ ਦੇ ਕਰੀਬ ਪੂਰੀ ਤਰ੍ਹਾਂ ਜਾਣ ਦੇ ਬਾਵਜੂਦ ਦਿੱਲੀ, ਉੱਤਰਾਖੰਡ ਤੇ ਕੇਰਲ 'ਚ ਬੀਤੇ ਦਿਨੀਂ ਭਿਆਨਕ ਬਾਰਸ਼ ਦੇਖਣ ਨੂੰ ਮਿਲੀ।
ਮੌਸਮ ਵਿਭਾਗ ਦੇ ਮੁਤਾਬਕ ਅਜੇ ਦਿੱਲੀ, ਉੱਤਰਾਖੰਡ ਤੇ ਕੇਰਲ 'ਚ ਬਾਰਸ਼ ਹੋਣਾ ਹੋਰ ਬਾਕੀ ਹੈ। ਆਈਐਮਡੀ ਦੀ ਮੰਨੀਏ ਤਾਂ ਉੱਤਰਾਖੰਡ 'ਚ ਅਜੇ ਅਗਲੇ ਤਿੰਨ ਦਿਨ ਭਾਰੀ ਬਾਰਸ਼ ਦੇਖਣ ਨੂੰ ਮਿਲ ਸਕਦੀ ਹੈ। ਉੱਥੇ ਹੀ ਉੱਤਰ ਪੱਛਮ ਤੇ ਮੱਧ ਭਾਰਤ 'ਚ ਕਮੀ ਦੇਖਣ ਨੂੰ ਮਿਲੇਗੀ।
ਕੇਰਲ 'ਚ ਭਾਰੀ ਬਾਰਸ਼ ਦੀ ਸੰਭਾਵਨਾ-ਆਈਐਮਡੀ
ਆਈਐਮਡੀ ਨੇ ਦੱਸਿਆ ਕਿ ਕੇਰਲ 'ਚ ਵੀ ਅਗਲੇ ਤਿੰਨ ਤੋਂ ਚਾਰ ਦਿਨ ਭਿਆਨਕ ਬਾਰਸ਼ ਹੋਣ ਦੀ ਪੂਰੀ ਸੰਭਾਵਨਾ ਬਣੀ ਹੋਈ ਹੈ। ਦੱਸ ਦੇਈਏ ਸੂਬੇ 'ਚ ਭਾਰੀ ਬਾਰਸ਼ ਦੇ ਚੱਲਦਿਆਂ 27 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਪਾਣੀ ਦੇ ਪੱਧਰ 'ਚ ਵਾਧਾ ਦੇਖਣ ਤੋਂ ਬਾਅਦ ਦਸ ਬੰਨ੍ਹਾਂ ਲਈ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਦੱਸ ਦੇਈਏ, ਆਈਐਮਡੀ ਦੇ ਮੁਤਾਬਕ, ਅਕਤੂਬਰ ਮਹੀਨੇ 'ਚ ਦਿੱਲੀ 'ਚ 94.6 ਮਿਲੀਮੀਟਰ ਬਾਰਸ਼ ਹੋਈ ਜੋ 1960 ਤੋਂ ਬਾਅਦ ਤੋਂ ਹੁਣ ਦੇਖੀ ਗਈ ਹੈ। ਉੱਥੇ ਹੀ ਸਤੰਬਰ ਮਹੀਨੇ 'ਚ 1944 ਤੋਂ ਬਾਅਦ ਸਭ ਤੋਂ ਜ਼ਿਆਦਾ ਬਾਰਸ਼ ਹੋਣ ਦਾ ਰਿਕਾਰਡ ਬਣਿਆ ਸੀ।
ਉੱਤਰਾਖੰਡ 'ਚ ਬਾਰਸ਼ ਦੇ ਚੱਲਦਿਆਂ 16 ਲੋਕਾਂ ਦੀ ਮੌਤ
ਇਸ ਤੋਂ ਇਲਾਵਾ ਉੱਤਰਾਖੰਡ 'ਚ ਵੀ ਭਾਰੀ ਬਾਰਸ਼ ਦੇਖਣ ਨੂੰ ਮਿਲੀ। ਬਾਰਸ਼ ਦੇ ਕਾਰਨ ਪ੍ਰਦੇਸ਼ 'ਚ ਕਈ ਥਾਵਾਂ 'ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ। ਇਸ ਹੜ੍ਹ, ਬਾਰਸ਼ ਤੇ ਜ਼ਮੀਨ ਖਿਸਕਣ ਦੇ ਚੱਲਦਿਆਂ ਸੂਬਾ ਭਰ 'ਚ 16 ਲੋਕਾਂ ਦੀ ਮੌਤ ਹੋ ਗਈ। ਜਿਸ ਨੂੰ ਦੇਖਦਿਆਂ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਚਾਰਧਾਮ ਯਾਤਰਾ ਤੇ ਅਸਥਾਈ ਰੂਪ ਤੋਂ ਰੋਕਣ ਦਾ ਹੁਕਮ ਜਾਰੀ ਕਰ ਦਿੱਤਾ ਹੈ।