Bleak Monsoon In India : ਦੇਸ਼ ਦੇ ਜ਼ਿਆਦਾਤਰ ਰਾਜਾਂ ਵਿੱਚ ਕੜਾਕੇ ਦੀ ਗਰਮੀ ਪੈ ਰਹੀ ਹੈ। ਕੜਕਦੀ ਧੁੱਪ ਨੇ ਲੋਕਾਂ ਦਾ ਬੁਰਾ ਹਾਲ ਕਰ ਦਿੱਤਾ ਹੈ। ਇਸ ਦੌਰਾਨ ਨਿੱਜੀ ਮੌਸਮ ਏਜੰਸੀ ਸਕਾਈਮੇਟ ਵੇਦਰ ਨੇ ਮਾਨਸੂਨ ਦੀ ਭਵਿੱਖਬਾਣੀ ਕੀਤੀ ਹੈ। ਏਜੰਸੀ ਮੁਤਾਬਕ ਅਗਲੇ ਚਾਰ ਹਫ਼ਤਿਆਂ ਤੱਕ ਦੇਸ਼ ਭਰ ਵਿੱਚ ਮਾਨਸੂਨ ਦੇ ਕਮਜ਼ੋਰ ਰਹਿਣ ਦੀ ਸੰਭਾਵਨਾ ਹੈ। ਜਿਸ ਕਾਰਨ ਮੀਂਹ ਘੱਟ ਪਵੇਗਾ। ਏਜੰਸੀ ਨੇ ਬਾਰਸ਼ ਰੁਕਣ ਦਾ ਕਾਰਨ ਚੱਕਰਵਾਤ ਬਿਪਰਜੋਏ ਨੂੰ ਦੱਸਿਆ ਹੈ।

ਏਜੰਸੀ ਮੁਤਾਬਕ ਕਮਜ਼ੋਰ ਮਾਨਸੂਨ ਦਾ ਕਾਰਨ ਚੱਕਰਵਾਤ ਬਿਪਰਜੋਏ ਹੈ, ਜਿਸ ਕਾਰਨ ਬਾਰਿਸ਼ ਘੱਟ ਹੋਣ ਦੀ ਸੰਭਾਵਨਾ ਹੈ। ਮਾਨਸੂਨ ਆਮ ਤੌਰ 'ਤੇ 1 ਜੂਨ ਤੱਕ ਕੇਰਲ ਪਹੁੰਚ ਜਾਂਦਾ ਹੈ ਪਰ ਇਸ ਵਾਰ ਆਮ ਸਮੇਂ ਤੋਂ ਇੱਕ ਹਫ਼ਤਾ ਲੇਟ ਐਂਟਰੀ ਹੋਈ ਹੈ। ਐਕਸਟੈਂਡਡ ਰੇਂਜ ਪ੍ਰੀਡਿਕਸ਼ਨ ਸਿਸਟਮ (ਈਆਰਪੀਐਸ) ਨੇ ਅਗਲੇ ਚਾਰ ਹਫ਼ਤਿਆਂ ਯਾਨੀ 6 ਜੁਲਾਈ ਤੱਕ ਕਮਜ਼ੋਰ ਮਾਨਸੂਨ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਏਜੰਸੀ ਨੇ ਸੀਜ਼ਨ ਦੀ ਸ਼ੁਰੂਆਤ 'ਚ ਘੱਟ ਬਾਰਿਸ਼ ਦੀ ਭਵਿੱਖਬਾਣੀ ਕੀਤੀ ਸੀ।

ਕਿੱਥੇ ਹੈ ਗਰਮੀ ਦਾ ਪ੍ਰਕੋਪ 



ਆਮ ਤੌਰ 'ਤੇ ਮਹਾਰਾਸ਼ਟਰ, ਉੜੀਸਾ, ਤੇਲੰਗਾਨਾ, ਛੱਤੀਸਗੜ੍ਹ, ਝਾਰਖੰਡ ਅਤੇ ਬਿਹਾਰ ਵਿੱਚ 15 ਜੂਨ ਤੱਕ ਮੀਂਹ ਪੈਂਦਾ ਹੈ ਪਰ ਫਿਰ ਵੀ ਇਨ੍ਹਾਂ ਰਾਜਾਂ ਵਿੱਚ ਭਿਆਨਕ ਗਰਮੀ ਦਾ ਪ੍ਰਕੋਪ ਜਾਰੀ ਹੈ।

ਗੁਜਰਾਤ ਅਤੇ ਪਾਕਿਸਤਾਨ ਦੇ ਤੱਟਾਂ 'ਤੇ ਤੂਫਾਨ ਦਾ ਜ਼ਿਆਦਾ ਖਤਰਾ


ਸਕਾਈਮੇਟ ਵੈਦਰ ਮੁਤਾਬਕ ਅਰਬ ਸਾਗਰ 'ਤੇ ਚੱਕਰਵਾਤੀ ਤੂਫਾਨ ਬਿਪਰਜੋਏ ਗੰਭੀਰ ਚੱਕਰਵਾਤੀ ਤੂਫਾਨ 'ਚ ਬਦਲ ਗਿਆ ਹੈ। ਭਾਰਤੀ ਮੌਸਮ ਵਿਭਾਗ (IMD) ਦੇ ਅਨੁਸਾਰ ਠਾਣੇ, ਰਾਏਗੜ੍ਹ, ਮੁੰਬਈ ਅਤੇ ਪਾਲਘਰ ਜ਼ਿਲ੍ਹਿਆਂ ਦੇ ਅਲੱਗ-ਥਲੱਗ ਖੇਤਰਾਂ ਵਿੱਚ 45-55 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ। ਇਸ ਦੇ ਨਾਲ ਹੀ ਹਲਕੀ ਬਾਰਿਸ਼ ਹੋਣ ਦੀ ਵੀ ਸੰਭਾਵਨਾ ਹੈ। ਦੂਜੇ ਪਾਸੇ ਚੱਕਰਵਾਤੀ ਤੂਫ਼ਾਨ ਕਾਰਨ ਐਤਵਾਰ ਨੂੰ ਗੁਜਰਾਤ ਤੱਟ 'ਤੇ ਤੇਜ਼ ਹਵਾਵਾਂ ਚੱਲੀਆਂ। ਚੱਕਰਵਾਤੀ ਤੂਫ਼ਾਨ ਬਿਪਰਜੋਏ ਦੇ ਵੀਰਵਾਰ ਨੂੰ ਗੁਜਰਾਤ ਅਤੇ ਪਾਕਿਸਤਾਨ ਦੇ ਤੱਟਾਂ 'ਤੇ ਦਸਤਕ ਦੇਣ ਦੀ ਸੰਭਾਵਨਾ ਹੈ।

 



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ :  ਮੋਗਾ 'ਚ ਸ਼ਰੇਆਮ ਗੋਲੀ ਮਾਰ ਕੇ ਸੁਨਿਆਰੇ ਦਾ ਕਤਲ, ਭੜਕਿਆ ਸੁਨਾਰ ਮੰਡਲ, ਪੰਜਾਬ 'ਚ ਦੁਕਾਨਾਂ ਕੀਤੀਆਂ ਬੰਦ 


ਇਹ ਵੀ ਪੜ੍ਹੋ : ਕਿਸਾਨਾਂ ਦੇ ਧਰਨਿਆਂ 'ਤੇ ਪੁਲਿਸ ਦਾ ਐਕਸ਼ਨ ! ਜ਼ਬਰਦਸਤੀ ਚੁਕਵਾਏ ਧਰਨੇ, ਹਿਰਾਸਤ 'ਚ ਲਏ ਕਿਸਾਨ


 ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ


Iphone ਲਈ ਕਲਿਕ ਕਰੋ