ਨਵੀਂ ਦਿੱਲੀ: ਮੌਸਮ ਵਿਭਾਗ ਦੇ ਮੁਤਾਬਕ ਦਿੱਲੀ ਐਨਸੀਆਰ 'ਚ ਅੱਜ ਬਾਰਸ਼ ਹੋ ਸਕਦੀ ਹੈ। ਮੌਸਮ ਵਿਭਾਗ ਦੇ ਮੁਤਾਬਕ ਅੱਜ ਤੇ ਕੱਲ੍ਹ ਬਾਰਸ਼ ਦੀ ਸੰਭਾਵਨਾ ਹੈ। ਦਿੱਲੀ ਐਨਸੀਆਰ 'ਚ ਅੱਜ ਹਲਕੀ ਬਾਰਸ਼ ਦੇਖਣ ਨੂੰ ਮਿਲ ਸਕਦੀ ਹੈ। ਅੱਜ ਬੱਦਲਾਂ ਤੇ ਸੂਰਜ ਦੇ ਵਿਚ ਲੁਕਣਮੀਟੀ ਦਾ ਖੇਡ ਵੀ ਜਾਰੀ ਰਹੇਗਾ। ਮੌਸਮ ਵਿਭਾਗ ਦੀ ਮੰਨੀਏ ਤਾਂ ਅਕਤੂਬਰ ਦੇ ਪਹਿਲੇ ਹਫ਼ਤੇ ਯਾਨੀ ਪਹਿਲੀ ਅਕਤੂਬਰ ਨੂੰ ਵੀ ਬਾਰਸ਼ ਹੋ ਸਕਦੀ ਹੈ।


ਮੌਸਮ ਵਿਭਾਗ ਮੁਤਾਬਕ 2 ਅਕਤੂਬਰ ਨੂੰ ਬੱਦਲ ਛਾਏ ਰਹਿਣਗੇ। ਹਾਲਾਂਕਿ ਇਸ ਦੌਰਾਨ ਬਾਰਸ਼ ਦੀ ਸੰਭਾਵਨਾ ਬਹੁਤ ਘੱਟ ਹੈ। ਬਾਰਸ਼ ਨੂੰ ਲੈਕੇ ਮੌਸਮ ਵਿਭਾਗ ਵੱਲੋਂ ਸਾਫ਼ ਕਰ ਦਿੱਤਾ ਗਿਆ ਹੈ ਕਿ ਇਸ ਹਫ਼ਤੇ ਤੇਜ਼ ਬਾਰਸ਼ ਨਹੀਂ ਹੋ ਸਕਦੀ। ਮੌਸਮ ਵਿਭਾਗ ਨੇ ਦੱਸਿਆ ਕਿ ਚੱਕਰਵਾਤ ਗੁਲਾਬ ਦੇ ਕਾਰਨ ਦਿੱਲੀ,ਪੱਛਮੀ ਉੱਤਰ ਪ੍ਰਦੇਸ਼ 'ਚ ਹਲਕੀ ਤੋਂ ਮੱਧਮ ਬਾਰਸ਼ ਦੀ ਸੰਭਾਵਨਾ ਹੈ।


ਦਿੱਲੀ ਐਨਸੀਆਰ 'ਚ ਜ਼ਿਆਦਾਤਰ ਤਾਪਮਾਨ ਕਰੀਬ 33 ਡਿਗਰੀ ਰਹਿਣ ਦੀ ਸੰਭਾਵਨਾ ਹੈ ਤਾਂ ਘੱਟੋ-ਘੱਟ ਤਾਪਮਾਨ 26 ਡਿਗਰੀ ਦੇ ਆਸਪਾਸ ਰਹੇਗਾ। 91 ਫੀਸਦ ਹਿਊਮੀਡਿਟੀ ਦੇ ਨਾਲ ਹਵਾ ਸਿਰਫ਼ 10 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲੇਗੀ। ਮੌਸਮ ਵਿਭਾਗ ਦੀ ਮੰਨੀਏ ਤਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਬਾਰਸ਼ ਦੀ ਸੰਭਾਵਨਾ ਬਣ ਰਹੀ ਹੈ ਤੇ ਕਿਤੇ-ਕਿਤੇ ਬਾਰਸ਼ ਹੋ ਰਹੀ ਹੈ।


ਮਹਾਰਾਸ਼ਟਰ ਦੇ ਮਰਾਠਵਾੜਾ ਖੇਤਰ 'ਚ ਰਿਮਝਿਮ ਬਾਰਸ਼, ਹੜ ਤੇ ਬਿਜਲੀ ਡਿੱਗਣ ਦੀਆਂ ਘਟਨਾਵਾਂ 'ਚ ਕਰੀਬ 13 ਲੋਕਾਂ ਦੀ ਮੌਤ ਹੋ ਗਈ। ਬਾਰਸ਼ ਕਾਰਨ ਬਣੀ ਐਮਰਜੈਂਸੀ ਸਥਿਤੀ ਦੇ ਵਿਚ ਐਨਡੀਆਰਐਫ ਦੀਆਂ ਟੀਮਾਂ ਨੇ ਮਿਲ ਕੇ 560 ਤੋਂ ਜ਼ਿਆਦਾ ਲੋਕਾਂ ਨੂੰ ਬਚਾ ਕੇ ਸੁਰੱਖਿਅਤ ਸਥਾਨ 'ਤੇ ਪਹੁੰਚਾਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਤੇ ਸੋਮਵਾਰ ਹੋਈ ਤੇਜ਼ ਬਾਰਸ਼ ਕਾਰਨ ਦੌ ਸੌ ਤੋਂ ਜ਼ਿਆਦਾ ਪਸ਼ੂ ਵਹਿ ਗਏ ਤੇ ਕਈ ਮਕਾਨ ਹਾਦਸਾਗ੍ਰਸਤ ਹੋ ਗਏ।