ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਦੇ ਖੇਤੀਬਾੜੀ ਜਗਤ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਉਨ੍ਹਾਂ ਅੱਜ ਫਸਲਾਂ ਦੀਆਂ 35 ਵਿਸ਼ੇਸ਼ ਕਿਸਮਾਂ ਰਾਸ਼ਟਰ ਨੂੰ ਸਮਰਪਿਤ ਕੀਤੀਆਂ। ਇਸ ਤੋਂ ਇਲਾਵਾ ਨੈਸ਼ਨਲ ਇੰਸਟੀਚਿਊਟ ਆਫ ਬਾਇਓਟਿਕ ਸਟਰੈਸ ਪ੍ਰਬੰਧਨ ਸੰਸਥਾ (National Institute of Biotic Stress Management), ਰਾਏਪੁਰ ਦੇ ਨਵੇਂ ਕੈਂਪਸ ਦਾ ਵੀ ਪ੍ਰਧਾਨ ਮੰਤਰੀ ਨੇ ਉਦਘਾਟਨ ਕੀਤਾ। ਪੀਐਮ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ।

 



 

ਫਸਲਾਂ ਦੀਆਂ ਇਹ ਵਿਸ਼ੇਸ਼ ਕਿਸਮਾਂ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੁਆਰਾ ਵਿਕਸਤ ਕੀਤੀਆਂ ਗਈਆਂ ਹਨ। ਇਸ ਦਾ ਉਦੇਸ਼ ਜਲਵਾਯੂ ਤਬਦੀਲੀ ਤੇ ਕੁਪੋਸ਼ਣ ਦੀਆਂ ਦੋਹਰੀਆਂ ਚੁਣੌਤੀਆਂ ਨਾਲ ਨਜਿੱਠਣਾ ਹੈ। ਇਹ ਅਖਿਲ ਭਾਰਤੀ ਸਮਾਗਮ ਭਾਰਤੀ ਖੇਤੀ ਖੋਜ ਪ੍ਰੀਸ਼ਦ (ਆਈਸੀਏਆਰ), ਰਾਜ ਤੇ ਕੇਂਦਰੀ ਖੇਤੀਬਾੜੀ ਯੂਨੀਵਰਸਿਟੀਆਂ ਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੁਆਰਾ ਸਾਂਝੇ ਤੌਰ 'ਤੇ ਕਰਵਾਇਆ ਜਾ ਰਿਹਾ ਹੈ।

ਇਸ ਦਾ ਉਦੇਸ਼ ਕਿਸਾਨਾਂ ਨੂੰ ਉੱਚ ਆਮਦਨੀ ਵਾਲੀਆਂ ਫਸਲਾਂ ਦੇ ਵਿਕਲਪ ਮੁਹੱਈਆ ਕਰਵਾਉਣ ਦੇ ਨਾਲ-ਨਾਲ ਜਲਵਾਯੂ ਦੇ ਅਨੁਕੂਲ ਤਕਨੀਕਾਂ ਨੂੰ ਅਪਣਾਉਣ ਲਈ ਜਨਤਕ ਜਾਗਰੂਕਤਾ ਪੈਦਾ ਕਰਨਾ ਹੈ। ਇਸੇ ਪ੍ਰੋਗਰਾਮ ਦੌਰਾਨ, ਪੀਐਮ ਮੋਦੀ ਨੈਸ਼ਨਲ ਇੰਸਟੀਚਿਟ ਆਫ ਬਾਇਓਲਾਜੀਕਲਸ, ਰਾਏਪੁਰ ਦੇ ਨਵੇਂ ਬਣੇ ਕੈਂਪਸ ਦਾ ਉਦਘਾਟਨ ਵੀ ਕਰਨਗੇ। ਪ੍ਰਧਾਨ ਮੰਤਰੀ ਦਫਤਰ ਤੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਮੌਕੇ ਪੀਐਮ ਮੋਦੀ ਕਿਸਾਨਾਂ ਨਾਲ ਗੱਲਬਾਤ ਕਰਨਗੇ ਅਤੇ ਉਨ੍ਹਾਂ ਨੂੰ ਸੰਬੋਧਨ ਕਰਨਗੇ। ਇਸ ਦੇ ਨਾਲ ਹੀ, ਖੇਤੀਬਾੜੀ ਯੂਨੀਵਰਸਿਟੀਆਂ ਨੂੰ ਗ੍ਰੀਨ ਕੈਂਪਸ ਅਵਾਰਡ ਵੀ ਵੰਡੇ ਜਾਣਗੇ।

ਫਸਲਾਂ ਦੀਆਂ 35 ਵਿਸ਼ੇਸ਼ ਕਿਸਮਾਂ ਦੀਆਂ ਵਿਸ਼ੇਸ਼ਤਾਵਾਂ ਕੀ ਹਨ?
ਪੀਐਮ ਮੋਦੀ ਵੱਲੋਂ ਪੇਸ਼ ਕੀਤੀਆਂ ਗਈਆਂ 35 ਨਵੀਆਂ ਫਸਲਾਂ ਦੀ ਵਿਭਿੰਨਤਾ ਵਿੱਚ ਸੱਭ ਤੋਂ ਪਹਿਲਾਂ ਛੋਲਿਆਂ ਦੀ ਫਸਲ ਹੈ, ਜੋ ਸੋਕੇ ਦਾ ਅਸਾਨੀ ਨਾਲ ਸਾਮ੍ਹਣਾ ਕਰ ਸਕਦੀ ਹੈ। ਇਸ ਤੋਂ ਇਲਾਵਾ ਰੋਗਾਂ ਦੇ ਟਾਕਰੇ ਵਾਲੇ ਚੌਲ ਵੀ ਤਿਆਰ ਕੀਤੇ ਗਏ ਹਨ। ਅਰਹਰ ਦੀ ਪੈਦਾਵਾਰ ਵਧਾਉਣ ਲਈ ਰੋਗ ਰੋਧਕ ਫਸਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਅਗੇਤੀ ਪੱਕਣ ਵਾਲੀ ਕਿਸਮ ਤੇ ਰੋਗ ਪ੍ਰਤੀਰੋਧੀ ਚੌਲ ਵੀ ਵਿਕਸਤ ਕੀਤੇ ਗਏ ਹਨ। ਇਸ ਤੋਂ ਇਲਾਵਾ, ਫਸਲਾਂ ਦੀਆਂ ਵੱਖੋ ਵੱਖਰੀਆਂ ਕਿਸਮਾਂ ਜਿਵੇਂ ਬਾਜਰਾ, ਮੱਕੀ, ਕੁੱਟੂ ਵੀ ਦੇਸ਼ ਨੂੰ ਉਪਲਬਧ ਹੋਣ ਜਾ ਰਹੀਆਂ ਹਨ।