ਹਿਮਾਚਲ ਪ੍ਰਦੇਸ਼ ਦੇ ਕਬਾਇਲੀ ਜ਼ਿਲ੍ਹੇ ਲਾਹੌਲ-ਸਪਿਤੀ ਦੇ ਖੰਮੀਗਰ ਗਲੇਸ਼ੀਅਰ ਵਿੱਚ ਟ੍ਰੈਕਿੰਗ ਕਰਨ ਗਏ ਦੋ ਲੋਕਾਂ ਦੀ ਤਾਜ਼ਾ ਬਰਫ਼ਬਾਰੀ ਤੋਂ ਬਾਅਦ ਠੰਢ ਕਾਰਨ ਮੌਤ ਹੋ ਗਈ ਹੈ। 18 ਮੈਂਬਰੀ ਟੀਮ ਵਿੱਚੋਂ ਦੋ ਲੋਕ ਵਾਪਸ ਪਰਤੇ ਹਨ ਜਦੋਂਕਿ 14 ਅਜੇ ਵੀ ਗਲੇਸ਼ੀਅਰ ਵਿੱਚ ਫਸੇ ਹੋਏ ਹਨ। ਭੂਗੋਲਿਕ ਸਥਿਤੀਆਂ ਕਾਰਨ ਹੈਲੀਕਾਪਟਰ ਦੀ ਮਦਦ ਸੰਭਵ ਨਹੀਂ। ਇਸ ਲਈ ਉਨ੍ਹਾਂ ਨੂੰ ਬਚਾਉਣ ਲਈ 32 ਮੈਂਬਰੀ ਬਚਾਅ ਟੀਮ ਦਾ ਗਠਨ ਕੀਤਾ ਗਿਆ ਹੈ। ਇਸ ਟੀਮ ਨੂੰ ਗਲੇਸ਼ੀਅਰ ਤੱਕ ਪਹੁੰਚਣ ਵਿੱਚ ਤਿੰਨ ਦਿਨ ਲੱਗਣਗੇ।


ਜਾਣਕਾਰੀ ਮੁਤਾਬਕ, 15 ਸਤੰਬਰ ਨੂੰ ਇੰਡੀਅਨ ਮਾਉਂਟੇਨਿਅਰਿੰਗ ਫਾਉਂਡੇਸ਼ਨ, ਪੱਛਮੀ ਬੰਗਾਲ ਦੀ ਛੇ ਮੈਂਬਰੀ ਟੀਮ ਬਟਾਲ ਤੋਂ ਖੰਮੀਗਰ ਗਲੇਸ਼ੀਅਰ ਟ੍ਰੈਕ (ਲਗਪਗ 5034 ਮੀਟਰ ਉਚਾਈ) ਰਾਹੀਂ ਕਾਜ਼ਾ ਪਾਰ ਕਰਨ ਲਈ ਰਵਾਨਾ ਹੋਏ ਸੀ।


ਟੀਮ ਦੇ ਨਾਲ 11 ਪੋਰਟਰ (ਲਿਫਟਰ) ਤੇ ਇੱਕ ਸਥਾਨਕ ਗਾਈਡ (ਸ਼ੇਰਪਾ) ਸੀ। ਇਹ ਟੀਮ ਤਿੰਨ ਦਿਨ ਪਹਿਲਾਂ ਤਾਜ਼ਾ ਬਰਫ਼ਬਾਰੀ ਕਾਰਨ ਗਲੇਸ਼ੀਅਰ ਵਿੱਚ ਫਸ ਗਈ ਸੀ। ਭਾਸਕਰ ਦੇਵ ਮੁਖੋਪਾਧਿਆਏ (61) ਸਨਰਾਈਜ਼ ਅਪਾਰਟਮੈਂਟ 87ਡੀ ਅਨੰਦਪੁਰ ਬੈਰਕਪੁਰ ਕੋਲਕਾਤਾ ਪੱਛਮੀ ਬੰਗਾਲ ਅਤੇ ਸੰਦੀਪ ਕੁਮਾਰ ਠਾਕੁਰਾਤਾ (38) ਥ੍ਰੀ ਰਾਈਫਲ ਰੇਂਜ ਰੋਡ ਪਲਾਟ ਨੰਬਰ ਜ਼ੈਡਏ, ਪੂਵੀਆਨ ਅਵਾਸਨ ਬੇਲਗੋਰਿਆ ਪੱਛਮੀ ਬੰਗਾਲ ਨੇ ਬਹੁਤ ਜ਼ਿਆਦਾ ਠੰਢ ਕਾਰਨ ਦਮ ਤੋੜ ਗਿਆ।


ਅਤੁਲ (42) ਤੇ ਪੱਛਮੀ ਬੰਗਾਲ ਦੇ ਇੱਕ ਪੋਰਟਰ ਕਾਜ਼ਾ ਪਹੁੰਚੇ ਤੇ ਉਸ ਨੇ ਸੋਮਵਾਰ ਨੂੰ ਸਥਾਨਕ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਲਾਹੌਲ-ਸਪਿਤੀ ਦੇ ਡਿਪਟੀ ਕਮਿਸ਼ਨਰ ਨੀਰਜ ਕੁਮਾਰ ਨੇ ਦੱਸਿਆ ਕਿ ਬਚਾਅ ਟੀਮ ਵਿੱਚ 16 ਆਈਟੀਬੀਪੀ ਤੇ 6 ਡੋਗਰਾ ਸਕਾਊਟ ਕਰਮਚਾਰੀ ਸ਼ਾਮਲ ਹਨ। ਉਨ੍ਹਾਂ ਵਿੱਚ ਇੱਕ ਡਾਕਟਰ ਵੀ ਹੈ। ਇੱਥੇ 10 ਪੋਰਟਰ ਵੀ ਹਨ।


ਕਾਹ ਪਿੰਡ ਤੋਂ ਬਚਾਅ ਕਾਰਜ ਸ਼ੁਰੂ ਹੋਵੇਗਾ


ਬਚਾਅ ਕਾਰਜ ਪਿਨ ਵੈਲੀ ਦੇ ਕਾਹ ਪਿੰਡ ਤੋਂ ਸ਼ੁਰੂ ਹੋਵੇਗਾ। ਪਹਿਲੇ ਦਿਨ, 28 ਸਤੰਬਰ ਨੂੰ ਟੀਮ ਕਾਹ ਤੋਂ ਚੰਕਥਾਂਗੋ, ਦੂਜੇ ਦਿਨ ਚੰਕਥਾਂਗੋ ਤੋਂ ਧਾਰ ਥਾਂਗੋ ਅਤੇ ਤੀਜੇ ਦਿਨ ਧਾਰਥਾਂਗੋ ਤੋਂ, ਖੰਮੀਗਰ ਗਲੇਸ਼ੀਅਰ ਦੀ ਟੀਮ ਪਹੁੰਚੇਗੀ। ਖੰਮੀਗਰ ਗਲੇਸ਼ੀਅਰ ਤੋਂ ਕਾਹ ਪਹੁੰਚਣ ਵਿੱਚ ਵੀ ਤਿੰਨ ਦਿਨ ਲੱਗਣਗੇ।


ਫਸੇ ਹੋਏ ਹਨ ਇਹ ਲੋਕ


ਦੇਵਾਸ਼ੀਸ਼ ਵਰਧਨ (58) ਮਿਲਨ ਪਾਰਕ ਗਰੀਆ ਕੋਲਕਾਤਾ, ਰਣਧੀਰ ਰਾਏ ਰਾਮਕ੍ਰਿਸ਼ਨ (63) ਪਾਲੀ ਕੋਗਾਚੱਛੀ ਸ਼ਿਆਮਨਗਰ ਕੋਲਕਾਤਾ, ਤਪਸ ਕੁਮਾਰ ਦਾਸ (50) ਸੇਂਟ 78 ਕਿਊਆਰਐਸ 28.3 ਚਿਤਾਰੰਜਨ ਬਰਧਵਾਨ ਕੋਲਕਾਤਾ ਗਲੇਸ਼ੀਅਰ ਵਿੱਚ ਫਸੇ ਹੋਏ ਹਨ। ਉਨ੍ਹਾਂ ਦੇ ਨਾਲ ਇੱਕ ਪੋਟਰ ਵੀ ਹੈ।


ਇਹ ਵੀ ਪੜ੍ਹੋ: ਭਾਰਤੀਆਂ ਨੂੰ ਵਿਦੇਸ਼ ਜਾਣ 'ਚ ਆ ਸਕਦੀ ਵੱਡੀ ਮੁਸੀਬਤ, WHO ਨੇ ਭਾਰਤ ਬਾਇਓਟੈਕ ਤੋਂ ਮੰਗੀਆਂ ਤਕਨੀਕੀ ਜਾਣਕਾਰੀਆਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904