ਗਗਨਦੀਪ ਸ਼ਰਮਾ
ਅੰਮ੍ਰਿਤਸਰ: ਪੰਜਾਬ ਵਿੱਚ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਕਣਕ ਦੀ ਫਸਲ ਖੇਤਾਂ ਵਿੱਚ ਪੱਕੀ ਖੜ੍ਹੀ ਹੈ। ਇਸ ਨੂੰ ਵੱਢ ਕੇ ਮੰਡੀਆਂ ਵਿੱਚ ਲਿਆਉਣ ਲਈ ਕਿਸਾਨ ਉਤਾਵਲੇ ਹਨ। ਆੜ੍ਹਤੀਏ ਵੀ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਪਰ ਇਸ ਸਭ ਦੇ ਵਿਚਾਲੇ ਕੋਰੋਨਾਵਾਇਰਸ ਨੇ ਵੱਡੀ ਸਮੱਸਿਆ ਖੜ੍ਹੀ ਕਰ ਦਿੱਤੀ।
ਇਸ ਕਾਰਨ ਸਰਕਾਰ ਨੂੰ ਇਸ ਵਾਰ ਵੱਖਰੀ ਕਿਸਮ ਦੇ ਪ੍ਰਬੰਧ ਕਰਨੇ ਪੈ ਰਹੇ ਹਨ। ਇਸ ਤਹਿਤ ਸਰਕਾਰ ਵੱਲੋਂ ਮੰਡੀਆਂ ਵਿੱਚ ਮਾਰਕਿੰਗ ਕਰਨ ਦੇ ਨਾਲ-ਨਾਲ ਸੋਸਲ ਡਿਸਟੈਂਸਿੰਗ ਰੱਖਣ ਤੇ ਸੈਨੇਟਾਈਜੇਸ਼ਨ ਦੇ ਪ੍ਰਬੰਧ ਮੁਕੰਮਲ ਕਰਨ ਲਈ ਕਿਹਾ ਹੈ। ਇਸ ਬਾਰੇ ਮਾਰਕੀਟ ਕਮੇਟੀ ਅੰਮ੍ਰਿਤਸਰ ਦੇ ਸਕੱਤਰ ਅਮਰਦੀਪ ਸਿੰਘ ਨੇ ਆਖਿਆ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਮੰਡੀ ਵਿੱਚ ਕਰੋਨਾਵਾਇਰਸ ਦੇ ਮੱਦੇਨਜ਼ਰ ਸਾਰੀਆਂ ਤਿਆਰੀਆਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੁਝ ਮੁਸ਼ਕਲਾਂ ਤਾਂ ਜ਼ਰੂਰ ਆਉਣਗੀਆਂ ਪਰ ਸਾਰੇ ਮਿਲ ਕੇ ਸੀਜ਼ਨ ਸਹੀ ਢੰਗ ਨਾਲ ਨੇਪਰੇ ਚੜ੍ਹਾ ਦਿੱਤਾ ਜਾਵੇਗਾ।
ਦੂਜੇ ਪਾਸੇ ਆੜ੍ਹਤੀ ਐਸੋਸੀਏਸ਼ਨ ਅੰਮ੍ਰਿਤਸਰ ਦੇ ਸਾਬਕਾ ਪ੍ਰਧਾਨ ਨਰਿੰਦਰ ਬਹਿਲ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਸਰਕਾਰ ਵੱਲੋਂ ਜੋ ਵੀ ਫੈਸਲੇ ਲਏ ਜਾ ਰਹੇ ਹਨ, ਉਨ੍ਹਾਂ ਵਿੱਚ ਸਮੂਹ ਆੜ੍ਹਤੀਏ ਸਰਕਾਰ ਦੇ ਨਾਲ ਖੜ੍ਹੇ ਹਨ ਪਰ ਸਰਕਾਰ ਨੂੰ ਵੀ ਆੜ੍ਹਤੀਆਂ ਦਾ ਸਾਥ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਆੜ੍ਹਤੀਆਂ ਵੱਲੋਂ ਸਰਕਾਰ ਜੋ ਵੀ ਹੁਕਮ ਲਾਵੇਗੀ, ਉਨ੍ਹਾਂ ਨੂੰ ਮੁਕੰਮਲ ਕਰਨ ਦਾ ਭਰੋਸਾ ਵੀ ਆੜ੍ਹਤੀਏ ਦੇਣਗੇ। ਸਰਕਾਰ ਨੂੰ ਕਿਸਾਨੀ ਹਿੱਤਾਂ ਨੂੰ ਸਾਹਮਣੇ ਰੱਖਦੇ ਹੋਏ ਕਿਸਾਨਾਂ ਨੂੰ ਇੱਕ ਲੱਖ ਰੁਪਏ ਤੱਕ ਦੀ ਪੇਮੈਂਟ ਆੜ੍ਹਤੀਏ ਰਾਹੀਂ ਦੇਣ ਦੀ ਮੰਗ ਨੂੰ ਪੂਰਾ ਕਰਨਾ ਚਾਹੀਦਾ ਹੈ। ਬਾਕੀ ਅਸੀਂ ਸਰਕਾਰ ਨਾਲ ਸਹਿਮਤ ਹਾਂ ਤੇ ਮੰਡੀ ਚ ਸੋਸਲ ਡਿਸਟੈਂਸਿੰਗ ਦੇ ਨਾਲ-ਨਾਲ ਸੈਨੇਟਾਈਜੇਸ਼ਨ ਦੇ ਪ੍ਰਬੰਧ ਵੀ ਆੜ੍ਹਤੀ ਹੀ ਕਰਨਗੇ।
ਇਨ੍ਹਾਂ ਸਾਰਿਆਂ ਦੇ ਮੱਦੇਨਜ਼ਰ ਪੰਜਾਬ ਵਿੱਚ ਲੇਬਰ ਦੀ ਸਮੱਸਿਆ ਇਸ ਵਾਰ ਜ਼ਰੂਰ ਆਵੇਗੀ ਕਿਉਂਕਿ ਬਹੁਤੀ ਲੇਬਰ ਪੰਜਾਬ ਵਿੱਚ ਯੂਪੀ ਤੇ ਬਿਹਾਰ ਸਮੇਤ ਜੰਮੂ ਵਿੱਚੋਂ ਵੀ ਆਉਂਦੀ ਹੈ ਪਰ ਦੇਸ਼ ਵਿੱਚ ਲਾਕਡਾਉਨ ਕਰਕੇ ਲੇਬਰ ਦੂਜੇ ਸੂਬਿਆਂ ਵਿੱਚੋਂ ਪੰਜਾਬ ਨਹੀਂ ਆ ਸਕੇਗੀ। ਇਸ ਨਾਲ ਪੰਜਾਬ ਦੇ ਮਜ਼ਦੂਰਾਂ ਨੂੰ ਸਮੱਸਿਆ ਹੋਵੇਗੀ। ਮਜ਼ਦੂਰ ਯੂਨੀਅਨ ਦੇ ਪ੍ਰਧਾਨ ਪਰਮਜੀਤ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਇਸ ਲਈ ਵਿਸ਼ੇਸ਼ ਟ੍ਰੇਨਾਂ ਚਲਾਉਣੀਆਂ ਚਾਹੀਦੀਆਂ ਹਨ ਨਹੀਂ ਤਾਂ ਸੂਬੇ ਵਿੱਚੋਂ ਲੇਬਰ ਦੇ ਪ੍ਰਬੰਧ ਕਰਨੇ ਚਾਹੀਦੇ ਹਨ।
ਕਣਕ ਦੀ ਖਰੀਦ ਬਣੀ ਵੱਡੀ ਚੁਣੌਤੀ, ਕੋਰੋਨਾ ਦੇ ਨਾਲ ਹੀ ਲੇਬਰ ਵੀ ਵੱਡੀ ਸਮੱਸਿਆ
ਏਬੀਪੀ ਸਾਂਝਾ
Updated at:
10 Apr 2020 05:06 PM (IST)
ਪੰਜਾਬ ਵਿੱਚ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਕਣਕ ਦੀ ਫਸਲ ਖੇਤਾਂ ਵਿੱਚ ਪੱਕੀ ਖੜ੍ਹੀ ਹੈ। ਇਸ ਨੂੰ ਵੱਢ ਕੇ ਮੰਡੀਆਂ ਵਿੱਚ ਲਿਆਉਣ ਲਈ ਕਿਸਾਨ ਉਤਾਵਲੇ ਹਨ। ਆੜ੍ਹਤੀਏ ਵੀ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਪਰ ਇਸ ਸਭ ਦੇ ਵਿਚਾਲੇ ਕੋਰੋਨਾਵਾਇਰਸ ਨੇ ਵੱਡੀ ਸਮੱਸਿਆ ਖੜ੍ਹੀ ਕਰ ਦਿੱਤੀ।
- - - - - - - - - Advertisement - - - - - - - - -