ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਰਾਹਤ, ਆਖਰ ਮੰਨ ਲਈ ਮੰਗ
ਏਬੀਪੀ ਸਾਂਝਾ | 15 Apr 2020 10:48 AM (IST)
ਪੰਜਾਬ ਸਰਕਾਰ ਨੇ ਕਿਸਾਨਾਂ ਦੀ ਮੰਗ ਮੰਨਦਿਆਂ ਟਰਾਲੀ ਵਿੱਚ 50 ਕੁਇੰਟਲ ਕਣਕ ਲਿਆਉਣ ਦੀ ਸ਼ਰਤ ਹਟਾ ਦਿੱਤੀ ਹੈ। ਕਿਸਾਨ ਜਥੇਬੰਦੀਆਂ ਇਸ ਸ਼ਰਤ ਦਾ ਤਿੱਖਾ ਵਿਰੋਧ ਕਰ ਕਰ ਰਹੀਆਂ ਸੀ ਕਿਉਂਕਿ ਇਸ ਨਾਲ ਕਿਸਾਨਾਂ ਦੀ ਖੱਜਲ-ਖੁਆਰੀ ਵਧਣੀ ਸੀ। ਸਰਕਾਰ ਨੇ ਨਵੇਂ ਹੁਕਮਾਂ ਵਿੱਚ ਕਿਹਾ ਹੈ ਕਿ ਟਰਾਲੀ ਵਿੱਚ ਜਿੰਨੀ ਕਣਕ ਆ ਸਕਦੀ ਹੋਵੇ, ਕਿਸਾਨ ਲਿਆ ਸਕਦੇ ਹਨ।
ਚੰਡੀਗੜ੍ਹ: ਪੰਜਾਬ ਸਰਕਾਰ ਨੇ ਕਿਸਾਨਾਂ ਦੀ ਮੰਗ ਮੰਨਦਿਆਂ ਟਰਾਲੀ ਵਿੱਚ 50 ਕੁਇੰਟਲ ਕਣਕ ਲਿਆਉਣ ਦੀ ਸ਼ਰਤ ਹਟਾ ਦਿੱਤੀ ਹੈ। ਕਿਸਾਨ ਜਥੇਬੰਦੀਆਂ ਇਸ ਸ਼ਰਤ ਦਾ ਤਿੱਖਾ ਵਿਰੋਧ ਕਰ ਕਰ ਰਹੀਆਂ ਸੀ ਕਿਉਂਕਿ ਇਸ ਨਾਲ ਕਿਸਾਨਾਂ ਦੀ ਖੱਜਲ-ਖੁਆਰੀ ਵਧਣੀ ਸੀ। ਸਰਕਾਰ ਨੇ ਨਵੇਂ ਹੁਕਮਾਂ ਵਿੱਚ ਕਿਹਾ ਹੈ ਕਿ ਟਰਾਲੀ ਵਿੱਚ ਜਿੰਨੀ ਕਣਕ ਆ ਸਕਦੀ ਹੋਵੇ, ਕਿਸਾਨ ਲਿਆ ਸਕਦੇ ਹਨ। ਕਿਸਾਨਾਂ ਨੂੰ ਮਿਲੇਗਾ 200 ਰੁਪਏ ਪ੍ਰਤੀ ਕੁਇੰਟਲ ਬੋਨਸ ! ਖੇਤੀਬਾੜੀ ਵਿਭਾਗ ਦੇ ਸਕੱਤਰ ਕਾਹਨ ਸਿੰਘ ਪੰਨੂ ਮੁਤਾਬਕ ਇੱਕ ਟਰਾਲੀ ਵਿਚ 50 ਕੁਇੰਟਲ ਕਣਕ ਲਿਆਉਣ ਦੀ ਸ਼ਰਤ ਹਟਾ ਲਈ ਗਈ ਹੈ। ਹੁਣ ਟਰਾਲੀ ਵਿੱਚ ਜਿੰਨੀ ਕਣਕ ਆ ਸਕਦੀ ਹੋਵੇ, ਕਿਸਾਨ ਲਿਆ ਸਕਦੇ ਹਨ। ਉਨ੍ਹਾਂ ਕਿਹਾ ਕਿ ਤੇ ਇੱਕ ਆੜ੍ਹਤੀ ਨੂੰ ਇੱਕ ਦਿਨ ਵਿੱਚ ਪੰਜ ਹੀ ਕੂਪਨ ਦਿੱਤੇ ਜਾਣਗੇ। ਅਗਲੇ ਦੋ-ਤਿੰਨ ਦਿਨਾਂ ਵਿੱਚ ਪੰਜ ਕੂਪਨਾਂ ਦੀ ਬਜਾਏ ਵੱਧ ਕੂਪਨ ਦੇਣ ਬਾਰੇ ਵੀ ਵਿਚਾਰ ਕੀਤੀ ਜਾ ਸਕਦੀ ਹੈ। ਲੌਕਡਾਊਨ ਦੌਰਾਨ ਪੰਜਾਬ ਸਰਕਾਰ ਨੇ ਕਿਸਾਨਾਂ ਲਈ ਜਾਰੀ ਕੀਤੀ ਐਡਵਾਈਜ਼ਰੀ, ਖਾਸ ਕੰਟਰੋਲ ਰੂਮ ਹੋਣਗੇ ਜਾਰੀ ਉਨ੍ਹਾਂ ਦੱਸਿਆ ਕਿ ਪੰਜਾਬ ਦੀਆਂ ਖ਼ਰੀਦ ਏਜੰਸੀਆਂ ਸਮੇਤ ਐਫਸੀਆਈ ਵੱਲੋਂ ਕਣਕ ਦੀ ਖ਼ਰੀਦ ਕੀਤੀ ਜਾਵੇਗੀ। ਇਸ ਵਾਰ ਰਾਜ ਦੀਆਂ ਮੰਡੀਆਂ ਵਿੱਚ 135 ਲੱਖ ਮੀਟ੍ਰਿਕ ਟਨ ਕਣਕ ਆਉਣ ਦੀ ਸੰਭਾਵਨਾ ਹੈ। ਇਸ ਦੇ ਮੱਦੇਨਜ਼ਰ ਪਨਗਰੇਨ ਵੱਲੋਂ 26 ਫ਼ੀਸਦ (35.10), ਮਾਰਕਫੈੱਡ 23.50 ਫੀਸਦ (31.72), ਪਨਸਪ 21.50 ਫੀਸਦ (29.02), ਵੇਅਰ ਹਾਊਸ 14 ਫੀਸਦ (18.90) ਤੇ ਐਫਸੀਆਈ 15 ਫੀਸਦ (20.25) ਖ਼ਰੀਦ ਦੇ ਸ਼ੇਅਰ/ਟੀਚੇ ਤੈਅ ਕੀਤੇ ਗਏ ਹਨ।