ਚੰਡੀਗੜ੍ਹ : ਸਿਉਂਕ ਦਾ ਹਮਲਾ ਰੇਤਲੀਆਂ ਜ਼ਮੀਨਾਂ ਵਿੱਚ ਜ਼ਿਆਦਾ ਹੁੰਦਾ ਹੈ। ਇਸ ਲਈ 160 ਮਿਲੀਲਿਟਰ ਡਰਸਬਾਨ/ ਰੂਬਾਨ/ਡਰਮਟ (ਕਲੋਰਪਾਇਰੀਫਾਸ 20 ਤਾਕਤ) ਜਾਂ 240 ਮਿਲੀਲਿਟਰ ਰੀਜੈਂਟ (ਫਿਪਰੋਨਿਲ 5% ਤਾਕਤ) ਦੀ ਵਰਤੋਂ 40 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ। ਕੀਟਨਾਸ਼ਕ ਦਾ ਇੱਕ ਲਿਟਰ ਪਾਣੀ ਵਿੱਚ ਘੋਲ ਬਣਾ ਲਵੋ ਅਤੇ ਇਸ ਦਾ ਛਿੜਕਾਅ ਤਰਪਾਲ ਜਾਂ ਪੱਕੇ ਫਰਸ਼ ਉੱਪਰ ਵਿਛਾਏ ਬੀਜ ’ਤੇ ਕਰ ਕੇ ਚੰਗੀ ਤਰ੍ਹਾਂ ਰਲਾ ਦੇਵੋ।
ਇਸੇ ਤਰ੍ਹਾਂ ਕਾਂਗਿਆਰੀ ਦੀ ਰੋਕਥਾਮ ਲਈ ਕਣਕ ਨੂੰ 13 ਮਿਲੀਲਿਟਰ ਰੈਕਸਲ 6 ਤਾਕਤ ਜਾਂ ਉਰੀਅਸ 6 ਤਾਕਤ (13 ਮਿਲੀਲਿਟਰ ਦਵਾਈ ਨੂੰ 400 ਮਿਲੀਲਿਟਰ ਪਾਣੀ ਵਿੱਚ ਘੋਲ ਕੇ) ਜਾਂ 120 ਗ੍ਰਾਮ ਵੀਟਾਵੈਕਸ ਪਾਵਰ 75 ਤਾਕਤ ਜਾਂ 80 ਗ੍ਰਾਮ ਵੀਟਾਵੈਕਸ 75 ਤਾਕਤ ਜਾਂ 40 ਗ੍ਰਾਮ ਸੀਡੈਕਸ 2 ਤਾਕਤ ਜਾਂ 40 ਗ੍ਰਾਮ ਐਕਸਜ਼ੋਲ 2 ਤਾਕਤ 40 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਸੋਧ ਲਵੋ। ਇਹ ਦਵਾਈਆਂ ਕਣਕ ਦੀ ਵਡਾਕਣ ਕਿਸਮਾਂ ਲਈ ਨਾ ਵਰਤੋ।