ਨਵੀਂ ਦਿੱਲੀ: ਇਸ ਵਾਰ ਮੌਨਸੂਨ (Monsoon) ਸਮੇਂ ਤੋਂ ਪਹਿਲਾਂ ਕੇਰਲ (Kerala) ਪਹੁੰਚ ਸਕਦਾ ਹੈ। ਦੱਖਣ ਪੱਛਮੀ ਮੌਨਸੂਨ ਇਸ ਵਾਰ 31 ਮਈ ਨੂੰ ਕੇਰਲਾ ਪਹੁੰਚ ਸਕਦਾ ਹੈ। ਆਮ ਤੌਰ 'ਤੇ ਮੌਨਸੂਨ 1 ਜੂਨ ਨੂੰ ਸੂਬੇ ਵਿਚ ਆਉਂਦਾ ਹੈ। ਇਹ ਜਾਣਕਾਰੀ ਭਾਰਤ ਦੇ ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਦਿੱਤੀ। ਮੌਸਮ ਵਿਭਾਗ (ਆਈਐਮਡੀ) ਨੇ ਕਿਹਾ, "ਇਸ ਸਾਲ ਦੱਖਣ ਪੱਛਮੀ ਮੌਨਸੂਨ 31 ਮਈ ਨੂੰ ਕੇਰਲਾ 'ਚ ਦਸਤਕ ਦੇ ਸਕਦਾ ਹੈ।"


ਦੱਸ ਦੇਈਏ ਕਿ ਭਾਰਤੀ ਮੌਨਸੂਨ ਖੇਤਰ ਵਿਚ ਮੌਨਸੂਨ ਦੀ ਬਾਰਸ਼ ਦੱਖਣੀ ਅੰਡੇਮਾਨ ਸਾਗਰ ਤੋਂ ਸ਼ੁਰੂ ਹੁੰਦੀ ਹੈ। ਇੱਥੇ ਮੀਂਹ ਪੈਣ ਤੋਂ ਬਾਅਦ ਮੌਨਸੂਨ ਦੀਆਂ ਹਵਾਵਾਂ ਉੱਤਰ ਪੱਛਮੀ ਦਿਸ਼ਾ ਵੱਲ ਬੰਗਾਲ ਦੀ ਖਾੜੀ ਵੱਲ ਚਲਦੀਆਂ ਹਨ।


ਮੌਸਮ ਵਿਭਾਗ ਮੁਤਾਬਕ ਮੌਨਸੂਨ ਦੀ ਨਵੀਂ ਆਮ ਤਾਰੀਖਾਂ ਮੁਤਾਬਕ ਦੱਖਣੀ-ਪੱਛਮੀ ਮੌਨਸੂਨ 22 ਮਈ ਨੂੰ ਆਂਡੇਮਾਨ ਸਾਗਰ ਵਿੱਚ ਦਸਤਕ ਦਵੇਗਾ। ਮੌਸਮ ਵਿਭਾਗ ਨੇ ਇਸ ਸਾਲ ਆਮ ਮੌਨਸੂਨ ਦੀ ਭਵਿੱਖਬਾਣੀ ਕੀਤੀ ਹੈ।


ਮੌਸਮ ਵਿਭਾਗ ਨੇ ਕਿਹਾ, “ਇਸ ਸਾਲ ਦੱਖਣੀ-ਪੱਛਮੀ ਮੌਨਸੂਨ 31 ਮਈ ਨੂੰ ਕੇਰਲਾ ਵਿੱਚ ਆ ਸਕਦਾ ਹੈ, ਹਾਲਾਂਕਿ ਇਸ ਅਨੁਮਾਨ ਵਿੱਚ ਚਾਰ ਦਿਨ ਹੋਰ ਜਾਂ ਘੱਟ ਲੱਗ ਸਕਦੇ ਹਨ।” ਚੱਕਰਵਾਤ ਬਣਨ ਨਾਲ, ਸਮੁੰਦਰ ਦੇ ਪਾਰ ਭੂ-ਮੱਧ ਤੋਂ ਲੰਘਦੀਆਂ ਦੱਖਣ ਪੱਛਮੀ ਹਵਾਵਾਂ ਤੇਜ਼ ਹੋ ਗਈਆਂ ਹਨ।


ਮੌਸਮ ਵਿਭਾਗ ਮੁਤਾਬਕ 20 ਮਈ ਤੋਂ ਬੰਗਾਲ ਦੀ ਖਾੜੀ ਵਿੱਚ ਭੂਮੱਧ रेखा ਤੋਂ ਲੰਘਦੀਆਂ ਹਵਾਵਾਂ ਤੇਜ਼ ਹੋਰ ਤੇਜ਼ ਹੋ ਸਕਦੀਆਂ ਹਨ। ਅਜਿਹੀ ਸਥਿਤੀ ਵਿੱਚ 21 ਮਈ ਤੋਂ ਬੰਗਾਲ ਦੀ ਖਾੜੀ ਅਤੇ ਅੰਡੇਮਾਨ ਅਤੇ ਨਿਕੋਬਾਰ ਆਈਲੈਂਡਜ਼ ਵਿੱਚ ਬਾਰਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਕਾਰਨ ਮੌਨਸੂਨ 21 ਮਈ ਨੂੰ ਅੰਡੇਮਾਨ ਅਤੇ ਨਿਕੋਬਾਰ ਆਈਲੈਂਡਜ਼ 'ਤੇ ਦਸਤਕ ਦੇ ਸਕਦਾ ਹੈ।


ਇਹ ਵੀ ਪੜ੍ਹੋ: ਪੰਜਾਬ 'ਚ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ 'ਤੇ ਭੜਕੇ ਯੋਗੀ, ਕੈਪਟਨ ਸਰਕਾਰ ਅਤੇ ਕਾਂਗਰਸ ‘ਤੇ ਸਾਧਿਆ ਜ਼ੁਬਾਨੀ ਹਮਲਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904