ਨਵੀਂ ਦਿੱਲੀ: ਕੋਰੋਨਾਵਾਇਰਸ ਕਰਕੇ ਲੌਕਡਾਊਨ ਦੇ ਵਿਚਕਾਰ ਰਾਹਤ ਦੀ ਖ਼ਬਰ ਹੈ। ਏਅਰ ਇੰਡੀਆ ਨੇ ਚੋਣਵੇਂ ਘਰੇਲੂ ਉਡਾਣਾਂ ਲਈ 4 ਮਈ 2020 ਅਤੇ ਅੰਤਰਰਾਸ਼ਟਰੀ ਉਡਾਣਾਂ ਲਈ 1 ਜੂਨ 2020 ਤੋਂ ਬੁਕਿੰਗ ਦੀ ਇਜਾਜ਼ਤ ਦਿੱਤੀ ਹੈ। ਦੇਸ਼ ਵਿਆਪੀ ਲੌਕਡਾਊਨ 3 ਮਈ ਨੂੰ ਖ਼ਤਮ ਹੋਏਗਾ।



ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾਵਾਇਰਸ ਦੇ ਸੰਕਰਮਣ ਨੂੰ ਰੋਕਣ ਲਈ 25 ਮਾਰਚ ਤੋਂ 21 ਦਿਨਾਂ ਦੇ ਬੰਦ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਇਸ ‘ਚ ਵਾਧਾ ਕਰਕੇ ਇਸ ਨੂੰ ਤਿੰਨ ਮਈ ਕਰ ਦਿੱਤਾ ਗਿਆ। ਇਸ ਦੇ ਮੱਦੇਨਜ਼ਰ, ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ 3 ਮਈ ਤੱਕ ਲਈ ਮੁਅੱਤਲ ਹਨ।