ਚੰਡੀਗੜ੍ਹ: ਅਕਾਲੀ ਦਲ ਨੇ ਕੁਝ ਦਿਨ ਪਹਿਲਾਂ ਹੀ ਕੋਰ ਕਮੇਟੀ ਦੈ ਬੈਠਕ ਕੀਤੀ ਸੀ। ਇਸ ਤੋਂ ਬਾਅਦ ਪਰਮਿੰਦਰ ਸਿੰਘ ਢੀਂਡਸਾ ਦੇ ਅਸਤੀਫੇ ਤੋਂ ਬਾਅਦ ਅੱਜ ਇੱਕ ਵਾਰ ਫੇਰ ਅਕਾਲੀ ਦਲ ਵੱਲੋਂ ਕੋਰ ਕਮੇਟੀ ਦੀ ਬੈਠਕ ਪਾਰਟੀ ਦਫਤਰ 'ਚ ਕੀਤੀ ਜਾ ਰਹੀ ਹੈ। ਇਸ ਮੀਟਿੰਗ '2022 'ਚ ਹੋਣ ਵਾਲੀਆਂ ਚੋਣਾਂ ਲਈ ਪਾਰਟੀ ਨੂੰ ਕਿਵੇਂ ਤਿਆਰ ਕਰਨਾ ਹੈ ਇਸ 'ਤੇ ਚਰਚਾ ਹੋ ਸਕਦੀ ਹੈ।


ਬੈਠਕ ਸ਼੍ਰੋਅਦ ਦੇ ਪ੍ਰਧਾਨ ਸੁਖਬੀਰ ਸਿੰਘ ਦੀ ਅਗਵਾਈ ਹੇਠ ਚਲ ਰਹੀ ਹੈ। ਜਿਸ ਦਾ ਮੁੱਖ ਏਜੰਡਾ ਆਉਣ ਵਾਲੀਆਂ ਚੋਣਾਂ ਲਈ ਪਾਰਟੀ ਨਾਲ ਆਪਣੇ ਸਿਆਸਤਦਾਨਾਂ ਨੂੰ ਜੋੜੇ ਰੱਖਣ ਦਾ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਪਾਰਟੀ ਦੇ ਕਈ ਸੀਨੀਅਰ ਨੇਤਾ ਬਗਾਵਤੀ ਸੂਰ ਛੇੜ ਚੁੱਕੇ ਹਨ। ਇਸ ਲਿਸਟ 'ਚ ਪਹਿਲਾਂ ਟਕਸਾਲੀ ਅਤੇ ਫੇਰ ਢੀਂਡਸਾ ਪਰਿਵਾਰ ਨੇ ਸੁਖਬੀਰ ਦੀ ਪ੍ਰਧਾਨਗੀ 'ਤੇ ਸਵਾਲ ਚੁੱਕੇ ਸੀ।

ਫਿਲਹਾਲ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਪਾਰਟੀ ਦੀ ਰਣਨੀਤੀ ਤਿਆਰ ਹੋ ਰਹੀ ਹੈ। ਹੁਣ ਇਸ ਕੋਰ ਕਮੇਟੀ ਦੀ ਬੈਠਕ 'ਕਿਹੜੇ ਅਹਿਮ ਫੈਸਲੇ ਲਏ ਜਾਣਂਗੇ ਇਹ ਦੇਖਣ ਵਾਲੀ ਗੱਲ ਹੈ।