ਮੌਸਮ ਵਿਭਾਗ ਅਨੁਸਾਰ ਅਗਲੇ ਚਾਰ-ਪੰਜ ਦਿਨਾਂ ਤੱਕ ਇਸ ‘ਤੇ ਨਜ਼ਰ ਰੱਖੀ ਜਾਏਗੀ।
ਮੌਸਮ ਵਿਭਾਗ ਵਲੋਂ ਜਾਰੀ ਅਲਰਟ! ਅਮਫਾਨ ਤੇ ਨਿਸਰਗ ਤੋਂ ਬਾਅਦ ਆ ਸਕਦਾ ਹੈ ਇੱਕ ਹੋਰ ਚੱਕਰਵਾਤੀ ਤੂਫਾਨ
ਏਬੀਪੀ ਸਾਂਝਾ | 06 Jun 2020 07:10 PM (IST)
ਭਾਰਤ ‘ਚ ਅਮਫਾਨ ਅਤੇ ਨਿਸਰਗ ਤੋਂ ਬਾਅਦ ਹੁਣ ਇਕ ਹੋਰ ਤੂਫਾਨ ਦਾ ਖਦਸ਼ਾ ਹੈ। ਅਗਲੇ ਕੁਝ ਦਿਨਾਂ ਵਿੱਚ ਤੂਫਾਨ ਦੇ ਭਾਰਤੀ ਤੱਟ ‘ਤੇ ਆਉਣ ਦੀ ਉਮੀਦ ਹੈ।
ਨਵੀਂ ਦਿੱਲੀ: ਭਾਰਤ ‘ਚ ਅਮਫਾਨ ਅਤੇ ਨਿਸਰਗ ਤੋਂ ਬਾਅਦ ਹੁਣ ਇਕ ਹੋਰ ਤੂਫਾਨ ਦਾ ਖਦਸ਼ਾ ਹੈ। ਅਗਲੇ ਕੁਝ ਦਿਨਾਂ ਵਿੱਚ ਤੂਫਾਨ ਦੇ ਭਾਰਤੀ ਤੱਟ ‘ਤੇ ਆਉਣ ਦੀ ਉਮੀਦ ਹੈ। ਦਰਅਸਲ, ਬੰਗਾਲ ਦੀ ਖਾੜੀ ‘ਤੇ ਘੱਟ ਦਬਾਅ ਦਾ ਖੇਤਰ ਬਣ ਗਿਆ ਹੈ। ਹਾਲਾਂਕਿ, ਸਥਿਤੀ ਇਸ ਬਾਰੇ ਸਪਸ਼ਟ ਨਹੀਂ ਹੈ ਕਿ ਕੀ ਇਹ ਘੱਟ ਦਬਾਅ ਵਾਲਾ ਖੇਤਰ ਚੱਕਰਵਾਤੀ ਤੂਫਾਨ ਦਾ ਰੂਪ ਧਾਰਨ ਕਰੇਗਾ ਜਾਂ ਨਹੀਂ। ਮੌਸਮ ਵਿਭਾਗ ਅਨੁਸਾਰ ਜੇ ਘੱਟ ਦਬਾਅ ਵਾਲਾ ਖੇਤਰ ਤੂਫਾਨ ਦਾ ਰੂਪ ਧਾਰ ਲੈਂਦਾ ਹੈ, ਤਾਂ ਇਹ 10-11 ਜੂਨ ਨੂੰ ਬੰਗਾਲ ਦੀ ਖਾੜੀ ਤੋਂ ਉੜੀਸਾ ਦੇ ਤੱਟ ‘ਤੇ ਦਸਤਕ ਦੇ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਦੇਸ਼ ਭਰ ਵਿੱਚ ਮਾਨਸੂਨ ਸ਼ੁਰੂ ਹੋ ਜਾਵੇਗਾ। ਪਿਛਲੇ ਇਕ ਮਹੀਨੇ ‘ਚ 2 ਚੱਕਰਵਾਤੀ ਤੂਫਾਨ: ਪਿਛਲੇ ਇਕ ਮਹੀਨੇ ਦੇ ਅੰਦਰ ਹੀ ਦੇਸ਼ ‘ਚ ਦੋ ਚੱਕਰਵਾਤੀ ਤੂਫਾਨ ਆਏ ਹਨ। ਪਹਿਲਾ ਤੂਫਾਨ ਪਿਛਲੇ ਮਹੀਨੇ ਬੰਗਾਲ ਅਤੇ ਓਡੀਸ਼ਾ ਵਿੱਚ ਆਇਆ ਸੀ। ਭਾਰਤ ‘ਚ ਇਸ ਸਦੀ ਦਾ ਇਹ ਪਹਿਲਾ ਸੁਪਰ ਚੱਕਰਵਾਤ ਸੀ। ਇਸ ਤੂਫਾਨ ਕਾਰਨ ਬੰਗਾਲ ਅਤੇ ਓਡੀਸ਼ਾ ਨੂੰ ਭਾਰੀ ਨੁਕਸਾਨ ਹੋਇਆ ਹੈ। ਇਕੱਲੇ ਬੰਗਾਲ ‘ਚ ਇਸ ਤੂਫਾਨ ਕਾਰਨ 80 ਤੋਂ ਵੱਧ ਮੌਤਾਂ ਹੋਈਆਂ। ਭਾਰੀ ਬਾਰਸ਼ ਕਰਕੇ ਸ਼ਿਮਲਾ ਵਿੱਚ ਚਾਰ ਮੰਜ਼ਿਲਾ ਇਮਾਰਤ ਢਹਿ, ਕੋਈ ਜਾਨੀ ਨੁਕਸਾਨ ਨਹੀਂ ਇਸ ਤੋਂ ਬਾਅਦ, ਅਰਬ ਸਾਗਰ ਵਿੱਚ ਘੱਟ ਦਬਾਅ ਵਾਲਾ ਖੇਤਰ ਬਣਨ ਕਾਰਨ, ਨਿਸਰਗ ਨੇ ਤਬਾਹੀ ਮਚਾ ਦਿੱਤੀ। ਇਸ ਚੱਕਰਵਾਤੀ ਤੂਫਾਨ ਦੌਰਾਨ ਹਵਾ ਦੀ ਗਤੀ 120-130 ਕਿਲੋਮੀਟਰ ਪ੍ਰਤੀ ਘੰਟਾ ਸੀ। ਕੁਦਰਤੀ ਤੂਫਾਨ ਕਾਰਨ ਮਹਾਰਾਸ਼ਟਰ ਅਤੇ ਗੁਜਰਾਤ ਵਿੱਚ ਭਾਰੀ ਨੁਕਸਾਨ ਹੋਇਆ ਸੀ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ