ਬਠਿੰਡਾ: ਲੌਕਡਾਊਨ ਦੌਰਾਨ ਜਿੱਥੇ ਆਮ ਕਾਰੋਬਾਰ ਖੋਲ੍ਹ ਦਿੱਤੇ ਗਏ ਹਨ ਉੱਥੇ ਹੀ ਹੁਣ ਬਠਿੰਡਾ ਵਿਖੇ ਆਈਲੈਟਸ ਦਾ ਹੱਬ ਮੰਨੇ ਜਾਣ ਵਾਲੇ ਅਜੀਤ ਰੋਡ ਵਿਖੇ ਆਈਲਟਸ ਸੈਂਟਰ ਮਾਲਕਾਂ ਨੇ ਇਨ੍ਹਾਂ ਸੈਂਟਰਾਂ ਨੂੰ ਖੋਲ੍ਹਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਇਹ ਸੈਂਟਰਨਹੀਂ ਖੋਲ੍ਹਣ ਦਿੱਤੇ ਜਾਣੇ ਤਾਂ ਉਨ੍ਹਾਂ ਨੂੰ ਕਿਰਾਇਆ, ਬਿਜਲੀ ਦਾ ਬਿੱਲ ਅਤੇ ਹੋਰ ਕਈ ਪ੍ਰਕਾਰ ਦੇ ਟੈਕਸਾਂ ਤੋਂ ਰਾਹਤ ਦਿੱਤੀ ਜਾਵੇ।
ਆਈਲੈਟਸ ਸੈਂਟਰ ਦੇ ਮਾਲਕਾਂ ਨੇ ਨਾਲ ਹੀ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਕਿਸੇ ਪ੍ਰਕਾਰ ਇਨਾਂ ਸੈਂਟਰਾਂ ਖੁੱਲਣ ਨਾਲ ਕੋਈ ਵੀ ਅਜਿਹਾ ਕਦਮ ਚੁੱਕਿਆ ਜਾਵੇ ਜੋ ਉਨ੍ਹਾਂ ਲਈ ਨੁਕਸਾਨਦਾਇਕ ਸਾਬਿਤ ਹੋਵੇ। ਇਨ੍ਹਾਂ ਬੰਦ ਪਏ ਸੈਂਟਰਾਂ ਕਾਰਨ ਉਹ ਸਰਕਾਰ ਨੂੰਲੱਖਾਂ ਰੁਪਏ ਭਰ ਰਹੇ ਹਨ। ਬਠਿੰਡਾ ਆਈਲੈਟਸ ਐਸੋਸੀਏਸ਼ਨ ਵੱਲੋਂਬਠਿੰਡਾ ਪ੍ਰਸ਼ਾਸਨ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਕੁਝ ਰਾਹਤ ਦੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਸੈਂਟਰਾਂ ਨੂੰ ਖੋਲ੍ਹਣ ਲਈ ਕੁਝ ਹਦਾਇਤਾਂ ਜਾਰੀ ਕਰਨ ਲਈ ਵੀ ਕਿਹਾ।
ਆਈਲੈਟਸ ਸੈਂਟਰ ਦੇ ਮਾਲਕਾਂ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਨੈਸ਼ਨਲ ਪੱਧਰ 'ਤੇ ਸਿੱਖਿਆ ਨੂੰ ਜਾਰੀ ਰੱਖਣ ਲਈ ਕੁਝ ਅਹਿਮ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਬੱਚਿਆਂ ਦਾ ਭਵਿੱਖ ਬਣਿਆ ਰਹੇ। ਉਨ੍ਹਾਂ ਕਿਹਾ ਇੰਟਰਨੈਸ਼ਨਲ ਫਲਾਈਟਾਂ ਖੁੱਲ੍ਹਣਾ ਉਹ ਬਾਅਦ ਦੀਆਂ ਗੱਲਾਂ ਹਨ, ਪਰ ਬਹੁਤ ਸਾਰੇ ਅਜਿਹੇ ਸੈਂਟਰ ਹਨ ਜਿਨ੍ਹਾਂ ਦਾ ਲੱਖਾਂ ਰੁਪਏ ਕਿਰਾਇਆ ਅਤੇ ਕਮਰਸ਼ੀਅਲ ਦੇ ਹਿਸਾਬ ਨਾਲ ਪਾਣੀ ਸਿਵਲ ਦਾ ਬਿੱਲ ਆ ਰਿਹਾ ਹੈ।
ਪੰਜਾਬ ਵਿੱਚ 8 ਜੂਨ ਤੋਂ ਖੁੱਲ੍ਹਣਗੇ ਧਾਰਮਿਕ ਸਥਾਨ,ਮਾਲਜ਼, ਹੋਟਲ ਤੇ ਰੈਸਟੋਰੈਂਟ, ਜਾਣੋ ਕੀ ਹਨ ਗਾਈਡਲਾਈਨਜ਼
ਉਧਰ ਜਿਮ ਸੰਚਾਲਕਾਂ ਵਲੋਂ ਵੀ ਜਿਮ ਖੋਲ੍ਹਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਕਰਾਟੇ ਸਮੇਤ ਹੋਰਨਾਂ ਖਿਡਾਰੀਆਂ ਵਲੋਂ ਰੋਸ ਪ੍ਰਗਟ ਕੀਤਾ ਗਿਆ, ਪਰ ਪੁਲਿਸ ਨੇ ਉਨ੍ਹਾਂ ਦਾ ਸਮਾਂ ਚੁੱਕ ਲਿਆ ਤੇ ਕੇਸ ਦਰਜ ਕਰਨ ਦੀ ਗੱਲ ਕਹੀ। ਇਸ ਦੌਰਾਨ ਪੁਲਿਸ ਤੇ ਰੋਸ ਜਤਾ ਰਹੇ ਲੋਕਾਂ 'ਚ ਟਕਰਾਅ ਦੀ ਸਥਿਤੀ ਵੀ ਬਣ ਗਈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਅਨਲੌਕ-1 'ਚ ਮਿਲੀ ਢਿੱਲ ਦੌਰਾਨ ਲੋਕਾਂ ਨੇ ਕੀਤੀ ਜਿਮ ਅਤੇ ਆਈਲੇਟਸ ਸੈਂਟਰ ਖੋਲ੍ਹਣ ਦੀ ਮੰਗ
ਏਬੀਪੀ ਸਾਂਝਾ
Updated at:
06 Jun 2020 04:42 PM (IST)
ਲੌਕਡਾਊਨ ਦੌਰਾਨ ਜਿੱਥੇ ਆਮ ਕਾਰੋਬਾਰ ਖੋਲ੍ਹ ਦਿੱਤੇ ਗਏ ਹਨ ਉੱਥੇ ਹੀ ਹੁਣ ਬਠਿੰਡਾ ਵਿਖੇ ਆਈਲੈਟਸ ਦਾ ਹੱਬ ਮੰਨੇ ਜਾਣ ਵਾਲੇ ਅਜੀਤ ਰੋਡ ਵਿਖੇ ਆਈਲਟਸ ਸੈਂਟਰ ਮਾਲਕਾਂ ਨੇ ਇਨ੍ਹਾਂ ਸੈਂਟਰਾਂ ਨੂੰ ਖੋਲ੍ਹਣ ਦੀ ਮੰਗ ਕੀਤੀ ਹੈ।
- - - - - - - - - Advertisement - - - - - - - - -