ਬੀਜੇਪੀ ਨੂੰ ਛੱਡਣ ਲੱਗੇ ਭਾਈਵਾਲ, ਕਿਸਾਨ ਅੰਦੋਲਨ ਕਰਕੇ ਖਲਬਲੀ
ਏਬੀਪੀ ਸਾਂਝਾ | 27 Dec 2020 05:10 PM (IST)
ਨਵੇਂ ਖੇਤੀ ਕਾਨੂੰਨਾਂ 'ਤੇ ਮੋਦੀ ਸਰਕਾਰ ਕਸੂਤੀ ਘਿਰ ਗਈ ਹੈ। ਬੀਜੇਪੀ ਦੇ ਸਥਾਨਕ ਲੀਡਰਾਂ ਦੇ ਨਾਲ-ਨਾਲ ਐਨਡੀਏ ਦੀਆਂ ਭਾਈਵਾਲ ਪਾਰਟੀਆਂ ਇਸ ਮੁੱਦੇ 'ਤੇ ਬੇਹੱਦ ਔਖ ਮਹਿਸੂਸ ਕਰ ਰਹੀਆਂ ਹਨ। ਇਹੋ ਕਾਰਨ ਹੈ ਕਿ ਤਿੰਨ ਮਹੀਨਿਆਂ ਦੇ ਰੇੜਕੇ ਮਗਰੋਂ ਬੀਜੇਪੀ ਦੇ ਭਾਈਵਾਲ ਹੌਲੀ-ਹੌਲੀ ਐਨਡੀਏ ਤੋਂ ਦੂਰ ਹੋ ਰਹੇ ਹਨ।
ਨਵੀਂ ਦਿੱਲੀ: ਨਵੇਂ ਖੇਤੀ ਕਾਨੂੰਨਾਂ 'ਤੇ ਮੋਦੀ ਸਰਕਾਰ ਕਸੂਤੀ ਘਿਰ ਗਈ ਹੈ। ਬੀਜੇਪੀ ਦੇ ਸਥਾਨਕ ਲੀਡਰਾਂ ਦੇ ਨਾਲ-ਨਾਲ ਐਨਡੀਏ ਦੀਆਂ ਭਾਈਵਾਲ ਪਾਰਟੀਆਂ ਇਸ ਮੁੱਦੇ 'ਤੇ ਬੇਹੱਦ ਔਖ ਮਹਿਸੂਸ ਕਰ ਰਹੀਆਂ ਹਨ। ਇਹੋ ਕਾਰਨ ਹੈ ਕਿ ਤਿੰਨ ਮਹੀਨਿਆਂ ਦੇ ਰੇੜਕੇ ਮਗਰੋਂ ਬੀਜੇਪੀ ਦੇ ਭਾਈਵਾਲ ਹੌਲੀ-ਹੌਲੀ ਐਨਡੀਏ ਤੋਂ ਦੂਰ ਹੋ ਰਹੇ ਹਨ। ਕਿਸਾਨ ਅੰਦੋਲਨ ਨੇ ਬਦਲਿਆ ਦੇਸ਼ ਦਾ ਸਿਆਸੀ ਮਾਹੌਲ, ਬੀਜੇਪੀ ਨੂੰ ਡੱਕਣ ਦੀਆਂ ਤਿਆਰੀਆਂ ਸ਼ਨੀਵਾਰ ਨੂੰ ਰਾਜਸਥਾਨ 'ਚ ਬੀਜੇਪੀ ਦੀ ਭਾਈਵਾਲ ਰਾਸ਼ਟਰੀ ਲੋਕਤੰਤਰਿਕ ਪਾਰਟੀ ਨੇ ਐਨਡੀਏ ਨਾਲੋਂ ਤੋੜ-ਵਿਛੋੜ ਕਰ ਲਿਆ। ਅਹਿਮ ਗੱਲ਼ ਹੈ ਕਿ ਪਿਛਲੇ ਚਾਰ ਮਹੀਨਿਆਂ 'ਚ ਹੀ ਐਨਡੀਏ ਨੂੰ ਛੱਡਣ ਵਾਲੀ ਇਹ ਚੌਥੀ ਪਾਰਟੀ ਹੈ। ਇਸ ਤੋਂ ਪਹਿਲਾਂ ਬੀਜੇਪੀ ਦਾ ਸਭ ਤੋਂ ਪੁਰਾਣਾ ਸਾਥੀ ਸ਼੍ਰੋਮਣੀ ਅਕਾਲੀ ਦਲ ਐਨਡੀਏ ਤੋਂ ਬਾਹਰ ਹੋ ਗਿਆ ਸੀ। ਇਸ ਨਾਲ ਪੰਜਾਬ ਵਿੱਚ ਬੀਜੇਪੀ ਨੂੰ ਵੱਡਾ ਝਟਕਾ ਲੱਗਾ ਸੀ। ਬੀਜੇਪੀ ਦੇ ਝਟਕੇ ਮਗਰੋਂ ਹੁਣ ਕੀ ਕਰਨਗੇ ਨਿਤਿਸ਼ ਕੁਮਾਰ, ਆਰਜੇਡੀ ਦੀ ਨਵੀਂ ਪੇਸ਼ਕਸ਼ ਇਸੇ ਤਰ੍ਹਾਂ ਅਕਤੂਬਰ 'ਚ ਪੀਸੀ ਥਾਮਸ ਦੀ ਅਗਵਾਈ ਵਾਲੀ ਕੇਰਲ ਕਾਂਗਰਸ ਨੇ ਵੀ ਐਨਡੀਏ ਦਾ ਸਾਥ ਛੱਡ ਦਿੱਤਾ। ਦਸੰਬਰ ਆਉਂਦੇ-ਆਉਂਦੇ ਅਸਮ 'ਚ ਬੋਡੋਲੈਂਡ ਪੀਪਲਸ ਫਰੰਟ ਨੇ ਵੀ ਐਨਡੀਏ ਦਾ ਸਾਥ ਛੱਡ ਦਿੱਤਾ ਸੀ। ਮੰਨਿਆ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ ਕਰਕੇ ਬੀਜੇਪੀ ਨੂੰ ਹੋਰ ਝਟਕੇ ਲੱਗ ਸਕਦੇ ਹਨ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ