ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਦੇ ਸੀਐਮ ਯੋਗੀ ਆਦਿੱਤਿਆਨਾਥ ਨੂੰ 55 ਸਿੱਖ ਸ਼ਰਧਾਲੂਆਂ ਖ਼ਿਲਾਫ਼ ਦਰਜ ਕੇਸਾਂ ਦੀ ਸਮੀਖਿਆ ਕਰਨ ਲਈ ਕਿਹਾ ਹੈ। ਦੱਸ ਦਈਏ ਕਿ ਪੀਲੀਭੀਤ 'ਚ ਧਾਰਮਿਕ ਨਗਰ ਕੀਰਤਨ ਸਜਾਉਣ ਦੀ ਮਨਾਹੀ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ 'ਚ ਇਨ੍ਹਾਂ ਸਿੱਖਾਂ ਖਿਲਾਫ ਕੇਸ ਦਰਜ ਹੈ।
ਉੱਤਰ ਪ੍ਰਦੇਸ਼ ਪੁਲਿਸ ਨੇ 29 ਦਸੰਬਰ ਨੂੰ ਪੀਲੀਭੀਤ ਜ਼ਿਲ੍ਹੇ ਦੇ ਖੇੜੀ ਨੌਬਰਾਮਦ ਪਿੰਡ ਵਿਖੇ ਨਗਰ ਕੀਰਤਨ ਸਜਾ ਕੇ ਆਈਪੀਸੀ ਦੀ ਧਾਰਾ 144 ਤਹਿਤ ਸਿੱਖ ਸ਼ਰਧਾਲੂਆਂ ਖਿਲਾਫ ਕਥਿਤ ਤੌਰ 'ਤੇ ਮਨਾਹੀ ਦੇ ਹੁਕਮਾਂ ਦੀ ਉਲੰਘਣਾ ਕਰਨ ਦਾ ਕੇਸ ਦਰਜ ਕੀਤਾ ਸੀ।
ਸਿੰਘ ਨੇ ਟਵੀਟ ਕੀਤਾ, “ਯੂਪੀ ਦੇ ਮੁੱਖ ਮੰਤਰੀ @ਐਮਯੋਗੀਆਦਿੱਤਿਆਨਾਥ ਨੂੰ ਪੀਲੀਭੀਤ 'ਚ 55 ਸ਼ਰਧਾਲੂਆਂ ਵਿਰੁੱਧ ਐਫਆਈਆਰ ਦੀ ਸਮੀਖਿਆ ਕਰਨ ਲਈ ਅਪੀਲ, ਜੋ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਲਈ ਰਿਵਾਇਤੀ ਨਗਰ ਕੀਰਤਨ 'ਚ ਸ਼ਾਮਲ ਸੀ।"
ਦੱਸ ਦਈਏ ਕਿ ਨਗਰ ਕੀਰਤਨ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜਾ ਮਨਾਉਣ ਲਈ ਕੱਢਿਆ ਗਿਆ ਸੀ।
ਨਗਰ ਕੀਰਤਨ ਸਜਾਉਣ 'ਤੇ ਸਿੱਖਾਂ ਖਿਲਾਫ ਕੇਸ, ਅਮਰਿੰਦਰ ਨੇ ਯੋਗੀ ਨੂੰ ਰੱਦ ਕਰੋ ਮਾਮਲੇ
ਏਬੀਪੀ ਸਾਂਝਾ
Updated at:
31 Dec 2019 04:27 PM (IST)
ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਦੇ ਸੀਐਮ ਯੋਗੀ ਆਦਿੱਤਿਆਨਾਥ ਨੂੰ 55 ਸਿੱਖ ਸ਼ਰਧਾਲੂਆਂ ਖ਼ਿਲਾਫ਼ ਦਰਜ ਕੇਸਾਂ ਦੀ ਸਮੀਖਿਆ ਕਰਨ ਲਈ ਕਿਹਾ ਹੈ। ਦੱਸ ਦਈਏ ਕਿ ਪੀਲੀਭੀਤ 'ਚ ਧਾਰਮਿਕ ਨਗਰ ਕੀਰਤਨ ਸਜਾਉਣ ਦੀ ਮਨਾਹੀ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ 'ਚ ਇਨ੍ਹਾਂ ਸਿੱਖਾਂ ਖਿਲਾਫ ਕੇਸ ਦਰਜ ਹੈ।
- - - - - - - - - Advertisement - - - - - - - - -