ਨਵੀਂ ਦਿੱਲੀ: ਪੂਰੇ ਦੇਸ਼ ਦੀਆਂ ਨਜ਼ਰਾਂ ਇਸ ਸਮੇਂ 8 ਫਰਵਰੀ ਨੂੰ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ 'ਤੇ ਟਿੱਕੀਆਂ ਹਨ। ਦਿੱਲੀ 'ਚ ਇਸ ਵਾਰ ਸਤਾਧਾਰੀ ਆਮ ਆਦਮੀ ਪਾਰਟੀ ਅਤੇ ਬੀਜੇਪੀ 'ਚ ਜ਼ਬਰਦਸਤ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਹੈ। ਇਸੇ ਦਰਮਿਆਨ ਕੇਂਦਰੀ ਗ੍ਰਹਿ ਮੰਤਰੀ ਤੇ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਦੇ ਘਰ ਬੀਤੀ ਰਾਤ ਬੈਠਕ ਹੋਈ। ਸਤ ਘੰਟੇ ਚਲੀ ਇਸ ਬੈਠਕ 'ਚ ਉਮੀਦਵਾਰਾਂ ਦੇ ਨਾਂ 'ਤੇ ਚਰਚਾ ਕੀਤੀ ਗਈ। ਸੂਤਰਾਂ ਮੁਤਾਬਕ ਜਲਦੀ ਹੀ ਉਮੀਦਵਾਰਾਂ ਦੇ ਨਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ਜਦਕਿ ਸੀਐਮ ਉਮੀਦਵਾਰ ਦੇ ਨਾਂ ਦਾ ਐਲਾਨ ਚੋਣਾਂ ਤੋਂ ਬਾਅਦ ਹੀ ਕੀਤਾ ਜਾਵੇਗਾ।


ਬੀਜੇਪੀ ਇਸ ਵਾਰ ਆਪਣੇ ਮੈਨੀਫੈਸਟੋ 'ਚ ਵੱਡੇ ਵਾਅਦੇ ਕਰ ਸਕਦੀ ਹੈ। ਜਿਸ 'ਚ ਬਿਜਲੀ ਅਤੇ ਪਾਣੀ 5 ਗੁਣਾ ਸਸਤੇ ਮੁਹੱਇਆ ਕਰਵਾਉਣ ਦਾ ਵਾਅਦਾ ਵੀ ਕੀਤਾ ਜਾ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਦਿੱਲੀਵਾਸੀਆਂ ਨੂੰ ਇੱਕ ਲੱਖ ਲੀਟਰ ਪਾਣੀ ਮੁਫਤ ਦਿੱਤਾ ਜਾ ਸਕਦਾ ਹੈ ਅਤੇ ਬਿਜਲੀ ਯੂਨਿਟ 'ਚ ਵੀ ਕਾਫੀ ਛੂਟ ਮਿਲ ਜਾਵੇਗੀ।

ਦਸ ਦਈਏ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਨੂੰ 67 ਸੀਟਾਂ 'ਤੇ ਜਿੱਤ ਮਿਲੀ ਸੀ, ਜਦਕਿ ਬੀਜੇਪੀ ਤਿੰਨ ਸੀਟਾਂ 'ਤੇ ਜਿੱਤੀ ਸੀ। ਇਸ ਦੌਰਾਨ ਸਭ ਤੋਂ ਵੱਡੀ ਗੱਲ ਇਹ ਸੀ ਕਿ ਇਹਨਾਂ ਚੋਣਾਂ 'ਚ 15 ਸਾਲਾਂ ਤੋਂ ਸਤਾ 'ਚ ਰਹੀ ਕਾਂਗਰਸ ਦੇ ਹੱਥ ਇੱਕ ਵੀ ਸੀਟ ਨਹੀਂ ਲੱਗੀ ਸੀ।