ਨਵੀਂ ਦਿੱਲੀ: ਐਮਫਾਨ ਤੂਫਾਨ (amphan cyclone) ਕਿੰਨਾ ਮਾਰੂ ਹੋ ਸਕਦਾ ਹੈ, ਇਸ ਦਾ ਅੰਦਾਜ਼ਾ ਇਸ ਦੀ ਰਫਤਾਰ ਨਾਲ ਹੀ ਲਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ 19 ਮਈ ਤੱਕ ਇਸ ਦੀ ਰਫਤਾਰ 200 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ। ਇਸ ਕਰਕੇ ਬੰਗਾਲ, ਓਡੀਸ਼ਾ ਵਿੱਚ ਦੋ ਦਿਨਾਂ ਤੋਂ ਭਾਰੀ ਬਾਰਸ਼ ਵੀ ਹੋਵੇਗੀ। ਇਹ 20 ਮਈ ਤੱਕ ਦੋਵੇਂ ਸੂਬਿਆਂ ਨੂੰ ਪਾਰ ਕਰ ਦੇਵੇਗਾ। ਚੱਕਰਵਾਤੀ ਤੂਫਾਨ ਦੀ ਰਫਤਾਰ ਤੇ ਸਮਰੱਥਾ ਨੂੰ ਵੇਖਦਿਆਂ, ਰਾਜ ਸਰਕਾਰ ਨੇ ਕੇਂਦਰ ਸਰਕਾਰ ਨੂੰ ਐਮਫਾਨ ਦੇ ਰਸਤੇ ਚੋਂ ਲੰਘਣ ਵਾਲੀਆਂ ਸਾਰੀਆਂ ਲੇਬਰ ਸਪੈਸ਼ਲ ਗੱਡੀਆਂ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰਨ ਦੀ ਅਪੀਲ ਕੀਤੀ ਹੈ।

ਚੱਕਰਵਾਤੀ ਤੂਫਾਨ ਕਾਰਨ ਅਲਰਟ ਨੂੰ ਅਲਰਟ ਨੇਵੀ:

ਦੱਖਣੀ-ਪੂਰਵੀ ਬੰਗਾਲ ਦੀ ਖਾੜੀ ‘ਚ ਲਗਪਗ 1000 ਕਿਲੋਮੀਟਰ ਦੀ ਦੂਰੀ ‘ਤੇ ਅਗਲੇ 12 ਘੰਟਿਆਂ ਵਿੱਚ ਚੱਕਰਵਾਤੀ ਤੂਫਾਨ ‘ਚ ਤੇਜ਼ੀ ਨਾਲ ਵਧਣ ਦੀ ਉਮੀਦ ਹੈ। ਇਸ ਦੇ ਨਾਲ ਹੀ ਇਹ ਅਗਲੇ 24 ਘੰਟਿਆਂ ਵਿੱਚ ਭਿਆਨਕ ਚੱਕਰਵਾਤੀ ਤੂਫਾਨ ਦਾ ਰੂਪ ਲੈ ਸਕਦਾ ਹੈ। ਇਸ ਦੌਰਾਨ ਈਸਟਰਨ ਨੇਵਲ ਕਮਾਂਡ (ਈਐਨਸੀ) ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ। ਵਿਸ਼ਾਖਾਪਟਨਮ ਵਿੱਚ ਭਾਰਤੀ ਨੇਵੀ ਦੇ ਜਹਾਜ਼ ਅਲਰਟ ਮੋਡ ਵਿੱਚ ਹੈ।

ਉਹ ਡਾਕਟਰੀ ਸੇਵਾ ਤੇ ਲੋਕਾਂ ਲਈ ਹਰ ਕਿਸਮ ਦੀ ਮਦਦ ਲਈ ਤਾਇਨਾਤ ਹਨ। ਇਨ੍ਹਾਂ ਸਮੁੰਦਰੀ ਜਹਾਜ਼ਾਂ ਵਿੱਚ ਵਾਧੂ ਗੋਤਾਖੋਰ, ਡਾਕਟਰ ਤੇ ਰਾਹਤ ਸਮੱਗਰੀ ਤਿਆਰ ਹੈ। ਇਸ ਵਿੱਚ ਖਾਣ-ਪੀਣ ਦੀਆਂ ਵਸਤਾਂ, ਟੈਂਟ, ਕੱਪੜੇ, ਦਵਾਈਆਂ, ਕੰਬਲ ਆਦਿ ਕਾਫ਼ੀ ਮਾਤਰਾ ਵਿੱਚ ਰੱਖੇ ਗਏ ਹਨ। ਇਸ ਤੋਂ ਇਲਾਵਾ ਜੇਮਿਨੀ ਕਿਸ਼ਤੀਆਂ ਅਤੇ ਡਾਕਟਰੀ ਟੀਮਾਂ ਦੇ ਨਾਲ ਬਚਾਅ ਟੀਮਾਂ ਓਡੀਸ਼ਾ ਅਤੇ ਪੱਛਮੀ ਬੰਗਾਲ ਵਿੱਚ ਬਚਾਅ ਤੇ ਰਾਹਤ ਕਾਰਜਾਂ ਨੂੰ ਵਧਾਉਣ ਲਈ ਵੀ ਤਿਆਰ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904