ਇਹ ਵੀ ਪੜ੍ਹੋ :
ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਕੈਪਟਨ ਨੇ ਕਿਉਂ ਦਿੱਤੀ ਪੰਜਾਬ ਪੁਲਿਸ ਨੂੰ ਸ਼ਾਬਾਸ਼ੀ?
ਏਬੀਪੀ ਸਾਂਝਾ | 24 Mar 2020 07:14 PM (IST)
ਪੰਜਾਬ ‘ਚ ਕੋਰੋਨਾਵਾਇਰਸ ਨੂੰ ਰੋਕਣ ਲਈ ਸਰਕੳਰ ਵਲੋਂ ਕਰਫਿਊ ਲਗਾਇਆ ਹੋਇਆ ਹੈ। ਅਜਿਹੇ ‘ਚ ਪੰਜਾਬ ਪੁਲਿਸ ਦੀਆਂ ਡਿਊਟੀ ਦੌਰਾਨ ਦੀਆਂ ਕਈ ਵੀਡੀਓਜ਼ ਸਾਹਮਣੇ ਆ ਰਹੀਆਂ ਹਨ, ਜਿਸ ‘ਚ ਉਹ ਆਮ ਲੋਕਾਂ ਦੀ ਮਦਦ ਕਰਦੇ ਜਾਂ ਫਿਰ ਜਾਗਰੂਕ ਕਰਦੇ ਨਜ਼ਰ ਆ ਰਹੇ ਹਨ।
ਚੰਡੀਗੜ੍ਹ: ਪੰਜਾਬ ‘ਚ ਕੋਰੋਨਾਵਾਇਰਸ ਨੂੰ ਰੋਕਣ ਲਈ ਸਰਕੳਰ ਵਲੋਂ ਕਰਫਿਊ ਲਗਾਇਆ ਹੋਇਆ ਹੈ। ਅਜਿਹੇ ‘ਚ ਪੰਜਾਬ ਪੁਲਿਸ ਦੀਆਂ ਡਿਊਟੀ ਦੌਰਾਨ ਦੀਆਂ ਕਈ ਵੀਡੀਓਜ਼ ਸਾਹਮਣੇ ਆ ਰਹੀਆਂ ਹਨ, ਜਿਸ ‘ਚ ਉਹ ਆਮ ਲੋਕਾਂ ਦੀ ਮਦਦ ਕਰਦੇ ਜਾਂ ਫਿਰ ਜਾਗਰੂਕ ਕਰਦੇ ਨਜ਼ਰ ਆ ਰਹੇ ਹਨ। ਹੁਣ ਅੰਮ੍ਰਿਤਸਰ ਪੁਲਿਸ ਵਲੋਂ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ, ਜਿਸ ‘ਚ ਇੱਕ ਬਜ਼ੁਰਗ ਸਬਜ਼ੀ ਵੇਚਣ ਵਾਲੇ ਵਿਅਕਤੀ ਤੋਂ ਉਹ ਸਾਰੀ ਸਬਜ਼ੀ ਖਰੀਦ ਕੇ ਉਸ ਨੂੰ ਘਰ ਜਾਣ ਲਈ ਕਹਿ ਰਹੇ ਹਨ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਨੇ ਸਾਰੀ ਸਬਜ਼ੀ ਖਰੀਦਣ ਤੋਂ ਬਾਅਦ ਬਜ਼ੁਰਗ ਨੂੰ ਪੈਸੇ ਦਿੱਤੇ ਤੇ ਫਿਰ ਸੈਨੀਟਾਈਜ਼ਰ ਨਾਲ ਹੱਥ ਵੀ ਸਾਫ ਕਰਵਾਏ। ਅੰਮ੍ਰਿਤਸਰ ਪੁਲਿਸ ਨੇ ਇਹ ਵੀਡੀਓ ਟਵੀਟਰ ‘ਤੇ ਸ਼ਾਂਝੀ ਕੀਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਪੰਜਾਬ ਪੁਲਿਸ ਨੂੰ ਸ਼ਾਬਾਸ਼ੀ ਦਿੱਤੀ ਹੈ।