ਚੰਡੀਗੜ: ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਆਪਣੇ ਪੱਤਰ ਰਾਹੀਂ ਮੰਗ ਕੀਤੀ ਹੈ ਕਿ ਉਹ ਆਰਬੀਆਈ ਰਾਹੀਂ ਸਾਰੇ ਕੌਮੀ, ਖੇਤਰੀ, ਨਿੱਜੀ ਬੈਂਕਾਂ ਤੇ ਹੋਰ ਸੰਸਥਾਗਤ ਤੇ ਗੈਰ-ਸੰਸਥਾਗਤ ਵਿੱਤੀ ਅਦਾਰਿਆਂ ਨੂੰ ਕਰਜ਼ ਦੀਆਂ ਕਿਸ਼ਤਾਂ/ਲੈਣਦਾਰੀਆਂ 30 ਸਤੰਬਰ, 2020 ਤੱਕ ਬਿਨਾ ਵਿਆਜ ਮੁਲਤਵੀ ਕਰਨ ਬਾਰੇ ਦਿਸ਼ਾ-ਨਿਰਦੇਸ਼ ਜਾਰੀ ਕਰਨ।


ਆਮ ਆਦਮੀ ਪਾਰਟੀ ਦੇ ਹੈੱਡਕੁਆਟਰ ਤੋਂ ਜਾਰੀ ਪੱਤਰ ਅਨੁਸਾਰ ਭਗਵੰਤ ਮਾਨ ਨੇ ਕਿਹਾ ਕਿ ਵਿਸ਼ਵ-ਵਿਆਪੀ ਆਫ਼ਤ ਵਜੋਂ ਚੁਣੌਤੀ ਬਣੇ ਨੋਬਲ ਕੋਰੋਨਾਵਾਇਰਸ ਨਾਲ ਨਿਪਟਣ ਲਈ ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਉਠਾਏ ਜਾ ਰਹੇ ਕਦਮਾਂ ਨਾਲ ਅੱਜ ਪੂਰਾ ਦੇਸ਼ ਡਟ ਕੇ ਖੜ੍ਹਾ ਹੈ। ਸਰਕਾਰਾਂ ਦੇ ਨਾਲ-ਨਾਲ ਆਮ ਜਨ ਦੇ 100 ਪ੍ਰਤੀਸ਼ਤ ਸਾਥ ਬਗੈਰ ਇਸ ਭਿਅੰਕਰ ਚੁਣੌਤੀ ਨਾਲ ਨਿਪਟਣਾ ਸੰਭਵ ਨਹੀਂ।

ਮਾਨ ਨੇ ਕਿਹਾ ਕਿ ਅਜਿਹੇ ਹਾਲਾਤ ‘ਚ ਦੇਸ਼ ਦੇ ਹਰ ਨਾਗਰਿਕ ਦਾ ਹੌਸਲਾ ਤੇ ਮਨੋਬਲ ਉੱਚਾ ਰੱਖਣ ਲਈ ਆਪ ਜੀ ਤੋਂ ਮੰਗ ਕਰਦੇ ਹਾਂ ਕਿ ਕੇਂਦਰ ਸਰਕਾਰ ਭਾਰਤੀ ਰਿਜ਼ਰਵ ਬੈਂਕ ਰਾਹੀਂ ਦੇਸ਼ ਦੇ ਕੌਮੀ, ਜਨਤਕ (ਪਬਲਿਕ ਸੈਕਟਰ), ਖੇਤਰੀ ਤੇ ਪ੍ਰਾਈਵੇਟ ਬੈਂਕਾਂ ਸਮੇਤ ਵਿੱਤੀ ਲੈਣ-ਦੇਣ ਵਾਲੇ ਤਮਾਮ ਸੰਸਥਾਗਤ ਤੇ ਗੈਰ=ਸੰਸਥਾਗਤ ਅਦਾਰਿਆਂ ਨੂੰ ਤੁਰੰਤ ਪ੍ਰਭਾਵ ਦਿਸ਼ਾ-ਨਿਰਦੇਸ਼ ਜਾਰੀ ਕਰੇ ਕਿ ਅਗਲੇ 6 ਮਹੀਨਿਆਂ ਤੱਕ ਹਰ ਸ਼੍ਰੇਣੀ ਦੇ ਛੋਟੇ-ਵੱਡੇ ਕਰਜ਼ਿਆਂ (ਲੋਨ) ਜਾਂ ਲੈਣਦਾਰੀਆਂ ਨੂੰ ਮੁਲਤਵੀ ਕੀਤਾ ਜਾਵੇ।
ਇਹ ਵੀ ਪੜ੍ਹੋ :