ਚੰਡੀਗੜ੍ਹ: ਪੰਜਾਬ 'ਚ ਕੋਰੋਨਾਵਾਇਰ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਜਲੰਧਰ ਦੇ ਫਿਲੌਰ 'ਚ ਤਿੰਨ ਨਵੇਂ ਮਾਮਲੇ ਆਏ ਹਨ। ਸੂਬੇ 'ਚ ਤਿੰਨ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੁੱਲ 26 ਕੋਰੋਨਾ ਪੋਜ਼ਟਿਵ ਮਰੀਜ਼ ਹੋ ਗਏ ਹਨ। ਦੱਸ ਦਇਏ ਕਿ ਇਹ ਤਿੰਨ ਵੀ ਨਵਾਂ ਸ਼ਹਿਰ ਦੇ ਬਲਦੇਵ ਸਿੰਘ ਦੇ ਸੰਪਰਕ 'ਚ ਆਉਣ ਤੋਂ ਬਾਅਦ ਕੋਰੋਨਾ ਸੰਕਰਮਿਤ ਹੋਏ ਹਨ।
70 ਸਾਲਾ ਬਲਦੇਵ ਸਿੰਘ ਵਾਸੀ ਨਵਾਂ ਸ਼ਹਿਰ ਦੀ ਕੋਰੋਨਾ ਨਾਲ ਪਿਛਲੇ ਦਿਨੀਂ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਬਲਦੇਵ ਸਿੰਘ ਦੇ ਸੰਕਰਮਣ ਦਾ ਅਸਰ ਉਸਦੇ ਪਰਿਵਾਰ ਤੇ ਵੀ ਪਿਆ। 70 ਸਾਲਾ ਬਜ਼ੁਰਗ ਦੇ ਪਰਿਵਾਰ ਦੇ 6 ਮੈਂਬਰ ਅਤੇ ਇੱਕ ਜਾਨਕਾਰ ਕੋਰੋਨਾ ਨਾਲ ਸੰਕਰਮਿਤ ਪਾਏ ਗਏ ਸਨ।
ਨਵਾਂ ਸ਼ਹਿਰ ਦੇ ਪਿੰਡ ਪਠਲਾਵਾ ਦਾ ਬਲਦੇਵ ਸਿੰਘ ਜਰਮਨੀ ਤੋਂ ਇਟਲੀ ਦੇ ਰਸਤੇ ਭਰਤ ਆਇਆ ਸੀ। ਕੋਰੋਨਾ ਨਾਲ ਬਲਦੇਵ ਸਿੰਘ ਦੇ ਤਿੰਨ ਪੁੱਤਰ, ਬੇਟੀ, ਨੂੰਹ, ਪੌਤਰੀ ਅਤੇ ਇੱਕ ਜਾਨਕਾਰ ਵੀ ਪ੍ਰਭਾਵਿਤ ਹੋਏ ਸਨ। ਜਿਸ ਤੋਂ ਬਾਅਦ ਹੌਲੀ ਹੌਲੀ ਕਈ ਹੋਰ ਮਾਮਲੇ ਵੀ ਸਾਹਮਣੇ ਆਏ।ਪੰਜਾਬ 'ਚ ਸਭ ਤੋਂ ਵੱਧ ਮਾਮਲੇ ਨਵਾਂ ਸ਼ਹਿਰ 'ਚ ਹਨ। ਬਲਦੇਵ ਸਿੰਘ ਦੇ ਸੰਪਰਕ 'ਚ ਆਏ 15 ਲੋਕ ਕੋਰੋਨਾ ਪੀੜਤ ਪਾਏ ਗਏ ਹਨ।