ਖਰਖੌਦਾ: ਇੱਥੇ ਖਰਖੌਦਾ ਵਿੱਚ, ਜਦੋਂ ਇੱਕ ਬੱਚੇ ਨੂੰ ਉਸ ਦੇ ਪਿਤਾ ਨੇ ਪੱਬਜੀ ਗੇਮ ਖੇਡਣ ਤੋਂ ਰੋਕਿਆ ਤਾਂ ਉਸ ਨੇ ਗੁੱਸੇ ਵਿੱਚ ਆ ਕੇ ਪਿਤਾ ਨੂੰ ਚਾਕੂ ਮਾਰ ਦਿੱਤਾ। ਇੰਨਾ ਹੀ ਨਹੀਂ, ਉਸ ਨੇ ਆਪਣਾ ਗਲਾ ਵੀ ਕੱਟ ਲਿਆ। ਜਾਣਕਾਰੀ ਅਨੁਸਾਰ ਮਾਮਲਾ ਖਰਖੌਦਾ ਥਾਣਾ ਖੇਤਰ ਦੇ ਲੋਹੀਆ ਨਗਰ ਨਾਲ ਸੰਬਧਤ ਹੈ।
ਵੀਰਵਾਰ ਦੁਪਹਿਰ ਨੂੰ ਵੀਡੀਓ ਗੇਮ ਖੇਡਣ ਤੋਂ ਇਨਕਾਰ ਕਰਨ 'ਤੇ ਗੁੱਸੇ ਵਿੱਚ ਆਏ ਨੌਜਵਾਨ ਨੇ ਆਪਣੇ ਪਿਤਾ ਨੂੰ ਚਾਕੂ ਮਾਰ ਦਿੱਤਾ। ਇਸ ਤੋਂ ਬਾਅਦ ਗੁੱਸੇ ਵਿੱਚ ਆਏ ਨੌਜਵਾਨ ਨੇ ਆਪਣਾ ਵੀ ਗਲਾ ਕੱਟ ਲਿਆ। ਇਸ ਘਟਨਾ ਵਿੱਚ ਜ਼ਖਮੀ ਹੋਏ ਦੋਵੇਂ ਪਿਤਾ ਤੇ ਪੁੱਤਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਿਥੇ ਨੌਜਵਾਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਬੀਜੇਪੀ ਨਾਲੋਂ ਟੁੱਟਣ ਮਗਰੋਂ ਅਕਾਲੀ ਦਲ ਦਾ ਅਗਲਾ ਪਲੈਨ, ਇਨ੍ਹਾਂ ਪਾਰਟੀਆਂ ਨਾਲ ਹੋਵੇਗਾ ਗਠਜੋੜ
ਪਿਤਾ ਨੇ ਡਾਂਟਿਆ ਤਾਂ ਗੁੱਸੇ ਵਿਚ ਆ ਗਿਆ
ਜਾਣਕਾਰੀ ਅਨੁਸਾਰ 28 ਸਾਲਾ ਆਮਿਰ ਦੁਪਹਿਰ ਨੂੰ ਆਪਣੇ ਮੋਬਾਈਲ 'ਤੇ ਵੀਡੀਓ ਗੇਮ ਖੇਡ ਰਿਹਾ ਸੀ। ਦੱਸਿਆ ਜਾਂਦਾ ਹੈ ਕਿ ਇਸ ਦੌਰਾਨ ਉਸ ਦੇ ਪਿਤਾ ਇਰਫਾਨ ਨੇ ਆਮਿਰ ਨੂੰ ਗੇਮ ਖੇਡਣ ਕਰਕੇ ਡਾਂਟਿਆ ਜਿਸ ਤੋਂ ਬਾਅਦ ਨੌਜਵਾਨ ਗੁੱਸੇ ਵਿਚ ਆ ਗਿਆ ਤੇ ਨੇੜਿਓਂ ਸਬਜ਼ੀਆਂ ਕੱਟਣ ਵਾਲਾ ਚਾਕੂ ਲੈ ਕੇ ਆਪਣੇ ਪਿਤਾ 'ਤੇ ਹਮਲਾ ਕਰ ਦਿੱਤਾ। ਦੱਸਿਆ ਜਾਂਦਾ ਹੈ ਕਿ ਨੌਜਵਾਨ ਨੇ ਆਪਣੇ ਪਿਤਾ ਦੀ ਗਰਦਨ 'ਤੇ ਸੱਟ ਮਾਰੀ ਜਿਸ ਵਿਚ ਇਰਫਾਨ ਮਾਮੂਲੀ ਜ਼ਖਮੀ ਹੋ ਗਿਆ।
ਕਿਸਾਨਾਂ ਨੇ ਲਾਏ ਸਰਕਾਰ 'ਤੇ ਅਫਵਾਹਾਂ ਫੈਲਾਉਣ ਦੇ ਗੰਭੀਰ ਇਲਜ਼ਾਮ
ਖੁਦ ਦਾ ਵੀ ਗਲਾ ਕੱਟਿਆ
ਆਪਣੇ ਪਿਤਾ 'ਤੇ ਹਮਲੇ ਤੋਂ ਬਾਅਦ ਆਮਿਰ ਨੇ ਵੀ ਉਸੇ ਚਾਕੂ ਨਾਲ ਆਪਣਾ ਗਲਾ ਕੱਟ ਲਿਆ। ਘਰੋਂ ਚੀਕਾਂ ਸੁਣਦਿਆਂ ਇਲਾਕਾ ਨਿਵਾਸੀ ਮੌਕੇ 'ਤੇ ਪਹੁੰਚ ਗਏ ਤੇ ਖੂਨ ਨਾਲ ਲੱਥਪੱਥ ਪਿਓ-ਪੁੱਤ ਨੂੰ ਵੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ। ਇਲਾਕੇ ਦੇ ਲੋਕਾਂ ਨੇ ਦੋਵੇਂ ਜ਼ਖਮੀਆਂ ਨੂੰ ਜਲਦੀ ਜਲਦੀ ਹਸਪਤਾਲ ਪਹੁੰਚਾਇਆ ਜਿੱਥੇ ਦਾਖਲ ਆਮਿਰ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਪੱਬਜੀ ਗੇਮ ਖੇਡਣ ਤੋਂ ਰੋਕਿਆ ਤਾਂ ਗੁੱਸੇ 'ਚ ਬੇਟੇ ਨੇ ਪਿਓ ਨੂੰ ਚਾਕੂ ਮਾਰ ਕੇ ਆਪਣਾ ਵੀ ਗਲ ਵੱਢਿਆ
ਏਬੀਪੀ ਸਾਂਝਾ
Updated at:
16 Oct 2020 04:20 PM (IST)
ਇੱਥੇ ਖਰਖੌਦਾ ਵਿੱਚ, ਜਦੋਂ ਇੱਕ ਬੱਚੇ ਨੂੰ ਉਸ ਦੇ ਪਿਤਾ ਨੇ ਪੱਬਜੀ ਗੇਮ ਖੇਡਣ ਤੋਂ ਰੋਕਿਆ ਤਾਂ ਉਸ ਨੇ ਗੁੱਸੇ ਵਿੱਚ ਆ ਕੇ ਪਿਤਾ ਨੂੰ ਚਾਕੂ ਮਾਰ ਦਿੱਤਾ। ਇੰਨਾ ਹੀ ਨਹੀਂ, ਉਸ ਨੇ ਆਪਣਾ ਗਲਾ ਵੀ ਕੱਟ ਲਿਆ।
- - - - - - - - - Advertisement - - - - - - - - -