ਕਰਨਾਲ: ਕਿਸਾਨ ਸੜਕ 'ਤੇ ਹਨ। ਅੰਦੋਲਨ ਜ਼ੋਰਾਂ-ਸ਼ੋਰਾਂ ਨਾਲ ਚਲ ਰਿਹਾ ਹੈ। ਕੁਝ ਲੋਕ ਲੰਗਰ ਦੀ ਸੇਵਾ ਕਰ ਰਹੇ ਹਨ, ਕੁਝ ਉਥੇ ਸਾਈਕਲਾਂ 'ਤੇ ਜਾ ਰਹੇ ਹਨ ਅਤੇ ਸਮਰਥਨ ਦੇ ਰਹੇ ਹਨ। ਹੁਣ ਕਿਸਾਨਾਂ ਨੂੰ ਸਮਰਥਨ ਦੇਣ ਲਈ ਆਨੰਦਪੁਰ ਸਾਹਿਬ ਤੋਂ ਇੱਕ ਪੂਰਾ ਪਰਿਵਾਰ ਦਿੱਲੀ ਰਵਾਨਾ ਹੋਇਆ ਹੈ। ਪਰਿਵਾਰ ਆਪਣੇ ਬੱਚਿਆਂ ਨਾਲ ਪੈਦਲ ਚੱਲ ਕੇ 7ਵੇਂ ਦਿਨ ਕਰਨਾਲ ਪਹੁੰਚਿਆ।
ਇਹ ਸਾਰਾ ਪਰਿਵਾਰ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਦਿੱਲੀ ਜਾ ਰਿਹਾ ਹੈ। ਇਸ ਪਰਿਵਾਰ 'ਚ ਇਕ 12 ਸਾਲਾਂ ਦੀ ਲੜਕੀ ਵੀ ਹੈ ਜੋ ਆਪਣੇ ਕਦਮਾਂ ਨਾਲ ਲੋਕਾਂ ਦਾ ਉਤਸ਼ਾਹ ਵਧਾ ਰਹੀ ਹੈ। ਅਤੇ ਇਕ 70 ਸਾਲਾਂ ਦਾ ਆਦਮੀ ਵੀ ਹੈ ਜੋ ਥੱਕਿਆ ਨਹੀਂ ਹੈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਹਰ ਕਿਸੇ ਦਾ ਉਤਸ਼ਾਹ ਵਧਦਾ ਹੀ ਜਾ ਰਿਹਾ ਹੈ ਅਤੇ ਦਿੱਲੀ ਪਹੁੰਚ ਕੇ ਹੋਰ ਵੀ ਉਤਸ਼ਾਹ ਆ ਜਾਵੇਗਾ।
ਉਨ੍ਹਾਂ ਕਿਹਾ ਕਿ ਦਿੱਲੀ ਪਹੁੰਚ ਕੇ ਕਿਸਾਨਾਂ ਦਾ ਸਾਥ ਦੇਣਗੇ ਤੇ ਖੇਤੀ ਕਨੂੰਨ ਰੱਦ ਕਰਵਾ ਕੇ ਹੀ ਵਾਪਿਸ ਪਰਤਣਗੇ। 7 ਦਿਨਾਂ ਬਾਅਦ ਇਹ ਪਰਿਵਾਰ ਲਗਭਗ 175 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਕਰਨਾਲ ਪਹੁੰਚਿਆ ਹੈ ਅਤੇ ਹੁਣ ਅੱਗੇ ਦਾ ਸਫ਼ਰ ਤੈਅ ਕਰਨ ਲਈ ਦਿੱਲੀ ਵੱਲ ਰਵਾਨਾ ਹੋਵੇਗਾ। ਅਨੰਦਪੁਰ ਸਾਹਿਬ ਤੋਂ ਦਿੱਲੀ ਦੀ ਯਾਤਰਾ 300 ਕਿਲੋਮੀਟਰ ਤੋਂ ਵੀ ਵੱਧ ਦੀ ਹੈ ਅਤੇ ਇਹ ਪਰਿਵਾਰ ਬਿਨਾਂ ਥੱਕੇ ਉਥੇ ਜਾ ਰਿਹਾ ਹੈ।