ਸਿੰਘੂ ਬਾਰਡਰ: ਖੇਤੀ ਕਾਨੂਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹਦਾਂ 'ਤੇ ਧਰਨਾ ਦੇ ਰਹੇ ਕਿਸਾਨਾਂ ਨੂੰ ਇਕ ਮਹੀਨਾ ਪੂਰਾ ਹੋ ਗਿਆ ਹੈ। ਜੂਨ ਮਹੀਨੇ 'ਚ ਜਦੋਂ ਸਰਕਾਰ ਤਿੰਨ ਆਰਡੀਨੈਂਸ ਖੇਤੀ ਨਾਲ ਸਬੰਧਤ ਲਿਆਈ ਸੀ ਤਾਂ ਉਦੋਂ ਤੋਂ ਹੀ ਕਿਸਾਨ ਇਨ੍ਹਾਂ ਦੇ ਖ਼ਿਲਾਫ਼ ਅੰਦੋਲਨ ਕਰ ਰਹੇ ਹਨ। ਸਤੰਬਰ ਮਹੀਨੇ 'ਚ ਇੰਨਾ ਆਰਡੀਨੈਂਸਾਂ ਨੂੰ ਬਿੱਲ ਦੀ ਸ਼ਕਲ 'ਚ ਪਾਸ ਕਰਦਿਆਂ ਕਾਨੂੰਨ ਬਣਾਇਆ ਗਿਆ ਤਾਂ ਇਹ ਅੰਦੋਲਨ ਤੇਜ਼ ਹੀ ਗਿਆ।


ਅਨੌਖਾ ਨਜ਼ਾਰਾ: 800 ਸਾਲਾਂ 'ਚ ਪਹਿਲੀ ਵਾਰ ਬੇਹੱਦ ਕਰੀਬ ਆਏ ਸ਼ਨੀ ਤੇ ਬ੍ਰਹਿਸਪਤੀ ਗ੍ਰਹਿ, ਦੇਖੋ ਸ਼ਾਨਦਾਰ ਤਸਵੀਰਾਂ

ਹੁਣ ਤਕ ਦੇ ਅੰਦੋਲਨ ਨੂੰ ਯਾਦ ਕਰਦਿਆਂ ਬੀਕੇਯੂ ਕਿਸਾਨ ਲੀਡਰ ਤਲਵਿੰਦਰ ਸਿੰਘ ਨੇ ਕਿਹਾ ਕਿ ਜਦੋਂ ਇੰਨਾ ਕਾਨੂੰਨਾਂ ਦੇ ਸਬੰਧ 'ਚ ਆਰਡੀਨੈਂਸ ਲਿਆਂਦੇ ਗਏ ਸੀ ਉਦੋਂ ਤੋਂ ਹੀ ਪੰਜਾਬ 'ਚ ਕਿਸਾਨ ਜਥੇਬੰਦੀਆਂ ਇਨ੍ਹਾਂ ਦੇ ਖ਼ਿਲਾਫ਼ ਲਾਮਬੰਦ ਹੋਣਾ ਸ਼ੁਰੂ ਹੋ ਗਈਆਂ ਸੀ। ਪੰਜਾਬ 'ਚ ਲਗਭਗ ਡੇਢ ਮਹੀਨਾ ਰੇਲਾਂ ਵੀ ਬੰਦ ਰੱਖੀਆਂ ਗਈਆਂ ਜਦਕਿ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਅੰਦੋਲਨ ਅਜੇ ਵੀ ਜਾਰੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਨੇ ਮਹਿਸੂਸ ਕੀਤਾ ਸੀ ਕਿ ਇਸ ਅੰਦੋਲਨ ਨੂੰ ਦਿੱਲੀ ਤੱਕ ਲੈ ਕੇ ਜਾਣਾ ਪਵੇਗਾ। ਜਿਸ ਦੇ ਚਲਦਿਆਂ ਦਿੱਲੀ ਮਾਰਚ ਪਲੈਨ ਕੀਤਾ ਸੀ।

20,000 ਰੁਪਏ ਤੱਕ ਘੱਟ ਹੋਈ Apple ਦੇ ਇਸ ਮੋਬਾਈਲ ਫੋਨ ਦੀ ਕੀਮਤ, ਜਾਣੋ ਕੀ ਹਨ ਫੋਨ ਦਾ ਪ੍ਰਾਈਸ ਤੇ ਫੀਚਰਸ

ਉਨ੍ਹਾਂ ਕਿਹਾ ਕਿ ਇਸ ਅੰਦੋਲਨ ਛੇ ਮਹੀਨੇ ਤੋਂ ਵੀ ਲੰਬਾ ਹੋ ਚੁਕਿਆ ਹੈ ਅਤੇ ਇਸ ਦੀ ਖੂਬਸੂਰਤੀ ਇਹ ਹੈ ਕਿ ਇਹ ਪੂਰੀ ਤਰ੍ਹਾਂ ਸ਼ਾਂਤਮਈ ਢੰਗ ਨਾਲ ਚੱਲਿਆ ਹੈ ਅਤੇ ਕਿਸਾਨ ਜਥੇਬੰਦੀਆਂ ਦਾ ਏਕਾ ਇਸ ਦੀ ਤਾਕਤ ਹੈ। ਇਸ ਅੰਦੋਲਨ ਦੀ ਹੁਣ ਤੱਕ ਦੀ ਸਫਲਤਾ ਦਾ ਕਾਰਨ ਪਿੰਡਾਂ 'ਚ ਘਰ-ਘਰ ਜਾ ਕੇ ਕੀਤਾ ਪ੍ਰਚਾਰ ਵੀ ਹੈ ਜਿਸ ਦੇ ਜ਼ਰੀਏ ਕਿਸਾਨਾਂ ਨੂੰ ਇਨ੍ਹਾਂ ਕਾਨੂੰਨਾਂ ਦੇ ਨੁਕਸਾਨਾਂ ਬਾਰੇ ਸਮਝਾਇਆ ਗਿਆ।ਕਿਸਾਨ ਆਗੂ ਹਰਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਕਿਸਾਨ ਅੰਦੋਲਨ ਸ਼ਾਂਤਮਈ ਚੱਲਿਆ, ਬੇਸ਼ਕ ਕੇਂਦਰ ਸਰਕਾਰ ਨੇ ਇਸ ਨੂੰ ਕਈ ਤਰੀਕਿਆਂ ਨਾਲ ਬਦਨਾਮ ਕਰਨ ਦੀ ਵੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨ ਇਨ੍ਹਾਂ ਤਿੰਨ ਕਨੂੰਨਾਂ ਨੂੰ ਰੱਦ ਕਰਵਾ ਕੇ ਹੀ ਵਾਪਿਸ ਜਾਣਗੇ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ