ਸਿਰਸਾ: ਡੇਰਾ ਸੱਚਾ ਸੌਦਾ 'ਚ ਗੁਰਮੀਤ ਰਾਮ ਰਹੀਮ ਜੇਲ੍ਹ ਜਾਣ ਤੋਂ ਬਾਅਦ ਸ਼ਨੀਵਾਰ ਨੂੰ ਡੇਰੇ 'ਚ ਇੱਕ ਵੱਡਾ ਧਾਰਮਿਕ ਸਮਾਗਮ ਕਰਵਾਇਆ ਗਿਆ। ਦੱਸ ਦਈਏ ਕਿ ਡੇਰਾ ਸੱਚਾ ਸੌਦਾ ਦੇ ਦੂਜੇ ਗੁਰੂ ਸ਼ਾਹ ਸਤਨਾਮ ਸਿੰਘ ਦੇ ਜਨਮਦਿਨ 'ਤੇ ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼ ਤੋਂ ਸ਼ਰਧਾਲੂ ਵੱਡੀ ਗਿਣਤੀ 'ਚ ਇੱਥੇ ਪਹੁੰਚੇ।
ਰਾਮ ਰਹੀਮ ਤੋਂ ਬਾਅਦ ਡੇਰੇ 'ਚ ਇਹ ਪਹਿਲਾ ਅਜਿਹਾ ਸਮਾਗਮ ਸੀ ਜਦੋਂ ਅਜਿਹੀ ਭੀੜ ਵੇਖੀ ਗਈ। ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਅਤੇ ਗੁਰਮੀਤ ਰਾਮ ਰਹੀਮ ਦਾ ਪੂਰਾ ਪਰਿਵਾਰ ਵੀ ਸਮਾਗਮ 'ਚ ਪਹੁੰਚਿਆ।
ਪ੍ਰੋਗਰਾਮ ਦੇ ਮੱਦੇਨਜ਼ਰ ਪੁਲਿਸ ਅਲਰਟ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਸੀ। ਪੁਲਿਸ ਨੇ ਡੇਰਾ ਹੈੱਡਕੁਆਰਟਰ ਦੇ ਨੇੜੇ ਸੁਰੱਖਿਆ ਦਾ ਪੂਰਾ ਪ੍ਰਬੰਧ ਰੱਖੀਆ ਸੀ। ਸਿਰਸਾ ਪੁਲਿਸ ਦੇ ਨਾਲ ਨਾਲ ਹਰਿਆਣਾ ਪੁਲਿਸ ਦੀ ਇੱਕ ਟੁਕੜੀ ਵੀ ਬੁਲਾਈ ਗਈ ਸੀ।
ਗੁਰਮੀਤ ਰਾਮ ਰਹੀਮ ਦੇ ਡੇਰੇ 'ਚ ਰੌਣਕ, ਵੱਡੀ ਗਿਣਤੀ 'ਚ ਪਹੁੰਚੇ ਸ਼ਰਧਾਲੂ
ਏਬੀਪੀ ਸਾਂਝਾ
Updated at:
25 Jan 2020 03:59 PM (IST)
ਡੇਰਾ ਸੱਚਾ ਸੌਦਾ 'ਚ ਗੁਰਮੀਤ ਰਾਮ ਰਹੀਮ ਜੇਲ੍ਹ ਜਾਣ ਤੋਂ ਬਾਅਦ ਸ਼ਨੀਵਾਰ ਨੂੰ ਡੇਰੇ 'ਚ ਇੱਕ ਵੱਡਾ ਧਾਰਮਿਕ ਸਮਾਗਮ ਕਰਵਾਇਆ ਗਿਆ। ਦੱਸ ਦਈਏ ਕਿ ਡੇਰਾ ਸੱਚਾ ਸੌਦਾ ਦੇ ਦੂਜੇ ਗੁਰੂ ਸ਼ਾਹ ਸਤਨਾਮ ਸਿੰਘ ਦੇ ਜਨਮਦਿਨ 'ਤੇ ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼ ਤੋਂ ਸ਼ਰਧਾਲੂ ਵੱਡੀ ਗਿਣਤੀ 'ਚ ਇੱਥੇ ਪਹੁੰਚੇ।
- - - - - - - - - Advertisement - - - - - - - - -