ਮਨਵੀਰ ਕੌਰ ਰੰਧਾਵਾ
ਚੰਡੀਗੜ੍ਹ: ਪੰਜਾਬ 'ਚ ਸਭ ਤੋਂ ਵੱਡੇ 6000 ਕਰੋੜ ਰੁਪਏ ਦੇ ਇੰਟਰਨੈਸ਼ਨਲ ਡਰੱਗਸ ਰੈਕੇਟ ਦਾ ਸਰਗਨਾ ਅਨੂਪ ਸਿੰਘ ਕਾਹਲੋਂ ਜ਼ਮਾਨਤ ਮਿਲਣ ਤੋਂ ਬਾਅਦ ਫਰਾਰ ਹੋ ਗਿਆ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪਾਸਪੋਰਟ ਜ਼ਬਤ ਹੋਣ ਤੋਂ ਬਾਅਦ ਵੀ ਉਹ ਸਾਊਥ ਅਫਰੀਕਾ ਪਹੁੰਚ ਗਿਆ। ਕਾਹਲੋਂ ਦੇ ਫਰਾਰ ਹੋਣ ਦਾ ਖੁਲਾਸਾ ਉਦੋਂ ਹੋਇਆ ਜਦੋਂ ਉਸ ਨੂੰ ਹਿਰਾਸਤ 'ਚ ਲੈਣ ਦੀ ਜਾਣਕਾਰੀ ਭਾਰਤ ਸਰਕਾਰ ਕੋਲ ਪਹੁੰਚੀ।
ਕਾਹਲੋਂ ਪਿਛਲੇ ਇੱਕ ਮਹੀਨੇ ਤੋਂ ਪਿਛਲੀ ਲਗਾਤਾਰ ਦੋ ਤਾਰੀਖਾਂ 'ਤੇ ਕਾਹਲੋਂ ਕੋਰਟ 'ਚ ਪੇਸ਼ ਨਹੀਂ ਹੋਇਆ। ਈਡੀ ਨੇ ਕਾਹਲੋਂ ਦਾ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੀ ਸ਼ਿਫਾਰਸ਼ਾਂ ਵੀ ਕੀਤੀਆਂ ਹਨ। ਦੱਸ ਦਈਏ ਕਿ ਕਾਹਲੋਂ ਕੈਨੇਡਾ ਦਾ ਨਾਗਰਿਕ ਹੈ ਜਿਸ ਨੂੰ ਪੰਜਾਬ ਪੁਲਿਸ ਨੇ 2013 'ਚ ਜ਼ੀਰਕਪੁਰ ਦੇ ਫਲੈਟ ਵਿੱਚੋਂ ਗ੍ਰਿਫ਼ਤਾਰ ਕੀਤਾ ਸੀ।
ਫਲੈਟ ਦੀ ਸੀਲਿੰਗ ਵਿੱਚੋਂ ਪੁਲਿਸ ਨੇ 16 ਕਿਲੋ ਹੈਰੋਇਨ ਬਰਾਮਦ ਕੀਤੀ ਸੀ। ਇਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਪੁਲਿਸ ਨੇ ਹਰਿਆਣਾ ਦੇ ਮੁੱਕੇਬਾਜ਼ ਵਿਜੇਂਦਰ ਸਿੰਘ 'ਤੇ ਵੀ ਸ਼ਿਕੰਜਾ ਕੱਸਿਆ ਸੀ। ਇੰਨਾ ਹੀ ਨਹੀਂ ਇਸ ਰੈਕੇਟ ਦੇ ਤਾਰ ਕੈਨੇਡਾ ਤੇ ਹੌਲੈਂਡ ਤਕ ਜੁੜੇ ਸੀ। ਇਸ ਦੀ ਗਾਜ ਪੰਜਾਬ ਦੇ ਕਈ ਨੇਤਾਵਾਂ 'ਤੇ ਵੀ ਡਿੱਗੀ ਸੀ।
ਇਸ ਕੇਸ 'ਚ ਮੁਹਾਲੀ ਦੀ ਸੀਬੀਆਈ ਅਦਾਲਤ ਨੇ ਇੱਕ ਸਾਲ ਪਹਿਲਾਂ ਕਾਹਲੋਂ ਨੂੰ 15 ਸਾਲ ਦੀ ਸਜ਼ਾ ਸੁਣਾਈ ਸੀ। ਇਸ ਖਿਲਾਫ ਕਾਹਲੋਂ ਨੇ ਪੰਜਾਬ ਹਰਿਆਣਾ ਹਾਈਕੋਰਟ 'ਚ ਅਪੀਲ ਕੀਤੀ ਤੇ ਅਦਾਲਤ ਵੱਲੋਂ ਉਸ ਨੂੰ ਜ਼ਮਾਨਤ 'ਤੇ ਰਿਹਾਅ ਕੀਤਾ ਗਿਆ ਸੀ।
6000 ਕਰੋੜ ਡਰੱਗਸ ਰੈਕੇਟ ਦਾ ਮਾਸਟਰ ਮਾਇੰਡ ਅਨੂਪ ਕਾਹਲੋਂ ਜ਼ਮਾਨਤ ਮਿਲਣ ਮਗਰੋਂ ਫਰਾਰ, ਮਾਰੀ ਵਿਦੇਸ਼ ਉਡਾਰੀ
ਮਨਵੀਰ ਕੌਰ ਰੰਧਾਵਾ
Updated at:
06 Feb 2020 05:07 PM (IST)
ਪੰਜਾਬ 'ਚ ਸਭ ਤੋਂ ਵੱਡੇ 6000 ਕਰੋੜ ਰੁਪਏ ਦੇ ਇੰਟਰਨੈਸ਼ਨਲ ਡਰੱਗਸ ਰੈਕੇਟ ਦਾ ਸਰਗਨਾ ਅਨੂਪ ਸਿੰਘ ਕਾਹਲੋਂ ਜ਼ਮਾਨਤ ਮਿਲਣ ਤੋਂ ਬਾਅਦ ਫਰਾਰ ਹੋ ਗਿਆ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪਾਸਪੋਰਟ ਜ਼ਬਤ ਹੋਣ ਤੋਂ ਬਾਅਦ ਵੀ ਉਹ ਸਾਊਥ ਅਫਰੀਕਾ ਪਹੁੰਚ ਗਿਆ।
ਪੁਰਾਣੀ ਤਸਵੀਰ
- - - - - - - - - Advertisement - - - - - - - - -