ਭਿਵਾਨੀ: ਦਿੱਲੀ ਦੇ ਨੇੜਲੇ ਹਰਿਆਣਾ ਦੇ ਭਿਵਾਨੀ 'ਚ ਕੁਝ ਨਕਾਬਪੋਸ਼ ਬਦਮਾਸ਼ਾਂ ਨੇ ਦਿਨ-ਦਿਹਾੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਪੰਜ ਲੁਟੇਰਿਆਂ ਨੇ ਹਥਿਆਰਾਂ ਦੇ ਜ਼ੋਰ 'ਤੇ ਪੰਜਾਬ ਨੈਸ਼ਨਲ ਬੈਂਕ 'ਚ 15 ਲੱਖ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ। ਦੱਸ ਦਈਏ ਕਿ ਘਟਨਾ ਭਿਵਾਨੀ ਜ਼ਿਲ੍ਹੇ ਦ ਬਵਾਨੀਖੇੜਾ ਦੇ ਪਿੰਡ ਚਾਂਗ 'ਚ ਲੱਗੇ ਪੰਜਾਬ ਨੈਸ਼ਨਲ ਬੈਂਕ ਦੀ ਹੈ।
ਹਾਸਲ ਜਾਣਕਾਰੀ ਮੁਤਾਬਕ ਇੱਥੇ ਕਰੀਬ ਸਾਢੇ 11 ਵਜੇ ਪੰਜ ਹਥਿਆਰਬੰਦ ਬਦਮਾਸ਼ ਆਏ ਜਿਨ੍ਹਾਂ ਨੇ ਲੁੱਟ ਨੂੰ ਅੰਜ਼ਾਮ ਦਿੱਤਾ ਤੇ ਬਾਈਕ 'ਤੇ ਸਵਾਰ ਹੋ ਫਰਾਰ ਹੋ ਗਏ। ਇਸ ਦੇ ਨਾਲ ਹੀ ਪ੍ਰਤੱਖਦਰਸ਼ੀਆਂ ਦਾ ਕਹਿਣਾ ਹੈ ਕਿ ਬਦਮਾਸ਼ਾਂ ਨੇ ਸੁਰੱਖਿਆ ਕਰਮੀ 'ਤੇ ਗੋਲੀ ਚਲਾ, ਉਸ ਨੂੰ ਵੀ ਜ਼ਖ਼ਮੀ ਕਰ ਦਹਿਸ਼ਤ ਫੈਲਾ ਦਿੱਤੀ ਤੇ ਵਾਰਦਾਤ ਨੂੰ ਅੰਜਾਮ ਦੇ ਆਸਾਨੀ ਨਾਲ ਭੱਜ ਗਏ।
ਉਧਰ ਬੈਂਕ ਮੈਨੇਜਰ ਰਾਜੇਂਦਰ ਸਿੰਘ ਦਾ ਕਹਿਣਾ ਹੈ ਕਿ ਪੰਜ ਬਦਮਾਸ਼ ਸੀ ਜਿਨ੍ਹਾਂ ਨੇ ਮੂੰਹ 'ਤੇ ਕਪੜਾ ਬੰਨ੍ਹਿਆ ਹੋਇਆ ਸੀ ਤੇ 15 ਲੱਖ ਰੁਪਏ ਦੀ ਲੁੱਟ ਦੀ ਪੁਸ਼ਟੀ ਵੀ ਮੈਨੇਜਰ ਵੱਲੋਂ ਕੀਤੀ ਗਈ ਹੈ।
ਸਿਰਫ ਇੰਨਾ ਹੀ ਨਹੀਂ ਬਦਮਾਸ਼ ਆਪਣੇ ਨਾਲ ਸੀਸੀਟੀਵੀ ਦਾ ਡੀਵੀਆਰ ਬਾਸਕ ਵੀ ਲੈ ਗਏ। ਫਿਲਹਾਲ ਪੁਲਿਸ ਘਟਨਾ ਇਸ ਘਟਨਾ ਦੀ ਜਾਂਚ ਕਰ ਰਹੀ ਹੈ।
ਹਥਿਆਰਾਂ ਦੇ ਜ਼ੋਰ 'ਤੇ ਬਦਮਾਸ਼ਾਂ ਦੇ ਹੌਸਲੇ ਬੁਲੰਦ, ਦਿਨ-ਦਿਹਾੜੇ ਪੀਐਨਬੀ 'ਚ 15 ਲੱਖ ਦੀ ਲੁੱਟ
ਏਬੀਪੀ ਸਾਂਝਾ
Updated at:
06 Feb 2020 01:47 PM (IST)
ਦਿੱਲੀ ਦੇ ਨੇੜਲੇ ਹਰਿਆਣਾ ਦੇ ਭਿਵਾਨੀ 'ਚ ਕੁਝ ਨਕਾਬਪੋਸ਼ ਬਦਮਾਸ਼ਾਂ ਨੇ ਦਿਨ-ਦਿਹਾੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਪੰਜ ਲੁਟੇਰਿਆਂ ਨੇ ਹਥਿਆਰਾਂ ਦੇ ਜ਼ੋਰ 'ਤੇ ਪੰਜਾਬ ਨੈਸ਼ਨਲ ਬੈਂਕ 'ਚ 15 ਲੱਖ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ।
- - - - - - - - - Advertisement - - - - - - - - -