ਨਵੀਂ ਦਿੱਲੀ: ਚੀਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਵਿਸ਼ਵਭਰ 'ਚ ਕੋਰੋਨਾਵਾਇਰਸ ਫੈਲਾਉਣ ਦੇ ਦੋਸ਼ ਦਾ ਸਾਹਮਣਾ ਕਰ ਰਿਹਾ ਚੀਨ ਹੁਣ ਭਾਰਤੀ ਵੈਕਸੀਨ 'ਤੇ ਨਜ਼ਰ ਬਣਾਏ ਹੋਏ ਹੈ। ਨਿਊਜ਼ ਏਜੰਸੀ ਰਾਏਟਰਜ਼ ਨੇ ਸਾਈਬਰ ਇੰਟੈਲੀਜੈਂਸ ਫਰਮ ਸਾਈਫਰਮਾ ਦੇ ਹਵਾਲੇ ਨਾਲ ਕਿਹਾ ਕਿ ਚੀਨੀ ਹੈਕਰਸ ਨੇ ਭਾਰਤ 'ਚ ਕੋਰੋਨਾ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ।


 


ਚੀਨੀ ਸਰਕਾਰ ਦੇ ਸਮਰਥਨ ਵਾਲੇ ਹੈਕਰਾਂ ਨੇ ਭਾਰਤ ਦੇ ਸੀਰਮ ਇੰਸਟੀਚਿਊਟ ਅਤੇ ਭਾਰਤ ਬਾਇਓਟੈਕ ਟੀਕੇ ਦੇ ਫਾਰਮੂਲੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਦੋਵਾਂ ਕੰਪਨੀਆਂ ਦੀ ਵੈਕਸੀਨ ਭਾਰਤ 'ਚ ਲੋਕਾਂ ਨੂੰ ਦਿੱਤੀ ਜਾ ਰਹੀ ਹੈ। ਗੋਲਡਮੈਨ ਸੈਕਸ ਨਾਲ ਜੁੜੀ ਇਕ ਕੰਪਨੀ ਸਾਈਫਰਮਾ ਦੇ ਅਨੁਸਾਰ, ਚੀਨੀ ਹੈਕਿੰਗ ਗਰੁੱਪ ਏਪੀਟੀ 10 ਨੇ ਵੈਕਸੀਨ ਕੰਪਨੀਆਂ ਦੇ ਆਈਟੀ ਇਨਫਰਾਸਟਰਕਚਰ ਨੂੰ ਸੇਧ ਲਾਈ ਹੈ। ਭਾਰਤ ਵਿਸ਼ਵ ਵਿੱਚ ਵਿਕਣ ਵਾਲੇ ਕੁਲ ਟੀਕਿਆਂ ਦਾ 60 ਪ੍ਰਤੀਸ਼ਤ ਤੋਂ ਵੱਧ ਉਤਪਾਦਨ ਕਰਦਾ ਹੈ। ਇਹੀ ਗੱਲ ਹੈ ਜੋ ਚੀਨ ਭਾਰਤ ਤੋਂ ਚਿੜਿਆ ਹੋਇਆ ਹੈ। 


 


ਸਾਈਫਰਮਾ ਨੇ ਕਿਹਾ ਕਿ ਚੀਨੀ ਹੈਕਿੰਗ ਗਰੁੱਪ ਏਪੀਟੀ 10 ਨੂੰ ਸਟੋਨ ਪਾਂਡਾ ਵੀ ਕਿਹਾ ਜਾਂਦਾ ਹੈ। ਸਾਈਫਰਮਾ ਨੇ ਕਿਹਾ ਕਿ ਏਪੀਟੀ 10 ਨੇ ਦੁਨੀਆ ਦੀ ਸਭ ਤੋਂ ਵੱਡੀ ਟੀਕਾ ਕੰਪਨੀ, ਭਾਰਤ ਬਾਇਓਟੈਕ ਅਤੇ ਸੀਰਮ ਇੰਸਟੀਚਿਊਟ ਆਫ ਇੰਡੀਆ ਦੀ ਆਈਟੀ ਇਨਫਰਾਸਟਰਕਚਰ ਅਤੇ ਸਪਲਾਈ ਚੇਨ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ।